07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਾਹਰੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਡਿਜੀਟਲ ਸਸ਼ਕਤੀਕਰਨ ਦੀ ਪਹਿਲ ਪ੍ਰਤੀ ਪ੍ਰੋਗਰਾਮ ਕਰਵਾਇਆ

ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਡਿਜੀਟਲ ਸਸ਼ਕਤੀਕਰਨ ਪਹਿਲ ‘ਈ-ਨਿਰਭੀਕ’ ਦੀ ਸ਼ੁਰੂਆਤ ਰੋਹਿਣੀ ਦੇ ਸੈਕਟਰ 19 ਸਥਿਤ ਐਨ.

Ad Position 21
No active advertisement
ਅਜੀਤ ਡੈਸਕ 08-11-2026
ਨਵੀਂ ਦਿੱਲੀ, 7 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਬਾਹਰੀ ਉੱਤਰੀ ਜ਼ਿਲ੍ਹੇ ਦੀ ਪੁਲਿਸ ਨੇ ਔਰਤਾਂ ਦੀ ਸੁਰੱਖਿਆ ਲਈ ਡਿਜੀਟਲ ਸਸ਼ਕਤੀਕਰਨ ਪਹਿਲ ‘ਈ-ਨਿਰਭੀਕ’ ਦੀ ਸ਼ੁਰੂਆਤ ਰੋਹਿਣੀ ਦੇ ਸੈਕਟਰ 19 ਸਥਿਤ ਐਨ.ਸੀ.ਸੀ. ਭਵਨ ਵਿਖੇ ਇਕ ਸਮਾਰੋਹ ਵਿਚ ਕੀਤੀ, ਜਿਸ ਵਿਚ ਮੁੱਖ ਮਹਿਮਾਨ ਦੇਵੇਸ਼ ਚੰਦਰ ਸ੍ਰੀਵਾਸਤਵ (ਆਈ.ਪੀ.ਐਸ.) ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ ਜ਼ੋਨ- I ਦਿੱਲੀ) ਸਨ। ਇਨ੍ਹਾਂ ਦੇ ਸਵਾਗਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਇਸ ਮੌਕੇ ਡੀ.ਸੀ.ਪੀ. (ਆਊਟਰ ਨਾਰਥ) ਸੀਨੀਅਰ ਅਧਿਕਾਰੀ, ਅਧਿਆਪਕ, ਮੀਡੀਆ ਪ੍ਰਤੀਨਿਧੀ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਸਕੂਲਾਂ ਦੀਆਂ ਵਿਦਿਆਰਥਣਾਂ ਸਵੈ-ਸੇਵਕ, ਆਰ.ਡਬਲਿਊ.ਏ. ਦੇ ਅਹੁਦੇਦਾਰ ਐਮ.ਡਬਲਿਊ.ਏ. ਦੇ ਅਹੁਦੇਦਾਰ, ਸੰਜੇ ਗਾਂਧੀ ਟਰਾਂਸਪੋਰਟ ਨਗਰ ਦੇ ਨੁਮਾਇੰਦੇ, ਸ੍ਰਿਸ਼ਟਾਚਾਰ ਸਕੁਐਡ ਦੇ ਮੈਂਬਰ, ਸਮਾਜ ਭਲਾਈ ਲਈ ਕੰਮ ਕਰਨ ਵਾਲੇ ਲੋਕ, ਸਵੈ-ਰੱਖਿਆ ਦੀ ਸਿਖਲਾਈ ਪ੍ਰਾਪਤ ਵਿਦਿਆਰਥੀ, ਏ.ਐਚ.ਟੀ.ਯੂ. ਸਕੁਐਡ ਦੇ ਮੈਂਬਰ ਅਤੇ ਬੀਟ ਅਧਿਕਾਰੀ ਸ਼ਾਮਿਲ ਸਨ। ਸੋਸ਼ਲ ਮੀਡੀਆ ਦੀਆਂ ਹਸਤੀਆਂ ਵਿਚ ਪੰਕਜ ਸ਼ਰਮਾ, ਸਵੀਟੀ ਸ਼ੌਕੀਨ, ਦੀਪਤੀ ਸ਼ਰਮਾ, ਯੋਗੇਸ਼ ਕਥੂਰੀਆ ਆਦਿ ਵੀ ਸ਼ਾਮਿਲ ਸਨ। ਇਸ ਪ੍ਰੋਗਰਾਮ ਵਿਚ ਸਵੈ-ਰੱਖਿਆ ਦੀਆਂ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿਚ ਇਹ ਵੀ ਦੱਸਿਆ ਗਿਆ ਕਿ ਹੁਣ ਤੱਕ 50 ਹਜ਼ਾਰ ਔਰਤਾਂ ਅਤੇ ਬੱਚਿਆਂ ਨੂੰ ਸਵੈ-ਰੱਖਿਆ ਦੀ ਸਿਖਲਾਈ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਨੁੱਕੜ ਨਾਟਕ ਤੇ ਹੋਰ ਪ੍ਰੋਗਰਾਮ ਕੀਤੇ ਗਏ ਅਤੇ ਨਾਲ ਹੀ ਕੁਝ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਵਧਣ ਨਾਲ ਕੀਮਤ ’ਤੇ ਵੀ ਪਿਆ ਅਸਰ ਅਗਲੀ ਖ਼ਬਰ ਗੜਬੜੀਆਂ ਦੇ ਖ਼ਦਸ਼ੇ ਕਾਰਨ ਪਟੀਸ਼ਨਰ ਵਜੋਂ ‘ਹੱਦਬੰਦੀ ਕਮੇਟੀ’ ਦਾ ਹਿੱਸਾ ਬਣਨ ਦੀ ਕੀਤੀ ਮੰਗ
Ad Position 24