18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲਹਿਰਾਗਾਗਾ-ਜਾਖਲ ਰੋਡ 'ਤੇ ਵੱਡਾ ਸੜਕ ਹਾਦਸਾ: ਮਰਨ ਵਾਲਿਆ ਦੀ ਗਿਣਤੀ 8 ਹੋਈ

ਲਹਿਰਾਗਾਗਾ (ਸੰਗਰੂਰ), 18 ਅਕਤੂਬਰ- ਲਹਿਰਾਗਾਗਾ-ਜਾਖਲ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਨੇ 23 ਮਨਰੇਗਾ ਮਜ਼ਦੂਰਾਂ ਨੂੰ...

Ad Position 21
No active advertisement
ਅਜੀਤ ਡੈਸਕ 18-10-2026

ਲਹਿਰਾਗਾਗਾ (ਸੰਗਰੂਰ), 18 ਅਕਤੂਬਰ- ਲਹਿਰਾਗਾਗਾ-ਜਾਖਲ ਰੋਡ 'ਤੇ ਇਕ ਤੇਜ਼ ਰਫ਼ਤਾਰ ਕਾਰ ਨੇ 23 ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ-ਜਾਖਲ ਰੋਡ 'ਤੇ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਰਿਪੋਰਟਾਂ ਅਨੁਸਾਰ, ਲਗਭਗ 23 ਮਨਰੇਗਾ ਮਜ਼ਦੂਰ ਸੜਕ 'ਤੇ ਕੰਮ ਕਰ ਰਹੇ ਸਨ ਜਦੋਂ ਇਕ ਤੇਜ਼ ਰਫ਼ਤਾਰ ਓਪਰਾ ਕਾਰ ਨੇ ਸੜਕ 'ਤੇ ਕੰਮ ਕਰ ਰਹੇ ਮਰਦਾਂ ਅਤੇ ਔਰਤਾਂ ਨੂੰ ਕੁਚਲ ਦਿੱਤਾ।

ਇਸ ਦਰਦਨਾਕ ਹਾਦਸੇ ਵਿਚ ਲਗਭਗ ਅੱਠ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦੋਂ ਕਿ ਕਈ ਹੋਰ ਗੰਭੀਰ ਜ਼ਖਮੀ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਐਂਬੂਲੈਂਸ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ।

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਆਈ. ਦੀ ਪੁੱਛਗਿੱਛ ਤੋਂ ਬਾਅਦ ਬੀਰ ਦਵਿੰਦਰ ਬਾਹਰ ਆਏ ਅਗਲੀ ਖ਼ਬਰ 2 ਰੇਲ ਗੱਡੀਆਂ ਜਲੰਧਰ ਦੀ ਬਜਾਏ ਲੁਧਿਆਣਾ ਤੱਕ ਹੀ ਚੱਲਣਗੀਆਂ
Ad Position 24