08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਗੁਰਮਤਿ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 30-01-2026
ਚੁਗਿੱਟੀ/ਜੰਡੂ ਸਿੰਘਾ, 29 ਜਨਵਰੀ (ਨਰਿੰਦਰ ਲਾਗੂ) - ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਜਨਵਰੀ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਜੋਗਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਰਹਿਰਾਸ ਸਾਹਿਬ ਦਾ ਪਾਠ ਸ਼ਾਮੀਂ 6 ਵਜੇ ਕੀਤਾ ਜਾਵੇਗਾ | ਉਪਰੰਤ ਸਜਾਏ ਹੋਏ ਦੀਵਾਨ ਵਿੱਚ ਰਾਗੀ ਭਾਈ ਤਜਿੰਦਰ ਸਿੰਘ, ਬੀਬੀ ਨਿਰਪਾਲ ਕੌਰ ਤੇ ਢਾਡੀ ਭਾਈ ਸੁਖਬੀਰ ਸਿੰਘ ਚੌਹਾਨ ਦੇ ਜਥੇ ਵੱਲੋਂ ਗੁਰਬਾਣੀ ਦਾ ਗਾਇਨ ਕਰਕੇ ਹਾਜ਼ਰੀਨ ਨੂੰ ਗੁਰੂ ਚਰਨਾਂ ਨਾਲ ਜੋੜਿਆ ਜਾਵੇਗਾ | ਸਮਾਪਤੀ 'ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ |
ਅੱਜ ਬਿਜਲੀ ਬੰਦ ਰਹੇਗੀ
ਨਕੋਦਰ, 29 ਜਨਵਰੀ (ਤਿਲਕਰਾਜ ਸ਼ਰਮਾ)-ਸ਼ਹਿਰੀ ਸਬ-ਡਵੀਜ਼ਨ ਨਕੋਦਰ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ 132 ਕੇ.ਵੀ. ਸਬ-ਸਟੇਸ਼ਨ ਨਕੋਦਰ ਤੋਂ ਚਲਦੇ 11 ਕੇ.ਵੀ. ਦੱਖਣੀ ਗੇਟ ਫੀਡਰ ਤੋਂ ਨਵੀਂ ਨਿਕਲ ਰਹੀ ਲਾਈਨ/ਫੀਡਰ ਜੋ ਕਿ 11 ਕੇ.ਵੀ. ਸ਼ੇਰਪੁਰ ਸ਼ਹਿਰੀ ਫੀਡਰ ਨਵੀਂ ਲਾਈਨ ਦਾ ਕੰਮ ਕਰਨ ਲਈ 132 ਕੇ.ਵੀ. ਸਬ-ਸਟੇਸ਼ਨ ਤੋਂ ਚਲਦੇ 11 ਕੇ.ਵੀ. ਤਾਜ ਸਿਟੀ ਫੀਡਰ, 11 ਕੇ.ਵੀ. ਹਸਪਤਾਲ ਫੀਡਰ, 11 ਕੇ.ਵੀ. ਐਸ.ਡੀ.ਐਚ. ਨਕੋਦਰ ਹਾਟ ਲਾਈਨ ਫੀਡਰ, 11 ਕੇ.ਵੀ. ਦੱਖਣੀ ਗੇਟ ਸ਼ਹਿਰੀ ਫੀਡਰ ਦੀ ਸਪਲਾਈ ਮਿਤੀ 30 ਜਨਵਰੀ, 2026 ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸਕੂਲ ਖੇਡਾਂ ਦੇ ਹਾਕੀ ਮੁਕਾਬਲੇ 'ਚੋਂ ਜੇਤੂ ਖਿਡਾਰੀਆਂ ਦਾ ਮਿੱਠਾਪੁਰ ਸਕੂਲ ਵਿਖੇ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਨਿਗਮ ਯੂਨੀਅਨ ਵਲੋਂ ਭਰਤੀ 'ਚੋਂ ਰੋਸਟਰ ਸਿਸਟਮ ਨਾ ਹਟਾਉਣ 'ਤੇ ਹੜਤਾਲ ਦੀ ਚਿਤਾਵਨੀ <br/>
Ad Position 24