17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਟਿੱਪਰ ਡਰਾਈਵਰਾਂ ਵਲੋਂ ਵਰਿਆਣਾ ਡੰਪ ਦੇ ਖਰਾਬ ਰਸਤੇ ਨੂੰ ਬਣਾਉਣ ਦੀ ਮੰਗ ਦੇ ਬਾਵਜੂਦ ਸਮੱਸਿਆ ਜਿਉਂ ਦੀ ਤਿਉਂ <br/>

Ad Position 21
No active advertisement
ਅਜੀਤ ਡੈਸਕ 29-01-2026
ਜਲੰਧਰ, 28 ਜਨਵਰੀ (ਸ਼ਿਵ)- ਵਰਿਆਣਾ ਡੰਪ ਜਿੱਥੇ ਕਿ ਸਾਰੇ ਸ਼ਹਿਰ ਦਾ ਕੂੜਾ ਸੁੱਟਿਆ ਜਾਂਦਾ ਹੈ ਤੇ ਉੱਥੇ ਮੀਂਹ ਕਰਕੇ ਹਾਲਤ ਖ਼ਰਾਬ ਹੋਣ ਨਾਲ ਕੂੜੇ ਨਾਲ ਭਰੇ ਟਿੱਪਰਾਂ ਨਾਲ ਹਾਦਸਾ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਡੰਪ 'ਤੇ ਚੜ੍ਹਨ ਲਈ ਰਸਤਾ ਖ਼ਰਾਬ ਹੋਣ ਨਾਲ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ | ਮਾਤਾ ਸੰਤ ਕੌਰ ਨਗਰ ਕੋਲ ਵਰਿਆਣਾ ਡੰਪ ਹਾਲਾਤ ਤੋਂ ਕੂੜੇ ਵਾਲੇ ਟਿੱਪਰ ਲੈ ਜਾਣ ਵਾਲੇ ਡਰਾਈਵਰਾਂ ਨੇ ਇਸ ਬਾਰੇ ਰਸਤੇ ਨੂੰ ਠੀਕ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਟਿੱਪਰਾਂ ਤੇ ਹੋਰ ਗੱਡੀਆਂ ਚਿੱਕੜ ਕਾਰਨ ਫਸ ਜਾਂਦੀਆਂ ਹਨ | ਨਿਗਮ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ | ਬਰਸਾਤਾਂ ਵਿਚ ਕੂੜੇ ਨਾਲ ਭਰੀਆਂ ਗੱਡੀਆਂ ਇਸ ਖ਼ਰਾਬ ਰਸਤੇ 'ਤੇ ਲੈ ਜਾਣ ਨਾਲ ਉਨ੍ਹਾਂ ਦੀ ਜਾਨ 'ਤੇ ਬਣੀ ਰਹੀ ਹੈ ਕਿਉਂਕਿ ਇਹ ਸ਼ੰਕਾ ਰਹਿੰਦੀ ਹੈ ਕਿ ਗੱਡੀ ਕਦੋਂ ਉਲਟ ਜਾਵੇ | ਨਿਗਮ ਅਧਿਕਾਰੀ ਇਸ ਡੰਪ ਦਾ ਕਈ ਬਾਰ ਮੌਕਾ ਦੇਖ ਚੁੱਕੇ ਹਨ ਪਰ ਰਸਤਾ ਨਹੀਂ ਬਣਾਇਆ ਜਾ ਸਕਿਆ ਹੈ | ਜਦੋਂ ਚਿੱਕੜ ਕਰ ਕੇ ਕੂੜੇ ਵਾਲੀ ਗੱਡੀ ਫਸ ਜਾਂਦੀ ਹੈ ਤਾਂ ਇਸ ਰਸਤੇ 'ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਤਾਂ ਇਸ ਨਾਲ ਕੂੜਾ ਚੁੱਕਣ ਦਾ ਕੰਮ ਵੀ ਪ੍ਰਭਾਵਿਤ ਹੁੰਦਾ ਹੈ | ਇੱਕ ਡਰਾਈਵਰ ਨੇ ਦੱਸਿਆ ਕਿ ਉਹ ਸਵੇਰੇ 9 ਵਜੇ ਕੂੜੇ ਦੀ ਗੱਡੀ ਲੈ ਕੇ ਗਏ ਤਾਂ ਉਨ੍ਹਾਂ ਦੀ ਗੱਡੀ ਫਸ ਗਈ ਜਿੱਥੇ ਕਿ ਉਨ੍ਹਾਂ ਨੂੰ ਦੁਪਹਿਰ ਬਾਅਦ 2 ਵਜੇ ਡੰਪ 'ਤੇ ਹੀ ਵੱਜ ਗਏ | ਜਦੋਂ ਗੱਡੀਆਂ ਲੰਬੇ ਸਮੇਂ ਤੱਕ ਫਸ ਜਾਂਦੀਆਂ ਹਨ ਤਾਂ ਮੀਂਹ ਪੈਣ ਵੇਲੇ ਕੂੜਾ ਪੂਰੀ ਤਰਾਂ ਨਾਲ ਨਹੀਂ ਚੁੱਕਿਆ ਜਾਂਦਾ ਤਾਂ ਉਨ੍ਹਾਂ 'ਤੇ ਦੋਸ਼ ਲਗਾਏ ਜਾਂਦੇ ਹਨ ਜਦਕਿ ਡੰਪ 'ਤੇ ਕੂੜਾ ਸੁੱਟਣ ਲਈ ਗੱਡੀਆਂ ਲਈ ਰਸਤਾ ਨਹੀਂ ਹੈ | ਕੂੜੇ ਨਾਲ ਭਰੀਆਂ ਦੇ ਡਰਾਈਵਰਾਂ ਦਾ ਕਹਿਣਾ ਸੀ ਕਿ ਨਿਗਮ ਪ੍ਰਸ਼ਾਸਨ ਨੂੰ ਘੱਟੋ-ਘੱਟ ਇਸ ਰਸਤੇ ਨੂੰ ਠੀਕ ਕਰਵਾਉਣਾ ਚਾਹੀਦਾ ਹੈ | ਵਰਿਆਣਾ ਡੰਪ 'ਤੇ 8 ਲੱਖ ਮੀਟਰਿਕ ਟਨ ਕੂੜੇ ਦੇ ਪਹਾੜ ਨੂੰ ਖ਼ਤਮ ਕਰਨ ਲਈ ਚਾਹੇ ਨਿਗਮ ਪ੍ਰਸ਼ਾਸਨ ਨੇ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਪਰ ਕੂੜੇ ਨੂੰ ਖ਼ਤਮ ਕਰਨ ਦਾ ਕੰਮ ਧੀਮੀ ਗਤੀ ਨਾਲ ਚੱਲਣ ਕਾਰਨ ਨਿਗਮ ਕਮਿਸ਼ਨਰ ਵੀ



ਦਿਉਲ ਨਗਰ ਦੇ ਕੋਲ ਕੁੱਝ ਦਿਨ ਪਹਿਲਾਂ ਐਲ. ਐਂਡ. ਟੀ. ਕੰਪਨੀ ਵੱਲੋਂ ਪਾਈਪਾਂ ਪਾਉਣ ਦਾ ਕੰਮ ਕਰਨ ਵੇਲੇ ਪਾਈਪ ਫੱਟਣ ਨਾਲ ਸੜਕ ਦਾ ਕਾਫੀ ਹਿੱਸਾ ਧਸ ਗਿਆ ਸੀ | ਸ਼ੁੱਕਰਵਾਰ ਨੂੰ ਬਰਸਾਤ ਕਾਰਨ ਇੱਕ ਮੋਟਰਸਾਈਕਲ ਸਵਾਰ ਇਸ ਥਾਂ 'ਤੇ ਪਏ ਟੋਏ 'ਚ ਡਿਗ ਗਿਆ ਸੀ ਤੇ ਚਾਹੇ ਉਹ ਬਾਲ-ਬਾਲ ਬੱਚ ਗਿਆ ਸੀ ਪਰ ਦੁਕਾਨਦਾਰਾਂ ਨੇ ਉਸ ਨੂੰ ਰਸੀ ਦੀ ਸਹਾਇਤਾ ਨਾਲ ਕਾਫੀ ਮੁਸ਼ਕਲ ਨਾਲ ਟੋਏ ਤੋਂ ਕੱਢਿਆ | ਇਸ ਦੀ ਸ਼ਿਕਾਇਤ ਨਿਗਮ ਨੂੰ ਕੀਤੀ ਗਈ ਸੀ ਤਾਂ ਐੱਸ.ਈ. ਜਸਪਾਲ ਸਿੰਘ ਵੀ ਮੌਕੇ 'ਤੇ ਪੁੱਜੇ ਸਨ | ਉਨ੍ਹਾਂ ਨੇ ਪਾਈਪਾਂ ਪਾਉਣ ਵਾਲੀ ਕੰਪਨੀ ਨੂੰ ਹਦਾਇਤ ਦਿੱਤੀ ਸੀ ਕਿ ਇਸ ਰਸਤੇ ਤੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਸ਼ੋਭਾ ਯਾਤਰਾ ਨਿਕਲਣੀ ਹੈ ਤਾਂ ਇਸ ਨੂੰ ਜਲਦੀ ਠੀਕ ਕੀਤਾ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਦੁਕਾਨਾਂ ਨੂੰ ਲੈ ਕੇ ਨਿਗਮ ਵਲੋਂ ਨੋਟਿਸ ਜਾਰੀ <br/> ਅਗਲੀ ਖ਼ਬਰ ਲੰਡਨ ਦੇ ਮੰਦਿਰ 'ਚੋਂ ਸਰੂਪ ਲਿਜਾਣ ਦਾ ਮੁਕੱਦਮਾ ਸਤਿਕਾਰ ਕਮੇਟੀ ਦੇ ਸਿੰਘਾਂ ਨੇ ਜਿੱਤਿਆ <br/>
Ad Position 24