16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਰੈੱਡ ਰਿਬਨ ਕਲੱਬ ਦੀ ਪ੍ਰੇਰਨਾ ਸਦਕਾ ਕਾਬਲ ਸਿੰਘ ਹਾਲੈਂਡ ਵਲੋਂ 'ਸੁਪਨਿਆਂ ਦਾ ਘਰ' ਆਸ਼ਰਮ ਲਈ ਲੋੜੀਂਦਾ ਸਾਮਾਨ ਭੇਟ <br/>

Ad Position 21
No active advertisement
ਪਿੰਡ ਈਸੇਵਾਲ ਵਿਖੇ 'ਨਿਆਸਰਿਆਂ ਦਾ ਆਸਰਾ, ਸੁਪਨਿਆਂ ਦਾ ਘਰ' ਆਸ਼ਰਮ ਲਈ ਮੁੱਖ ਸੰਚਾਲਕ ਜਿੰਦਰ ਮਾਨ ਅਤੇ ਲੋੜਵੰਦ ਲੋਕਾਂ ਨੂੰ ਲੋੜੀਂਦਾ ਸਾਮਾਨ ਭੇਟ ਕਰਦੇ ਕਾਬਲ ਸਿੰਘ ਹਾਲੈਂਡ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਸਰਪ੍ਰਸਤ ਮੇਜਰ ਸਿੰਘ ਮੰਡ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 22-01-2026
ਮਲਸੀਆਂ, 21 ਜਨਵਰੀ (ਸੁਖਦੀਪ ਸਿੰਘ)- ਰੈੱਡ ਰਿਬਨ ਵੈਲਫੇਅਰ ਕਲੱਬ, ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਤੇ ਸਰਪ੍ਰਸਤ ਮੇਜਰ ਸਿੰਘ ਮੰਡ ਦੀ ਪ੍ਰੇਰਣਾ ਸਦਕਾ ਕਾਬਲ ਸਿੰਘ ਹਾਲੈਂਡ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀ ਬੇਟੀ ਪ੍ਰੈਟੀ ਸਿੰਘ ਦੀ ਮਾਸਟਰ ਡਿਗਰੀ ਪੂਰੀ ਹੋਣ ਦੀ ਖੁਸ਼ੀ 'ਚ 'ਨਿਆਸਰਿਆਂ ਦਾ ਆਸਰਾ, ਸੁਪਨਿਆਂ ਦਾ ਘਰ' ਆਸ਼ਰਮ ਪਿੰਡ ਈਸੇਵਾਲ (ਸ਼ਾਹਕੋਟ) ਵਿਖੇ ਰਹਿੰਦੇ ਬੇਸਹਾਰਾ ਤੇ ਲੋੜਵੰਦ ਲੋਕਾਂ ਲਈ ਆਸ਼ਰਮ ਦੇ ਮੁੱਖ ਸੰਚਾਲਕ ਜਿੰਦਰ ਮਾਨ ਈਸੇਵਾਲ ਨੂੰ ਕੰਬਲ, ਗਰਮ ਕਪੜੇ, ਖਾਣ-ਪੀਣ ਲਈ ਰਾਸ਼ਨ ਤੇ 51 ਸੌ ਰੁਪਏ ਦੀ ਨਕਦ ਰਾਸ਼ੀ ਭੇਟ ਕੀਤੀ ਗਈ | ਕਲੱਬ ਦੇ ਸਕੱਤਰ ਰਕੇਸ਼ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੇ ਕਲੱਬ ਵੱਲੋਂ ਭਵਿੱਖ 'ਚ ਵੀ ਸਮਾਜ ਸੇਵਾ ਦੇ ਕੰਮ ਜਾਰੀ ਰੱਖੇ ਜਾਣਗੇ | ਇਸ ਮੌਕੇ ਜਿੰਦਰ ਮਾਨ ਈਸੇਵਾਲ ਨੇ ਕਿਹਾ ਕਿ ਰੈੱਡ ਰਿਬਨ ਕਲੱਬ ਵੱਲੋਂ ਪਹਿਲਾਂ ਵੀ ਸੰਸਥਾ ਨੂੰ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ, ਹੁਣ ਵੀ ਕਲੱਬ ਦੇ ਸਹਿਯੋਗ ਨਾਲ ਕਾਬਲ ਸਿੰਘ ਹਾਲੈਂਡ ਵੱਲੋਂ ਕੀਤਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ | ਇਸ ਮੌਕੇ ਪ੍ਰਧਾਨ ਰਮਨ ਗੁਪਤਾ, ਕਾਬਲ ਸਿੰਘ ਹਾਲੈਂਡ, ਸਰਪ੍ਰਸਤ ਮੇਜਰ ਸਿੰਘ ਮੰਡ, ਸਰਪ੍ਰਸਤ ਡਾਕਟਰ ਨਰੇਸ਼ ਸੱਗੂ, ਰਾਜੇਸ਼ ਜੁਨੇਜਾ, ਕੁਲਦੀਪ ਸਚਦੇਵਾ, ਸਕੱਤਰ ਰਕੇਸ਼ ਕੁਮਾਰ ਖਹਿਰਾ, ਪਿ੍ਤਪਾਲ ਸਿੰਘ, ਪਾਰਸ ਕੁਮਰਾ, ਸ਼ਿਵ ਨਰਾਇਣ ਗੁਪਤਾ, ਧਰਮਵੀਰ ਅਰੋੜਾ, ਸਾਹਿਲ ਵਡਹੈਰਾ, ਰਾਜਾ ਅਰੋੜਾ, ਐਡਵੋਕੇਟ ਪੀਯੂਸ਼ ਗੁਪਤਾ, ਡਾਕਟਰ ਗੁਰਮੇਜ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ <br/> ਅਗਲੀ ਖ਼ਬਰ ਪੰਜਾਬ 'ਚ ਪੀਸ ਵੈੱਲਫੇਅਰ ਬੋਰਡ ਬਣਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਪ੍ਰਸਤਾਵ - ਸੁਲਤਾਨੀ <br/>
Ad Position 24