ਰਾਮਾਇਣ ਦੇ ਆਦਰਸ਼ਾਂ ਨੂੰ ਜੀਵਨ ’ਚ ਅਪਣਾਉਣ ਦੀ ਲੋੜ-ਸੁਦੇਸ਼ ਧਵਨ
ਜਲੰਧਰ, 17 ਅਕਤੂਬਰ (ਸ਼ਿਵ)-ਪ੍ਰਤਾਪ ਬਾਗ ਦੀ ਸਾਲਾਂ ਪੁਰਾਣੀ ਰਾਮਲੀਲ੍ਹਾ ਨਾਲ ਜੁੜੇ ਸੁਦੇਸ਼ ਧਵਨ ਨੇ ਰਾਮਾਇਣ ਦੇ ਆਦਰਸ਼ਾਂ ਨੂੰ ਅੱਜ ਦੇ ਸਮਾਜ ਅਤੇ ਪਰਿਵਾਰਾਂ ਲਈ ਬੇਹੱਦ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਮਰਿਆਦਾ, ਫਰਜ਼ ਅਤੇ ਆਦਰਸ਼ ਰਾਜ ਦੇ ਪ੍ਰਤੀਕ ਹਨ, ਜਦਕਿ ਮਾਤਾ ਸੀਤਾ ਤਿਆਗ ਤੇ ਪਵਿੱਤਰਤਾ, ਲਕਸ਼ਮਣ ਅਤੇ ਭਰਤ ਭਾਈਚਾਰੇ ਅਤੇ ਹਨੂੰਮਾਨ ਨਿਸ਼ਕਾਮ ਸੇਵਾ ਤੇ ਅਟੁੱਟ ਭਗਤੀ ਦੀ ਮਿਸਾਲ ਹਨ।
ਜਲੰਧਰ, 17 ਅਕਤੂਬਰ (ਸ਼ਿਵ)-ਪ੍ਰਤਾਪ ਬਾਗ ਦੀ ਸਾਲਾਂ ਪੁਰਾਣੀ ਰਾਮਲੀਲ੍ਹਾ ਨਾਲ ਜੁੜੇ ਸੁਦੇਸ਼ ਧਵਨ ਨੇ ਰਾਮਾਇਣ ਦੇ ਆਦਰਸ਼ਾਂ ਨੂੰ ਅੱਜ ਦੇ ਸਮਾਜ ਅਤੇ ਪਰਿਵਾਰਾਂ ਲਈ ਬੇਹੱਦ ਮਹੱਤਵਪੂਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਭੂ ਸ੍ਰੀ ਰਾਮ ਮਰਿਆਦਾ, ਫਰਜ਼ ਅਤੇ ਆਦਰਸ਼ ਰਾਜ ਦੇ ਪ੍ਰਤੀਕ ਹਨ, ਜਦਕਿ ਮਾਤਾ ਸੀਤਾ ਤਿਆਗ ਤੇ ਪਵਿੱਤਰਤਾ, ਲਕਸ਼ਮਣ ਅਤੇ ਭਰਤ ਭਾਈਚਾਰੇ ਅਤੇ ਹਨੂੰਮਾਨ ਨਿਸ਼ਕਾਮ ਸੇਵਾ ਤੇ ਅਟੁੱਟ ਭਗਤੀ ਦੀ ਮਿਸਾਲ ਹਨ। ਉਨ੍ਹਾਂ ਕਿਹਾ ਕਿ ਰਾਮਾਇਣ ਸਿਰਫ਼ ਧਾਰਮਿਕ ਗ੍ਰੰਥ ਨਹੀਂ, ਸਗੋਂ ਜੀਵਨ ਜਿਊਣ ਦੀ ਸਿੱਖਿਆ ਦਿੰਦੀ ਹੈ। ਇਹ ਸਾਨੂੰ ਸੱਚਾਈ ਦੀ ਜਿੱਤ, ਵਚਨ ਦੀ ਪਾਲਣਾ ਅਤੇ ਹੰਕਾਰ ਦੇ ਨਾਸ਼ ਦਾ ਸੰਦੇਸ਼ ਦਿੰਦੀ ਹੈ । ਉਨ੍ਹਾਂ ਜ਼ੋਰ ਦਿੱਤਾ ਕਿ ਅੱਜ ਦੇ ਸਮੇਂ ’ਚ ਪਰਿਵਾਰਾਂ ’ਚ ਵਧ ਰਹੇ ਮਤਭੇਦਾਂ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਰਾਮਾਇਣ ਅਤੇ ਸਨਾਤਨ ਧਰਮ ਦੇ ਸੰਸਕਾਰਾਂ ਨਾਲ ਜੋੜਨਾ ਜ਼ਰੂਰੀ ਹੈ, ਤਾਂ ਜੋ ਸਮਾਜ ਵਿਚ ਪਿਆਰ, ਏਕਤਾ ਅਤੇ ਭਾਈਚਾਰਾ ਕਾਇਮ ਰਹੇ।