28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੁਲਿਸ ਨੇ 63 ਪੈਕੇਟ ਸਮੈਕ ਦੇ ਫੜੇ, ਤਿੰਨ ਔਰਤਾਂ ਤੇ ਇਕ ਮਰਦ ਗ੍ਰਿਫ਼ਤਾਰ

ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਨਾਟ ਪਲੇਸ ਦੇ ਥਾਣੇ ਦੀ ਪੁਲਿਸ ਨੇ ਐਨ.

Ad Position 21
No active advertisement
ਅਜੀਤ ਡੈਸਕ 28-11-2026
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਕਨਾਟ ਪਲੇਸ ਦੇ ਥਾਣੇ ਦੀ ਪੁਲਿਸ ਨੇ ਐਨ.ਡੀ.ਪੀ.ਐਸ. ਦੇ ਮਾਮਲੇ ਵਿਚ ਤਿੰਨ ਔਰਤਾਂ ਤੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਕੋਲੋਂ ਪੁਲਿਸ ਨੇ ਸਮੈਕ ਦੇ 63 ਛੋਟੇ ਪੈਕਟ (ਜਿਨ੍ਹਾਂ ਦਾ ਵਜ਼ਨ ਤਕਰੀਬਨ 15 ਗ੍ਰਾਮ) ਅਤੇ 20550 ਰੁਪਏ ਦੀ ਨਕਦੀ ਫੜੀ ਹੈ। ਫੜੀਆਂ ਗਈਆਂ ਚਾਰ ਔਰਤਾਂ 55, 42 ਅਤੇ 40 ਸਾਲ ਦੀ ਉਮਰ ਦੀਆਂ ਹਨ। ਫੜੇ ਗਏ ਵਿਅਕਤੀ ਦਾ ਨਾਂਅ ਯੋਗੇਂਦਰ (56) ਹੈ। ਪੁਲਿਸ ਨੇ ਇਨ੍ਹਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ 1985 ਦੀ ਧਾਰਾ 21 ਦੇ ਅਧੀਨ ਕੇਸ ਦਰਜ ਕੀਤਾ ਹੈ। ਪੁਲਿਸ ਜਦੋਂ ਕਨਾਟ ਪਲੇਸ ਦੇ ਆਊਟਰ ਸਰਕਲ ਵਿਖੇ ਪੈਦਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੇ ਪਚਕੋਈਆਂ ਰੋਡ ਦੇ ਸਾਹਮਣੇ ਰੈਡੀਸ਼ਨ ਮਰੀਨਾ ਹੋਟਲ ਦੇ ਨੇੜੇ ਤਿੰਨ ਔਰਤਾਂ ਤੇ ਇਕ ਵਿਅਕਤੀ ਨੂੰ ਸ਼ੱਕੀ ਹਾਲਤ ਵਿਚ ਘੁੰਮਦੇ ਵੇਖਿਆ। ਪੁਲਿਸ ਨੇ ਇਨ੍ਹਾਂ ਨੂੰ ਰੋਕ ਕੇ ਗੱਲ ਕਰਨ ਤੋਂ ਇਲਾਵਾ ਇਨ੍ਹਾਂ ਦੀ ਤਲਾਸ਼ੀ ਲਈ ਤਾਂ ਸਮੈਕ ਦੇ ਛੋਟੇ 63 ਪੈਕੇਟ ਬਰਾਮਦ ਹੋਏ। ਜਦੋਂ ਪੁਲਿਸ ਨੇ ਇਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਦਰ ਬਾਜ਼ਾਰ ਦੀ ਪ੍ਰਿਯਦਰਸ਼ਨੀ ਕਾਲੋਨੀ ਵਿਚੋਂ ਸਮੈਕ ਲਿਆਉਂਦੇ ਸਨ ਅਤੇ ਅੱਗੇ ਲੋਕਾਂ ਨੂੰ ਵੇਚਦੇ ਸਨ। ਪੁਲਿਸ ਇਨ੍ਹਾਂ ਦੇ ਨੈੱਟਵਰਕ ਦੀ ਵੀ ਜਾਣਕਾਰੀ ਲੈ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਈ ਵੀਰ ਸਿੰਘ ਸਾਹਿਤ ਸਦਨ ਨੇ ਕਰਵਾਇਆ ਕੌਮਾਂਤਰੀ ਸੈਮੀਨਾਰ ਅਗਲੀ ਖ਼ਬਰ ਭਾਸ਼ਾ ਦਾ ਕੋਈ ਧਰਮ ਨਹੀਂ ਹੁੰਦਾ, ਪੰਜਾਬੀ, ਹਿੰਦੀ, ਉਰਦੂ ਸਾਂਝੇ ਸੱਭਿਆਚਾਰ ਦੀ ਪਹਿਚਾਣ-ਮੇਅਰ ਪ੍ਰਵੇਸ਼ ਵਾਹੀ
Ad Position 24