08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਬਾਰ ਕੌਂਸਲ ਚੋਣਾਂ- ਸਮਰਥਨ ਲਈ ਵਕੀਲਾਂ ਕੋਲ ਪਹੁੰਚੇ ਐਡਵੋਕੇਟ ਕਰਨਜੀਤ ਸਿੰਘ ਨੂੰ ਮਿਲਿਆ ਭਰਵਾਂ ਹੁੰਗਾਰਾ

Ad Position 21
No active advertisement
ਚੋਣ ਮੀਟਿੰਗ 'ਚ ਮੌਜੂਦ ਵਕੀਲਾਂ ਦੇ ਨਾਲ ਸੀ.ਏ. ਗੁਰਚਰਨ ਸਿੰਘ ਸਿਆਲ, ਤੇਜਿੰਦਰ ਸਿੰਘ ਲਾਲੀ ਅਰੋੜਾ |
ਬਾਰ ਕੌਂਸਲ ਦੀਆਂ ਚੋਣਾਂ ਦੇ ਉਮੀਦਵਾਰ ਐਡਵੋਕੇਟ ਕਰਨਜੀਤ ਸਿੰਘ ਸੰਬੋਧਨ ਕਰਦੇ ਹੋਏ | ਨਾਲ ਹਨ ਸੀਨੀਅਰ ਐਡਵੋਕੇਟ ਪ੍ਰੇਮ ਸਿੰਘ ਸਿਆਲ, ਐਡਵੋਕੇਟ ਗੁਨਜੀਤ ਸਿੰਘ ਸਿਆਲ, ਸੀਨੀਅਰ ਐਡਵੋਕੇਟ ਦਰਸ਼ਨ ਸਿੰਘ ਦਿਆਲ, ਐੱਸ.ਐੱਸ.ਸੋਢੀ, ਗੁਰਮੇਲ ਸਿੰਘ ਲਿੱਧੜ, ਗੁਰਨਾਮ ਸਿੰਘ ਪੇਲੀਆ, ਗੁਰਜੀਤ ਸਿੰਘ ਕਾਹਲੋਂ | ਤਸਵੀਰਾਂ-ਜੀ.ਪੀ.ਸਿੰਘ
30-01-2026
ਜਲੰਧਰ, 29 ਜਨਵਰੀ (ਚੰਦੀਪ ਭੱਲਾ)- 17-18 ਮਾਰਚ ਨੂੰ ਹੋਣ ਵਾਲੀਆਂ ਬਾਰ ਕੌਂਸਲ ਦੀਆਂ ਚੋਣਾਂ ਲਈ ਉਮੀਦਵਾਰ ਬਾਰ ਕੌਂਸਲ ਦੇ ਸਾਬਕਾ ਚੇਅਰਮੈਨ, ਦੋ ਵਾਰ ਦੇ ਬਾਰ ਕੌਂਸਲ ਦੇ ਮੈਂਬਰ ਤੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਕਰਨਜੀਤ ਸਿੰਘ ਅੱਜ ਜਲੰਧਰ ਬਾਰ ਦੇ ਵਕੀਲਾਂ 'ਚ ਪਹੰੁਚੇ | ਸੀਨੀਅਰ ਵਕੀਲ ਸ.ਪ੍ਰੇਮ ਸਿੰਘ ਸਿਆਲ, ਵਕੀਲ ਸ. ਗੁਨਜੀਤ ਸਿੰਘ ਸਿਆਲ ਦੀ ਅਗਵਾਈ ਹੇਠ ਸਥਾਨਕ ਹੋਟਲ 'ਚ ਕੀਤੀ ਗਈ ਇਸ ਮੀਟਿੰਗ 'ਚ ਪ੍ਰਸਿੱਧ ਸੀ.ਏ. ਗੁਰਚਰਨ ਸਿੰਘ ਸਿਆਲ ਸਮੇਤ ਸੀਨੀਅਰ ਵਕੀਲਾਂ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਦਰਸ਼ਨ ਸਿੰਘ ਦਿਆਲ, ਐੱਸ.ਐੱਸ. ਸੋਢੀ, ਗੁਰਨਾਮ ਸਿੰਘ ਪੇਲੀਆ, ਸਾਬਕਾ ਸਹਾਇਕ ਸਕੱਤਰ ਸੰਗੀਤਾ ਸੋਨੀ, ਤੇਜਿੰਦਰ ਸਿੰਘ ਅਰੋੜਾ (ਅੰਮਿ੍ਤਸਰ), ਸ.ਅਰਵਿੰਦ ਗੁਲਾਟੀ, ਗੌਰਵ ਕੌਸ਼ਲ ਸਮੇਤ ਵੱਡੀ ਗਿਣਤੀ 'ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਤੇ ਇਨਕਮ ਟੈਕਸ ਬਾਰ ਦੇ ਵਕੀਲ ਮੈਂਬਰ ਪਹੰੁਚੇ ਤੇ ਉਨ੍ਹਾਂ ਨੇ ਬਾਰ ਕੌਂਸਲ ਦੀਆਂ ਚੋਣਾਂ ਲਈ ਉਮੀਦਵਾਰ ਐਡਵੋਕੇਟ ਕਰਨਜੀਤ ਸਿੰਘ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ | ਇਸ ਦੌਰਾਨ ਸਭ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਐਡਵੋਕੇਟ ਗੁਨਜੀਤ ਸਿੰਘ ਸਿਆਲ ਨੇ ਕਿਹਾ ਕਿ ਜੇਕਰ ਸਾਰੇ ਵਕੀਲ ਹਮੇਸ਼ਾ ਦੀ ਤਰ੍ਹਾਂ ਐਡਵੋਕੇਟ ਕਰਨਜੀਤ ਸਿੰਘ ਦਾ ਸਾਥ ਦਿੰਦੇ ਹੋਏ ਵੋਟ ਕਰਦੇ ਹਨ ਤੇ ਉਮੀਦ ਹੈ ਕਿ ਵਕੀਲਾਂ ਦੀਆਂ ਜਿਹੜੀਆਂ ਵੀ ਸਮੱਸਿਆਵਾਂ ਚੱਲਦੀਆਂ ਆ ਰਹੀਆਂ ਹਨ ਉਨ੍ਹਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਹੋਵੇਗਾ ਤੇ ਹਮੇਸ਼ਾ ਦੀ ਤਰ੍ਹਾਂ ਵਕੀਲਾਂ ਦੇ ਕੰਮ ਸਿਰਫ਼ ਇੱਕ ਫ਼ੋਨ ਕਾਲ 'ਤੇ ਹੀ ਹੋਣਗੇ | ਵਕੀਲ ਗੁਨਜੀਤ ਸਿੰਘ ਸਿਆਲ ਨੇ ਸਾਰੇ ਵਕੀਲਾਂ ਨੂੰ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਦੇਣ ਅਤੇ ਵੋਟ ਦੇਣ ਦੀ ਅਪੀਲ ਕੀਤੀ | ਇਸ ਦੌਰਾਨ ਆਪਣੇ ਸੰਬੋਧਨ ਦੌਰਾਨ ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਧੜ, ਗੁਰਨਾਮ ਸਿੰਘ ਪੇਲੀਆ, ਸਾਬਕਾ ਸਹਾਇਕ ਸਕੱਤਰ ਸੰਗੀਤਾ ਸੋਨੀ ਸਮੇਤ ਨੇ ਕਿਹਾ ਕਿ ਐਡਵੋਕੇਟ ਕਰਨਜੀਤ ਸਿੰਘ ਜਦੋਂ ਬਾਰ ਕੌਂਸਲ ਦੇ ਚੇਅਰਮੈਨ ਵੀ ਰਹੇ ਤਾਂ ਇੱਕੋ ਫ਼ੋਨ ਕਰਨ 'ਤੇ ਹੀ ਸਾਰਾ ਕੰਮ ਹੋ ਜਾਂਦਾ ਸੀ ਤੇ ਅੱਜ ਵੀ ਜਦੋਂ ਉਨ੍ਹਾਂ ਨੂੰ ਫ਼ੋਨ ਕਰੋ ਜੇਕਰ ਉਹ ਫ਼ੋਨ ਨਹੀਂ ਚੁੱਕ ਸਕਦੇ ਤੇ ਥੋੜ੍ਹੀ ਦੇਰ ਬਾਅਦ ਉਨ੍ਹਾਂ ਦਾ ਵਾਪਸ ਫ਼ੋਨ ਆ ਜਾਂਦਾ ਹੈ ਤੇ ਕਿਸੇ ਵੀ ਵਕੀਲ ਦਾ ਕੋਈ ਵੀ ਕੰਮ ਹੋਵੇ ਐਡਵੋਕੇਟ ਕਰਨਜੀਤ ਸਿੰਘ ਨੇ ਹਮੇਸ਼ਾ ਉਸ ਕੰਮ ਨੂੰ ਪਹਿਲ ਦਿੱਤੀ ਹੈ | ਇਸ ਤੋਂ ਬਾਅਦ ਐਡਵੋਕੇਟ ਕਰਨਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਸੀਨੀਅਰ
(ਬਾਕੀ ਸਫ਼ਾ 8 'ਤੇ)

Ad Position 22
No active advertisement
ਪਿਛਲੀ ਖ਼ਬਰ ਰੈਡੀਸਨ ਹੋਟਲ ਦੇ ਮਾਲਕ ਗੌਤਮ ਕਪੂਰ ਦੇ ਪਿਤਾ ਮਦਨ ਲਾਲ ਕਪੂਰ ਦਾ ਦਿਹਾਂਤ
ਅਗਲੀ ਖ਼ਬਰ ਰਾਸ਼ਟਰੀ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ 'ਚੋਂ ਜੇਤੂ ਖਿਡਾਰੀਆਂ ਦਾ ਮਿੱਠਾਪੁਰ ਸਕੂਲ ਵਿਖੇ ਵਿਸ਼ੇਸ਼ ਸਨਮਾਨ

Ad Position 24