18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

'ਸਾਂਝ ਦੀ ਜੋਤ' ਯਾਤਰਾ ਦੀ ਸਮਾਪਤੀ 'ਤੇ ਘਰ ਘਰ ਪਹੁੰਚੀ ਮਾਤਾ ਜਵਾਲਾ ਜੀ ਦੀ ਪਾਵਨ ਜੋਤ

ਜ਼ੀਰਕਪੁਰ (ਮੋਹਾਲੀ), 18 ਅਕਤੂਬਰ (ਹੈਪੀ ਪੰਡਵਾਲਾ)- ਨਰਾਤਿਆਂ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ...

Ad Position 21
No active advertisement
ਅਜੀਤ ਡੈਸਕ 18-10-2026

ਜ਼ੀਰਕਪੁਰ (ਮੋਹਾਲੀ), 18 ਅਕਤੂਬਰ (ਹੈਪੀ ਪੰਡਵਾਲਾ)- ਨਰਾਤਿਆਂ ਮੌਕੇ ਭਾਜਪਾ ਓ.ਬੀ.ਸੀ. ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵਲੋਂ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਨਾਲ ਪੂਰਾ ਹਲਕਾ ਭਗਤੀ ਰੰਗ 'ਚ ਰੰਗਿਆ ਰਿਹਾ। ਅੱਠ ਦਿਨ ਲਾਲੜੂ, ਡੇਰਾਬੱਸੀ, ਜ਼ੀਰਕਪੁਰ ਅਤੇ ਪਿੰਡਾਂ 'ਚ ਭਗਤੀਮਈ ਮਾਹੌਲ ਬਣਿਆ ਰਿਹਾ। ਮਾਤਾ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਪਾਵਨ ਜੋਤ ਯਾਤਰਾ ਦੇ ਅੱਜ ਆਖਰੀ ਦਿਨ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਮਿਲਿਆ।

ਅੱਜ ਅੱਠਵੇਂ ਦਿਨ ‘ਸਾਂਝ ਦੀ ਜੋਤ ਯਾਤਰਾ’ ਜ਼ੀਰਕਪੁਰ ਦੇ ਰੰਜਨ ਪਲਾਜ਼ਾ, ਗਣੇਸ਼ ਮੰਦਰ, ਪ੍ਰਾਚੀਨ ਗੁੱਗਾ ਮਾੜੀ, ਵਿਕਟੋਰੀਆ ਸਿਟੀ, ਸ਼ਿਵਾ ਸੋਸਾਇਟੀ, ਸ਼ਿਵਾ ਐਨਕਲੇਵ, ਪਾਰਸ ਜਵੈਲਰਜ਼, ਸ਼ਿਵ ਮੰਦਰ, ਦੁਰਗਾ ਮੰਦਰ, ਸ਼ਿਵਾਲਿਕ ਵਿਹਾਰ, ਸਕਾਈ ਨੈੱਟ ਟਾਵਰ, ਸਵਾਸਤਿਕ ਵਿਹਾਰ, ਪ੍ਰਾਚੀਨ ਸ਼ਿਵ ਮੰਦਰ, ਗ੍ਰੀਨ ਵਿਊ ਹਾਈਟਸ, ਆਸਥਾ ਅਪਾਰਟਮੈਂਟ, ਹਾਈਲੈਂਡ ਪਾਰਕ, ਵੀਆਈਪੀ ਰੋਡ, ਜੈਪੁਰੀਆ ਸੋਸਾਇਟੀ, ਸਾਵਿਤਰੀ ਹਾਈਟਸ, ਮੋਨਾ ਗ੍ਰੀਨ, ਪੈਂਟਾ ਹੋਮਜ਼ ਅਤੇ ਸਿਲਵਰ ਸਿਟੀ ਵਿਖੇ ਪਹੁੰਚੀ, ਜਿੱਥੇ ਸੰਗਤਾਂ ਨੇ ਮਾਤਾ ਜਵਾਲਾ ਜੀ ਦੀ ਪਾਵਨ ਜੋਤ ਦੇ ਦਰਸ਼ਨ ਕੀਤੇ। ਰਾਤ ਨੂੰ ਪਵਿੱਤਰ ਜੋਤ ਨੂੰ ਗੁਰਦਰਸ਼ਨ ਸਿੰਘ ਸੈਣੀ ਦੀ ਡੇਰਾਬੱਸੀ ਸਥਿਤ ਰਿਹਾਇਸ਼ ਲਿਆਂਦਾ ਗਿਆ ਜਿੱਥੋਂ ਕੱਲ੍ਹ ਸ਼੍ਰੀ ਰਾਮ ਤਲਾਈ 'ਤੇ ਭੰਡਾਰੇ ਉਪਰੰਤ ਜੋਤ ਨੂੰ ਵਾਪਸ ਜਵਾਲਾ ਜੀ ਮੰਦਿਰ ਲਿਜਾਇਆ ਜਾਵੇਗਾ।

ਇਸ ਮੌਕੇ ਸ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ‘ਸਾਂਝ ਦੀ ਜੋਤ ਯਾਤਰਾ’ ਸ਼ੁਰੂ ਕਰਨ ਪਿੱਛੇ ਉਨ੍ਹਾਂ ਦੀ ਭਾਵਨਾ ਸਿਰਫ ਧਾਰਮਿਕ ਦਰਸ਼ਨਾਂ ਤੱਕ ਸੀਮਤ ਨਹੀਂ ਸਗੋਂ ਇਸ ਰਾਹੀਂ ਸਮਾਜ ਵਿੱਚ ਪਿਆਰ ਅਤੇ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਵੀ ਹੈ। ਉਨ੍ਹਾਂ ਕਿਹਾ ਕਿ ਮਾਤਾ ਜਵਾਲਾ ਜੀ ਦੀ ਪਵਿੱਤਰ ਜੋਤ ਲੋਕਾਂ ਦੇ ਜੀਵਨ ਵਿਚ ਸ਼ਰਧਾ ਅਤੇ ਸੇਵਾ ਦੀ ਭਾਵਨਾ ਨੂੰ ਪ੍ਰੇਰਤ ਕਰਦੀ ਹੈ। ਸ਼੍ਰੀ ਸੈਣੀ ਨੇ ਕਿਹਾ ਕਿ ਉਨ੍ਹਾਂ ਲਈ ਇਹ ਉਪਰਾਲਾ ਸੇਵਾ ਅਤੇ ਸ਼ਰਧਾ ਦਾ ਮੌਕਾ ਹੈ। ਉਹ ਚਾਹੁੰਦੇ ਹਨ ਕਿ ਹਲਕੇ ਦੇ ਲੋਕਾਂ ਨੂੰ ਆਪਣੇ ਘਰਾਂ ਅਤੇ ਨੇੜਲੇ ਇਲਾਕਿਆਂ ਵਿੱਚ ਹੀ ਪਵਿੱਤਰ ਜੋਤ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ। ਉਨ੍ਹਾਂ ਅਨੁਸਾਰ ਧਾਰਮਿਕ ਆਯੋਜਨ ਸਮਾਜ ਨੂੰ ਇੱਕਜੁੱਟ ਕਰਨ ਅਤੇ ਲੋਕਾਂ ਵਿਚਕਾਰ ਆਪਸੀ ਪਿਆਰ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

Ad Position 22
No active advertisement
ਪਿਛਲੀ ਖ਼ਬਰ ਮੁੰਬਈ ਵਿਚ ਟਾਈਗਰ ਸ਼ਰਾਫ 'ਤੇ ਫਾਇਰਿੰਗ ਅਗਲੀ ਖ਼ਬਰ ਸਚਿਨ ਪਾਇਲਟ ਅਤੇ ਪਰਗਟ ਸਿੰਘ ਨੇ ਕਤਲ ਕੀਤੇ ਗਏ ਬਲਵਿੰਦਰ ਸਿੰਘ ਸਤਿਕਰਤਾਰ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਕੀਤੀ ਮੁਲਾਕਾਤ
Ad Position 24