17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾਈਆਂ, ਇਕ ਵਿਅਕਤੀ ਜ਼ਖ਼ਮੀ <br/>

Ad Position 21
No active advertisement
ਗੋਲੀ ਲੱਗਣ ਨਾਲ ਜ਼ਖ਼ਮੀ ਹੋਇਆ ਬਿਕਰਮਜੀਤ | (ਸੱਜੇ) ਮੌਕੇ 'ਤੇ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ | (ਇਨਸੈੱਟ) ਮੌਕੇ 'ਤੋਂ ਬਰਾਮਦ ਹੋਇਆ ਗੋਲੀ ਸਿੱਕਾ | ਤਸਵੀਰਾਂ : ਜੀ.ਪੀ. ਸਿੰਘ <br/> 29-01-2026
ਜਲੰਧਰ, 28 ਜਨਵਰੀ (ਐੱਮ. ਐੱਸ. ਲੋਹੀਆ) - ਬੂਟਾ ਮੰਡੀ ਦੇ ਖੇਤਰ 'ਚ ਪੁਰਾਣੀ ਰੰਜਿਸ਼ ਦੇ ਚੱਲਦੇ ਕੁਝ ਵਿਅਕਤੀਆਂ ਨੇ ਦੂਸਰੇ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਜ਼ੇਰੇ ਇਲਾਜ ਬਿਕਰਮਜੀਤ (36) ਵਾਸੀ ਬੂਟਾ ਪਿੰਡ, ਜਲੰਧਰ ਦੀ ਰਿਸ਼ਤੇਦਾਰ ਊਸ਼ਾ ਨੇ ਜਾਣਕਾਰੀ ਦਿੱਤੀ ਕਿ ਬਿਕਰਮਜੀਤ ਇਮਾਰਤਾ ਢਾਹਉਣ ਦਾ ਕੰਮ ਕਰਦਾ ਹੈ, ਉਨ੍ਹਾਂ ਦੀ ਇਲਾਕੇ ਦੇ ਇਕ ਵਿਅਕਤੀ ਨਾਲ ਰੰਜਿਸ਼ ਚੱਲ ਰਹੀ ਹੈ | ਇਸਦੇ ਚੱਲਦੇ ਵਿਰੋਧੀ ਧਿਰ ਨੇ ਪਹਿਲਾਂ ਵੀ ਬਿਕਰਮਜੀਤ 'ਤੇ ਹਮਲਾ ਕੀਤਾ ਸੀ ਪਰ ਅੱਜ ਉਨ੍ਹਾਂ ਵਲੋਂ ਮਾਰ ਦੇਣ ਦੀ ਨੀਯਤ ਨਾਲ ਉਸ ਵਕਤ ਗੋਲੀਆਂ ਚਲਾਈਆਂ ਗਈਆਂ, ਜਦੋ ਬਿਕਰਮਜੀਤ ਆਪਣੇ ਕੰਮ ਤੋਂ ਘਰ ਆਇਆ ਤੇ ਘਰ ਦੇ ਬਾਹਰ ਆਪਣੇ ਪਿਤਾ ਨਾਲ ਬੈਠਾ ਹੋਇਆ ਸੀ | ਉਨ੍ਹਾਂ ਦੱਸਿਆ ਕਿ ਇਕ ਗੋਲੀ ਬਿਕਰਮਜੀਤ ਦੀ ਪਿੱਠ 'ਤੇ ਲੱਗੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਹੈ | ਏ.ਸੀ.ਪੀ. (ਮਾਡਲ ਟਾਉਨ) ਪਰਮਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੀੜਤਾਂ ਦੇ ਬਿਆਨ ਲਏ ਜਾ ਰਹੇ ਹਨ, ਜਿਨ੍ਹਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ ਅਤੇ ਜਲਦ ਹੀ ਮੁਲਜ਼ਮ ਨੂੰ ਗਿ੍ਫ਼ਤਾਰ ਵੀ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਚੋਰੀਸ਼ੁਦਾ ਮੋਟਰਸਾਈਕਲਾਂ ਦੇ ਮਾਮਲੇ 'ਚ ਦੋ ਦੋਸ਼ੀ ਕਾਬੂ, ਤਿੰਨ ਵਾਹਨ ਬਰਾਮਦ <br/> ਅਗਲੀ ਖ਼ਬਰ ਕਾਰੋਬਾਰੀ ਪ੍ਰੇਸ਼ਾਨੀ ਦੇ ਚਲਦਿਆਂ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ ਭਾਜਪਾ ਕੌਂਸਲਰ ਮਨਜੀਤ ਸਿੰਘ ਟੀਟੂ ਦਾ ਰਿਸ...
Ad Position 24