14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਡੀ.ਡੀ.ਏ. ਨੇ ਫਲੈਟਾਂ ਪ੍ਰਤੀ 31 ਅਕਤੂਬਰ ਤੱਕ ਮਿਤੀ ਵਧਾਈ

ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਡਿਵੈਲਪਮੈਂਟ ਅਥਾਰਟੀ (ਡੀ.

Ad Position 21
No active advertisement
ਅਜੀਤ ਡੈਸਕ 14-10-2026
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਡਿਵੈਲਪਮੈਂਟ ਅਥਾਰਟੀ (ਡੀ.ਡੀ.ਏ.) ਨੇ ‘ਨਾਗਰਿਕ ਆਵਾਸ ਯੋਜਨਾ 2026’ ਦੇ ਅਧੀਨ ਦੱਸੇ ਗਏ ਫਲੈਟਾਂ ਦੀ ਬੁਕਿੰਗ ਲਈ ਸਮੇਂ ਦੀ ਸੀਮਾ ਵਧਾ ਦਿੱਤੀ ਹੈ। ਹੁਣ 31 ਅਕਤੂਬਰ ਤੱਕ ਫਲੈਟਾਂ ਦੀ ਬੁਕਿੰਗ ਕੀਤੀ ਜਾ ਸਕਦੀ ਹੈ। ਇਸ ਯੋਜਨਾ ਵਿਚ 1183 ਹੋਰ ਫਲੈਟ ਸ਼ਾਮਿਲ ਕੀਤੇ ਗਏ ਹਨ, ਜਿਸ ਵਿਚ ਉੱਚ ਆਮਦਨੀ ਵਰਗ (ਐਚ.ਆਈ.ਜੀ.) ਅਤੇ ਮੱਧ ਆਮਦਨੀ ਵਰਗ (ਐਮ.ਆਈ.ਜੀ.) ਦੇ ਫਲੈਟ ਸ਼ਾਮਿਲ ਹਨ। ਡੀ.ਡੀ.ਏ. ਦਾ ਕਹਿਣਾ ਹੈ ਕਿ ਇਨ੍ਹਾਂ ਫਲੈਟਾਂ ’ਤੇ 25 ਫ਼ੀਸਦੀ ਦੀ ਛੂਟ ਵੀ ਦਿੱਤੀ ਜਾਵੇਗੀ। ਐਮ.ਆਈ.ਜੀ. ਫਲੈਟਾਂ ਦੀ ਸ਼ੁਰੂਆਤੀ ਕੀਮਤ 73.02 ਲੱਖ ਰੁਪਏ ਅਤੇ ਐਚ.ਆਈ.ਜੀ. ਫਲੈਟਾਂ ਦੀ ਸ਼ੁਰੂਆਤੀ ਕੀਮਤ 96.86 ਲੱਖ ਰੁਪਏ ਰੱਖੀ ਗਈ ਹੈ। ਜੋ ਲੋਕ ਪਹਿਲਾਂ ਇਨ੍ਹਾਂ ਫਲੈਟਾਂ ਲਈ ਅਪਲਾਈ ਨਹੀਂ ਕਰ ਸਕੇ, ਉਹ ਹੁਣ ਅਪਲਾਈ ਕਰ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਵਾਹਨ ਚੋਰ ਕੀਤਾ ਕਾਬੂ - 3 ਟੂ ਵ੍ਹੀਲਰ ਤੇ ਮੋਬਾਈਲ ਬਰਾਮਦ ਅਗਲੀ ਖ਼ਬਰ ਇੱਕ ਸਾਜਿਸ਼ ਤਹਿਤ ਗੁ. ਬੰਗਲਾ ਸਾਹਿਬ ਅੰਦਰ ਹੋਏ ਪ੍ਰਦਰਸ਼ਨ ’ਚ ਸ਼ਾਮਿਲ ਸੀ ‘ਆਪ’ ਦੇ ਵਰਕਰ -ਕਾਲਕਾ,ਕਾਹਲੋਂ
Ad Position 24