24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਕੁਲਵਿੰਦਰ ਕੋਟਲੀ ਬਣੇ ਹਰਿਆਣਾ ਰੋਡਵੇਜ਼ ਡਰਾਈਵਰ ਯੂਨੀਅਨ ਡਿਪੂ ਪ੍ਰਧਾਨ

ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ ਡਰਾਈਵਰ ਯੂਨੀਅਨ ਡਿਪੂ ਦੇ ਗਠਨ ਸਬੰਧੀ ਬੱਸ ਸਟੈਂਡ ਕੰਪਲੈਕਸ ’ਚ ਇੱਕ ਮੀਟਿੰਗ ਹੋਈ ਜਿਸ ਵਿੱਚ ਕੁਲਵਿੰਦਰ ਕੋਟਲੀ ਨੂੰ ਡਿਪੂ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਜਨਰਲ ਸਕੱਤਰ ਕਰਮਬੀਰ ਨਰਵਾਲ, ਕਾਰਜਕਾਰੀ ਮੈਂਬਰ ਦੇਵੇਂਦਰ ਯਾਦਵੰਸ਼ੀ ਅਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਘਨਘਸ ਸ਼ਾਮਲ ਹੋਏ।

Ad Position 21
No active advertisement
ਸਿਰਸਾ ’ਚ ਡਰਾਈਵਰ ਯੂਨੀਅਨ ਦੇ ਚੁਣੇ ਗਏ ਅਹੁਦੇਦਾਰ। ਤਸਵੀਰ : ਪੰਨੀਵਾਲੀਆ 25-11-2026
ਸਿਰਸਾ, 24 ਨਵੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰੋਡਵੇਜ ਡਰਾਈਵਰ ਯੂਨੀਅਨ ਡਿਪੂ ਦੇ ਗਠਨ ਸਬੰਧੀ ਬੱਸ ਸਟੈਂਡ ਕੰਪਲੈਕਸ ’ਚ ਇੱਕ ਮੀਟਿੰਗ ਹੋਈ ਜਿਸ ਵਿੱਚ ਕੁਲਵਿੰਦਰ ਕੋਟਲੀ ਨੂੰ ਡਿਪੂ ਪ੍ਰਧਾਨ ਚੁਣਿਆ ਗਿਆ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੂਬਾ ਜਨਰਲ ਸਕੱਤਰ ਕਰਮਬੀਰ ਨਰਵਾਲ, ਕਾਰਜਕਾਰੀ ਮੈਂਬਰ ਦੇਵੇਂਦਰ ਯਾਦਵੰਸ਼ੀ ਅਤੇ ਸੀਨੀਅਰ ਮੀਤ ਪ੍ਰਧਾਨ ਨਰਿੰਦਰ ਘਨਘਸ ਸ਼ਾਮਲ ਹੋਏ। ਡਰਾਈਵਰਾਂ ਅਤੇ ਹੋਰ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਡਰਾਈਵਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੀ ਤਰੱਕੀ ਦੀਆਂ ਸੰਭਾਵਨਾਵਾਂ ਨਾ-ਮਾਤਰ ਹਨ ਜਦੋਂ ਕਿ ਡਰਾਈਵਰ ਦਾ ਕੰਮ ਬਹੁਤ ਜੋਖਮ ਭਰਿਆ ਹੁੰਦਾ ਹੈ। 50 ਸਾਲ ਦੀ ਉਮਰ ਤੋਂ ਬਾਅਦ ਮਾੜੀ ਸਰੀਰਕ ਸਿਹਤ ਅਤੇ ਮਾਨਸਿਕ ਤਣਾਅ ਕਾਰਨ ਕੰਮ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਡਰਾਈਵਰ ਯੂਨੀਅਨ ਦਾ ਗਠਨ ਹੋਰ ਸ਼੍ਰੇਣੀਆਂ ਵਾਂਗ ਡਰਾਈਵਰਾਂ ਲਈ ਸਮੇਂ ਸਿਰ ਤਰੱਕੀਆਂ ਯਕੀਨੀ ਬਣਾਉਣ, ਉਨ੍ਹਾਂ ਨੂੰ ਜੋਖਮ ਭੱਤੇ ਪ੍ਰਦਾਨ ਕਰਨ ਅਤੇ ਤਨਖਾਹ ਸਕੇਲ ਵਿੱਚ ਸੋਧਾਂ ਨੂੰ ਸੁਰੱਖਿਅਤ ਕਰਨ ਲਈ ਕੀਤਾ ਗਿਆ ਹੈ। ਡਰਾਈਵਰ ਯੂਨੀਅਨ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਸਾਂਝਾ ਮੋਰਚਾ ਦੇ ਸਹਿਯੋਗ ਨਾਲ ਕੰਮ ਕਰੇਗੀ। ਇਸ ਮੌਕੇ ਸਿਰਸਾ ਡਿਪੂ ਦੇ ਲਗਭਗ ਸਾਰੇ ਕਰਮਚਾਰੀ ਸੰਗਠਨਾਂ ਦੇ ਆਗੂਆਂ ਤੇ ਡਰਾਈਵਰਾਂ ਦੇ ਨਾਲ-ਨਾਲ ਹੋਰ ਕਰਮਚਾਰੀਆਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਕੁਲਵਿੰਦਰ ਕੋਟਲੀ ਨੂੰ ਡਿਪੂ ਪ੍ਰਧਾਨ, ਰਾਏ ਸਿੰਘ ਨੂੰ ਸਕੱਤਰ, ਨਿਸ਼ਾਨ ਸਿੰਘ ਸੀਨੀਅਰ ਮੀਤ ਪ੍ਰਧਾਨ, ਮਹਾਵੀਰ ਉਮੇਦਪੁਰਾ ਮੀਤ ਪ੍ਰਧਾਨ ਅਤੇ ਰਮੇਸ਼ ਸਵਾਮੀ ਖਜਾਨਚੀ , ਦਾਤਾ ਰਾਮ ਸੰਯੁਕਤ ਸਕੱਤਰ, ਰਮੇਸ਼ ਜਾਂਗੜਾ ਪ੍ਰੈਸ ਬੁਲਰਾ ਚੁਣਿਆ ਗਿਆ। ਇਸ ਮੌਕੇ ਡਰਾਈਵਰ ਚਮਨ ਲਾਲ, ਸਤਪਾਲ, ਗੌਰੀਸ਼ੰਕਰ, ਹਰਫੂਲ, ਵਿਜੇ, ਯਾਦਵੇਂਦਰ, ਰੋਹਤਾਸ਼, ਕੰਡਕਟਰ ਸੁਰੇਂਦਰ, ਅਮਰਜੀਤ, ਜਗਬੀਰ, ਹੁਸੈਨ ਅਤੇ ਹੋਰ ਡਰਾਈਵਰ ਅਤੇ ਕੰਡਕਟਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਤਖ਼ਤਮੱਲ ਵਿੱਚੋਂ ਪੰਚਾਇਤ ਝੋਟਾ ਚੋਰੀ ਅਗਲੀ ਖ਼ਬਰ ਸੀ.ਡੀ.ਐਲ.ਯੂ. ਵਿੱਚ ਲੰਗਰ ਲਗਾ ਕੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
Ad Position 24