ਡੱਬਵਾਲੀ ਦੇ ਐੱਸ.ਡੀ.ਐੱਮ. ਯੋਗੇਸ਼ ਦਿਲਹੋਰ (ਆਈ.ਏ.ਐੱਸ.) ਨੇ ਕਿਹਾ ਕਿ ਇਲਾਜ ਲਈ ਸਰਕਾਰ ਵੱਲੋਂ ਸਿੱਧੇ ਮੁਆਵਜ਼ੇ ਦਾ ਕੋਈ ਵਿਸ਼ੇਸ਼ ਫੰਡ ਨਹੀਂ ਹੁੰਦਾ। ਪ੍ਰਸ਼ਾਸਨ ਨੇ ਸਮਾਜਿਕ ਫੰਡ ਇਕੱਠਾ ਕਰਕੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਸੀ। ਮਰੀਜ਼ਾਂ ਦੇ ਬਿੱਲਾਂ ਦੀ ਤਸਦੀਕ ਐੱਸ.ਐੱਮ.ਓ. ਰਾਹੀਂ ਕਰਵਾਈ ਗਈ ਸੀ। ਜੇਕਰ ਕੋਈ ਜਾਇਜ਼ ਮਾਮਲਾ ਰਹਿ ਗਿਆ ਹੈ ਤਾਂ ਉਸ ‘ਤੇ ਮੁੜ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਤੋਂ ਰਿਪੋਰਟ ਮੰਗੀ ਜਾਵੇਗੀ।