16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਪੰਜਾਬ 'ਚ ਪੀਸ ਵੈੱਲਫੇਅਰ ਬੋਰਡ ਬਣਾਉਣ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਪ੍ਰਸਤਾਵ - ਸੁਲਤਾਨੀ <br/>

Ad Position 21
No active advertisement
ਸਲੀਮ ਸੁਲਤਾਨੀ, ਅਮਨ ਅਰੋੜਾ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਸੌਂਪਦੇ ਹੋਏ | ਨਾਲ ਪ੍ਰਦੀਪ ਰਾਜਾ, ਸਵਾਮੀ ਹਰਜਿੰਦਰ ਰੱਤੂ, ਪਰਵੇਜ਼ ਆਲਮ ਤੇ ਹੋਰ | ਅਜੀਤ ਤਸਵੀਰ <br/> 22-01-2026
ਗੁਰਾਇਆ, 21 ਜਨਵਰੀ (ਬਲਵਿੰਦਰ ਸਿੰਘ)- ਮੈਸੰਜਰ ਆਫ਼ ਪੀਸ ਮਿਸ਼ਨ ਭਾਰਤ ਦੇ ਸ਼ਾਂਤੀ ਵਫ਼ਦ ਵੱਲੋਂ ਡੇਰਾ ਮੁਖੀ ਸਲੀਮ ਸੁਲਤਾਨੀ ਦਾਤਾ ਦਰਬਾਰ ਸਖੀ ਸਰਵਰ ਲੱਖ ਦਾਤਾ (ਗੁਰਾਇਆ) ਵਲੋਂ ਅਮਨ ਅਰੋੜਾ ਕੈਬਨਿਟ ਮੰਤਰੀ ਪੰਜਾਬ ਨਾਲ ਵਿਸ਼ੇਸ਼ ਮੁਲਾਕਾਤ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਨਿਵਾਸ 'ਤੇ ਕੀਤੀ ਗਈ | ਇਸ ਸੰਬੰਧੀ ਸਲੀਮ ਸੁਲਤਾਨੀ ਨੇ ਕਿਹਾ ਕਿ ਉਨ੍ਹਾਂ ਦੀ ਸਮੁੱਚੀ ਟੀਮ ਵਲੋਂ ਅਮਨ ਅਰੋੜਾ ਮੰਤਰੀ ਰਾਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੀਸ ਵੈੱਲਫੇਅਰ ਬੋਰਡ ਪੰਜਾਬ ਦਾ ਗਠਨ ਕਰਨ ਸੰਬੰਧੀ ਇਕ ਪ੍ਰਸਤਾਵ ਭੇਜਿਆ ਹੈ | ਇਸ ਦੇ ਨਾਲ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਭਾਈਚਾਰਿਆਂ ਦੇ ਵਿਕਾਸ ਕਰਨ ਤੇ ਉਨ੍ਹਾਂ ਨੂੰ ਪ੍ਰਤੀਨਿਧਤਾ ਦੇਣ ਲਈ ਬੋਰਡ ਬਣਾਏ ਗਏ ਹਨ | ਉਸੇ ਤਰ੍ਹਾਂ ਪੀਸ ਵੈੱਲਫੇਅਰ ਬੋਰਡ ਬਣਾਇਆ ਜਾਵੇ ਜਿਸ ਨਾਲ ਪੰਜਾਬ ਵਿਚ ਸ਼ਾਂਤੀ ਸਦਭਾਵ ਤੇ ਸਾਂਝੀਵਾਲਤਾ ਦੇ ਫ਼ਲਸਫ਼ੇ ਨਾਲ ਲੋਕਾਂ ਨੂੰ ਜੋੜਿਆ ਜਾਵੇ | ਇਸ ਮੌਕੇ ਗੁਰਾਇਆ ਸ਼ਹਿਰ ਦੇ ਮੱੁਦਿਆਂ 'ਤੇ ਵੀ ਚਰਚਾ ਕੀਤੀ ਗਈ | ਇਸ ਮੌਕੇ ਪ੍ਰਦੀਪ ਰਾਜਾ, ਸਵਾਮੀ ਹਰਜਿੰਦਰ ਰੱਤੂ ਰਾਸ਼ਟਰੀ ਕੋਆਰਡੀਨੇਟਰ, ਪਰਵੇਜ਼ ਆਲਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੈੱਡ ਰਿਬਨ ਕਲੱਬ ਦੀ ਪ੍ਰੇਰਨਾ ਸਦਕਾ ਕਾਬਲ ਸਿੰਘ ਹਾਲੈਂਡ ਵਲੋਂ 'ਸੁਪਨਿਆਂ ਦਾ ਘਰ' ਆਸ਼ਰਮ ਲਈ ਲੋੜੀਂਦਾ ਸਾਮਾਨ ਭੇਟ <b... ਅਗਲੀ ਖ਼ਬਰ wਕਰਮਚਾਰੀਆਂ ਦੇ ਵਾਰਸਾਂ ਨੂੰ ਐਕਸ ਗੇ੍ਰਸ਼ੀਆ ਗਰਾਂਟ <br/>
Ad Position 24