03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮੇਅਰ ਵਲੋਂ ਬਿਲਡਿੰਗ ਬਰਾਂਚ ਦੀ ਖਿਚਾਈ, ਕਿਹਾ, ਸ਼ਿਕਾਇਤ ਮਿਲੀ ਤਾਂ ਮੰਤਰੀ ਨੂੰ ਸ਼ਿਕਾਇਤ

Ad Position 21
No active advertisement
ਮੀਟਿੰਗ ਵਿਚ ਸ਼ਾਮਿਲ ਮੇਅਰ ਵਨੀਤ ਧੀਰ ਤੇ ਨਾਲ ਸੰਦੀਪ ਰਿਸ਼ੀ, ਮਨਦੀਪ ਕੌਰ, ਸੁਮਨਦੀਪ ਕੌਰ, ਅਸ਼ਵਨੀ ਅਗਰਵਾਲ, ਮਲਕੀਤ ਸਿੰਘ ਸੁਭਾਨਾ, ਬਲਬੀਰ ਸਿੰਘ ਬਿੱਟੂ ਤੇ ਹੋਰ | ਤਸਵੀਰ: ਮੁਨੀਸ਼ <br/> 23-01-2026
ਜਲੰਧਰ, 22 ਜਨਵਰੀ (ਸ਼ਿਵ)-ਬਿਲਡਿੰਗ ਬਰਾਂਚ ਦੇ ਕੰਮਕਾਜ ਨੂੰ ਲੈ ਕੇ ਮੇਅਰ ਵਨੀਤ ਧੀਰ ਨੇ ਆਪਣੇ ਤੇਵਰ ਤਿੱਖੇ ਕਰਦੇ ਹੋਏ ਬਿਲਡਿੰਗ ਕਮੇਟੀ ਦੀ ਮੀਟਿੰਗ ਵਿਚ ਬਰਾਂਚ ਦੀ ਖਿਚਾਈ ਕੀਤੀ ਹੈ ਕਿ ਜੇਕਰ ਚੇਅਰਮੈਨ ਸਮੇਤ ਕੌਂਸਲਰਾਂ ਨੂੰ ਅਣਗੌਲਿਆ ਕਰਨ ਅਤੇ ਕੰਮਕਾਜ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਉਹ ਸਥਾਨਕ ਸਰਕਾਰਾਂ ਮੰਤਰੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਕਰਵਾ ਸਕਦੇ ਹਨ | ਦੱਸਿਆ ਜਾਂਦਾ ਹੈ ਕਿ ਮੇਅਰ ਵਨੀਤ ਧੀਰ ਮੀਟਿੰਗ ਵਿਚ ਇਸ ਵੇਲੇ ਬਿਲਡਿੰਗ ਬਰਾਂਚ ਤੋਂ ਨਾਰਾਜ਼ ਹੋਏ ਜਦੋਂ ਕਿ ਬਿਲਡਿੰਗ ਕਮੇਟੀ ਦੇ ਚੇਅਰਮੈਨ ਅਤੇ 'ਆਪ' ਦੇ ਕੌਂਸਲਰ ਅਸ਼ਵਨੀ ਅਗਰਵਾਲ ਵਲੋਂ ਮੀਟਿੰਗ ਵਿਚ ਇਹ ਸ਼ਿਕਾਇਤ ਕੀਤੀ ਗਈ ਕਿ ਉਨ੍ਹਾਂ ਨੇ ਉੱਤਰੀ ਹਲਕੇ ਵਿਚ ਬਣ ਰਹੀਆਂ ਨਾਜਾਇਜ਼ ਇਮਾਰਤਾਂ ਅਤੇ ਕਵਾਟਰਾਂ 'ਤੇ ਕਾਰਵਾਈ ਨੂੰ ਲੈ ਕੇ ਜਾਣਕਾਰੀ ਤਲਬ ਕੀਤੀ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਨਾ ਹੀ ਕਾਰਵਾਈ ਕੀਤੀ ਗਈ | ਮੇਅਰ ਚੇਅਰਮੈਨ ਨੂੰ ਅਣਗੌਲਿਆ ਕਰਨ ਤੋਂ ਤਾਂ ਨਾਰਾਜ਼ ਹੋਏ ਸਗੋਂ ਉਨ੍ਹਾਂ ਨੇ ਕਿਹਾ ਕਿ ਜੇਕਰ ਕੌਂਸਲਰ ਵੀ ਕੋਈ ਕੰਮ ਕਹਿੰਦੇ ਹਨ ਤਾਂ ਬਿਲਡਿੰਗ ਬਰਾਂਚ ਵੱਲੋਂ ਮੀਡੀਆ ਵਿਚ ਗੱਲ ਆਈ ਦੱਸ ਕੇ ਕੌਂਸਲਰਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ | ਮੇਅਰ ਦਾ ਕਹਿਣਾ ਸੀ ਕਿ ਇਸ ਨਾਲ ਪਾਰਟੀ ਦਾ ਅਕਸ ਖ਼ਰਾਬ ਹੁੰਦਾ ਹੈ ਸਗੋਂ ਚੇਅਰਮੈਨ ਸਮੇਤ ਕੌਂਸਲਰਾਂ ਦੀ ਸੁਣਵਾਈ ਕੀਤੀ ਜਾਵੇ | ਮੇਅਰ ਵਨੀਤ ਧੀਰ ਨੇ ਮੀਟਿੰਗ ਵਿਚ ਜਿਸ ਤਰਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤਾਂ ਉਸ ਨਾਲ ਬਿਲਡਿੰਗ ਬਰਾਂਚ ਵਿਚ ਵੀ ਹਲਚਲ ਹੈ | ਮੀਟਿੰਗ ਵਿਚ ਮੇਅਰ ਨੇ ਬਿਲਡਿੰਗ ਬਰਾਂਚ ਦੇ ਅਫ਼ਸਰਾਂ ਨੂੰ ਪਾਸ ਤੇ ਨਾਜਾਇਜ਼ ਕਾਲੋਨੀਆਂ ਤੋਂ ਵਸੂਲੀ ਕਰਨ ਅਤੇ ਕਾਰਵਾਈ ਕਰਨ ਦੀ ਹਦਾਇਤ ਦਿੱਤੀ | ਮੇਅਰ ਦਾ ਕਹਿਣਾ ਸੀ ਕਿ ਸ਼ਹਿਰ ਵਿਚ ਸੀਮਤ ਗਿਣਤੀ ਵਿਚ ਕਾਲੋਨੀਆਂ ਪਾਸ ਕਰਨ ਲਈ ਕਾਲੋਨਾਈਜਰਾਂ ਨੇ ਅਪਲਾਈ ਕੀਤਾ ਸੀ ਤਾਂ ਉਨ੍ਹਾਂ ਵਿਚ ਕਈਆਂ ਵਲੋਂ ਸਿਰਫ਼ ਇਕ ਕਿਸ਼ਤ ਜਮਾਂ ਕਰਵਾਈ ਗਈ ਸੀ, ਪਰ ਬਾਅਦ ਵਿਚ ਰਕਮਾਂ ਜਮਾਂ ਨਹੀਂ ਕਰਵਾਈਆਂ ਗਈਆਂ ਹਨ | ਉਨ੍ਹਾਂ ਤੋਂ ਇਲਾਵਾ ਨਾਜਾਇਜ਼ ਕਾਲੋਨੀਆਂ ਬਣਾਉਣ ਵਾਲਿਆਂ ਨੂੰ ਵਸੂਲੀ ਕਰਨ ਲਈ ਨੋਟਿਸ ਭੇਜੇ ਜਾਣ 'ਤੇ ਜੇਕਰ ਉਹ ਰਕਮ ਨਹੀਂ ਜਮਾਂ ਕਰਵਾਉਂਦੇ ਤਾਂ ਉਨ੍ਹਾਂ ਦੇ ਖ਼ਿਲਾਫ਼ ਨੋਟਿਸ ਜਾਰੀ ਕਰਕੇ ਕੇਸ ਦਰਜ ਕਰਵਾਏ ਜਾਣ | ਮੇਅਰ ਨੇ ਇਸ ਮਾਮਲੇ ਵਿਚ ਪਾਸ ਅਤੇ ਨਾਜਾਇਜ਼ ਕਾਲੋਨੀਆਂ ਬਾਰੇ ਸਾਰੀਆਂ ਜਾਣਕਾਰੀਆਂ ਤਲਬ ਕੀਤੀਆਂ ਹਨ | ਇਸ ਮੌਕੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਸੰਯੁਕਤ ਕਮਿਸ਼ਨਰ ਮਨਦੀਪ ਕੌਰ, ਸੁਮਨਦੀਪ ਕੌਰ, ਕਮੇਟੀ ਚੇਅਰਮੈਨ ਅਸ਼ਵਨੀ ਅਗਰਵਾਲ, ਐੱਮ. ਟੀ. ਪੀ. ਮਿਹਰਬਾਨ ਸਿੰਘ ਤੇ ਹੋਰ ਅਫ਼ਸਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸੱਜਣ ਕੁਮਾਰ ਦੇ ਬਰੀ ਹੋਣ ਨਾਲ ਸਿੱਖ ਜਗਤ 'ਚ ਨਿਰਾਸ਼ਾ- ਸਿੱਖ ਤਾਲਮੇਲ ਕਮੇਟੀ ਅਗਲੀ ਖ਼ਬਰ 9 ਫਰਵਰੀ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਟਾਏ ਜਾਣਗੇ ਲਤੀਫਪੁਰਾ ਦੇ ਕਬਜ਼ੇ <br/>
Ad Position 24