ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਵਧਣ ਨਾਲ ਕੀਮਤ ’ਤੇ ਵੀ ਪਿਆ ਅਸਰ
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਅਤੇ ਨਾਲ ਹੀ ਕੀਮਤ ਵੀ ਵਧੀ ਹੈ।
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ ਅਤੇ ਨਾਲ ਹੀ ਕੀਮਤ ਵੀ ਵਧੀ ਹੈ। ਵਿਸ਼ੇਸ਼ ਕਰਕੇ ਗੁਲਾਬ ਅਤ਼ੇ ਕਮਲ ਦੇ ਫੁੱਲ ਦੀ ਮੰਗ ਜ਼ਿਆਦਾ ਹੈ। ਕਮਲ ਦੇ ਇਕ ਫੁੱਲ ਦੀ ਕੀਮਤ 100 ਰੁਪਏ ਤੋਂ ਵੀ ਜ਼ਿਆਦਾ ਹੋਈ ਹੈ। ਗਾਜ਼ੀਪੁਰ ਫੁੱਲ ਮੰਡੀ ਵਿਚ ਦਿੱਲੀ ਅਤੇ ਐਨ.ਸੀ.ਆਰ. ਦੇ ਵੱਖ-ਵੱਖ ਇਲਾਕਿਆਂ ਵਿਚੋਂ ਲੋਕ ਇਸ ਮੰਡੀ ਵਿਚ ਪੁੱਜ ਰਹੇ ਹਨ। ਗਾਜ਼ੀਪੁਰ ਫੁੱਲ ਮੰਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਮੌਕੇ ਫੁੱਲਾਂ ਦੀ ਮੰਗ ਪਹਿਲਾਂ ਨਾਲੋਂ ਵਧਣ ਦੇ ਕਾਰਨ ਮੰਡੀ ਵਿਚ ਫੁੱਲਾਂ ਦੀ ਕਮੀ ਆ ਗਈ ਹੈ, ਕਿਉਂਕਿ ਫੁੱਲਾਂ ਦੀ ਆਮਦ ਪਹਿਲਾਂ ਦੀ ਤਰ੍ਹਾਂ ਹੀ ਹੋ ਰਹੀ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਦਿਨੀਂ ਬਾਰਿਸ਼ ਹੋਣ ’ਤੇ ਫੁੱਲਾਂ ਦੀ ਖੇਤੀ ਪ੍ਰਭਾਵਿਤ ਹੋਈ, ਜਿਸ ਕਰਕੇ ਫੁੱਲਾਂ ਦੀ ਕੁਆਲਿਟੀ ’ਤੇ ਵੀ ਫ਼ਰਕ ਪਿਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੇਂਦੇ ਦੇ ਫੁੱਲ 100 ਰੁਪਏ ਪ੍ਰਤੀ ਕਿਲੋ, ਦੇਸੀ ਗੁਲਾਬ, 550 ਤੋਂ 600 ਰੁਪਏ ਪ੍ਰਤੀ ਕਿਲੋ ਵਿਕ ਰਹੇ ਹਨ ਅਤੇ ਕਮਲ ਦਾ ਇਕ ਫੁੱਲ ਥੋਕ ਰੇਟ ਵਿਚ 50 ਤੋਂ 60 ਰੁਪਏ ਪ੍ਰਤੀ ਪੀਸ ਵਿਕ ਰਿਹਾ ਹੈ। ਇਥੋਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੌਕੇ ’ਤੇ ਸਾਰੇ ਫੁੱਲਾਂ ਦੀ ਕੀਮਤ ਵੱਧ ਜਾਂਦੀ ਹੈ।