ਪ੍ਰਾਈਵੇਟ ਸਕੂਲਾਂ ’ ਚ ਸੈਸ਼ਨ 2027-28 ਲਈ ਦਾਖ਼ਲੇ ਦੀ ਪ੍ਰਕਿਰਿਆ ਇਕ ਦਸੰਬਰ ਨੂੰ ਹੋਵੇਗੀ ਸ਼ੁਰੂ
ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ 1700 ਤੋਂ ਜ਼ਿਆਦਾ ਪ੍ਰਾਈਵੇਟ ਸਕੂਲ ਚੱਲ ਰਹੇ ਹਨ।
ਨਵੀਂ ਦਿੱਲੀ, 24 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ 1700 ਤੋਂ ਜ਼ਿਆਦਾ ਪ੍ਰਾਈਵੇਟ ਸਕੂਲ ਚੱਲ ਰਹੇ ਹਨ। ਇਨ੍ਹਾਂ ਸਕੂਲਾਂ ਵਿਚ ਅਕਾਦਮਿਕ ਸੈਸ਼ਨ 2027-28 ਦੇ ਪ੍ਰਤੀ ਨਰਸਰੀ ਕਲਾਸ ਵਿਚ ਦਾਖ਼ਲਾ ਹੋਣਾ ਹੈ। ਇਸ ਦਾਖ਼ਲੇ ਦੀ ਪ੍ਰਕਿਰਿਆ ਇਕ ਦਸੰਬਰ ਨੂੰ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਸਾਰੇ ਸਕੂਲਾਂ ਨੂੰ ਦਾਖ਼ਲੇ ਦੀ ਪ੍ਰਕਿਰਿਆ ਆਪਣੀ ਵੈੱਬਸਾਈਟ ਅਤੇ ਸਿੱਖਿਆ ਵਿਭਾਗ (ਦਿੱਲੀ ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਅਪਲੋਡ ਕਰਨੀ ਹੋਵੇਗੀ। ਇਸ ਦੇ ਲਈ 26 ਨਵੰਬਰ ਤੱਕ ਦਾ ਸਮਾਂ ਸਿੱਖਿਆ ਵਿਭਾਗ ਵਲੋਂ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਡਾਇਰੈਕਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ 30 ਨਵੰਬਰ ਤੱਕ ਸਕੂਲਾਂ ਦੇ ਦਾਖ਼ਲੇ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਕੋਈ ਸਕੂਲ ਸਮੇਂ ਸਿਰ ਜਾਣਕਾਰੀ ਅਪਲੋਡ ਨਹੀਂ ਕਰਦਾ ਤਾਂ ਉਸ ਦੀ ਦਾਖ਼ਲੇ ਦੀ ਪ੍ਰਕਿਰਿਆ ’ਤੇ ਰੋਕ ਲਗਾ ਦਿੱਤੀ ਜਾਵੇਗੀ। ਇਸ ਵਾਰ ਦਾਖ਼ਲੇ ਦੇ ਲਈ ਇਕ ਤੋਂ 28 ਦਸੰਬਰ ਤੱਕ ਫਾਰਮ ਭਰੇ ਜਾਣਗੇ। ਸਾਰੇ ਸਕੂਲ 20 ਜਨਵਰੀ ਨੂੰ ਪਹਿਲੀ ਲਿਸਟ ਜਾਰੀ ਕਰਨਗੇ। ਸਕੂਲਾਂ ਨੂੰ ਨਰਸਰੀ, ਐਲ.ਕੇ.ਜੀ, ਯੂ.ਕੇ.ਜੀ. ਅਤੇ ਕਲਾਸ 1 ਵਿਚ ਮੌਜੂਦ ਸੀਟਾਂ ਦੀ ਗਿਣਤੀ ਵੀ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਸਕੂਲਾਂ ਨੂੰ ਅਪਲੋਡ ਕਰਨੀ ਹੋਵੇਗੀ।