18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡੀ.ਟੀ.ਸੀ. ਬੱਸ ਨੇ ਮੋਟਰਸਾਈਕਲ, ਈ-ਰਿਕਸ਼ਾ ਤੇ ਸਕੂਟਰੀ ਨੂੰ ਮਾਰੀ ਟੱਕਰ - ਇਕ ਦੀ ਮੌਤ

ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਅਨੰਦ ਪਰਬਤ ਇਲਾਕੇ ਵਿਚ ਇਕ ਡੀ.

Ad Position 21
No active advertisement
ਅਜੀਤ ਡੈਸਕ 18-10-2026
ਨਵੀਂ ਦਿੱਲੀ, 17 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਅਨੰਦ ਪਰਬਤ ਇਲਾਕੇ ਵਿਚ ਇਕ ਡੀ.ਟੀ.ਸੀ. ਬੱਸ ਦੇ ਨਾਲ ਹੋਏ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਡੀ.ਟੀ.ਸੀ. ਦੀ ਇਹ ਬੱਸ ਟਿਕਰੀ ਬਾਰਡਰ ਜਾ ਰਹੀ ਸੀ। ਬੱਸ ਨੇ ਪਹਿਲਾਂ ਇਕ ਈ-ਰਿਕਸ਼ਾ ਅਤੇ ਫਿਰ ਦੋ ਮੋਟਰਸਾਈਕਲਾਂ ਤੇ ਇਕ ਸਕੂਟਰੀ ਨੂੰ ਟੱਕਰ ਮਾਰੀ। ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਅਨੰਦ ਪਰਬਤ ਇਲਾਕੇ ਵਿਚ 212 ਨੰਬਰ ਬੱਸ ਸਟੈਂਡ ਕੋਲ ਹੋਇਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਬੱਸ ਨੂੰ ਔਰਤ ਡਰਾਈਵਰ ਚਲਾ ਰਹੀ ਸੀ। ਹਾਦਸੇ ਦੀ ਖ਼ਬਰ ਸੁਣਦੇ ਹੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਔਰਤ ਡਰਾਈਵਰ ਉਥੋਂ ਫ਼ਰਾਰ ਹੋ ਗਈ, ਜਿਸ ਦੀ ਪੁਲਿਸ ਤਲਾਸ਼ ਕਰ ਰਹੀ ਹੈ। ਇਹ ਹਾਦਸਾ ਸਵੇਰੇ 9.30 ਤੋਂ 10 ਵਜੇ ਦੇ ਵਿਚਕਾਰ ਹੋਇਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਵਿਚ ਜੁਟੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਮੇਟੀ ਲਾਲ ਕਿਲ੍ਹੇ ਵਿਖੇ ਕਰਾਏਗੀ ਸ਼ਹੀਦੀ ਸਮਾਗਮ - ਕਾਲਕਾ ਅਗਲੀ ਖ਼ਬਰ ਆੜ੍ਹਤੀਆਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ: ਠਕਰਾਲ
Ad Position 24