ਸੁਲਤਾਨਪੁਰੀਆ ਦੇ ਮਨਦੀਪ ਬਰਾੜ ਨੇ ਜਿੱਤੀ 50 ਲੱਖ ਰੁਪਏ ਦੀ ਲਾਟਰੀ
ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਅਚਾਨਕ ਮਿਲੀ ਸਫਲਤਾ ਨਾਲ ਪੂਰੇ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਤਿਉਹਾਰਾਂ ਦਾ ਮਾਹੌਲ ਹੋਰ ਵੀ ਖ਼ੁਸ਼ਗਵਾਰ ਹੋ ਗਿਆ ਹੈ।
ਸਿਰਸਾ, 13 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਸੁਲਤਾਨਪੁਰੀਆ ਦੇ ਵਸਨੀਕ ਮਨਦੀਪ ਬਰਾੜ ਨੇ ਪੰਜਾਬ ਸਟੇਟ ਡੀਅਰ-1000 ਤਿਮਾਹੀ ਲਾਟਰੀ ਦਾ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਸ ਅਚਾਨਕ ਮਿਲੀ ਸਫਲਤਾ ਨਾਲ ਪੂਰੇ ਪਰਿਵਾਰ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਤਿਉਹਾਰਾਂ ਦਾ ਮਾਹੌਲ ਹੋਰ ਵੀ ਖ਼ੁਸ਼ਗਵਾਰ ਹੋ ਗਿਆ ਹੈ। ਮਨਦੀਪ ਬਰਾੜ ਨੇ ਦੱਸਿਆ ਕਿ ਉਹ ਮੱਸਿਆ ਦੇ ਮੌਕੇ ’ਤੇ ਇਸ਼ਨਾਨ ਕਰਨ ਲਈ ਬਰਨਾਲਾ ਜਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ 10 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਬੱਸ ਸਟੈਂਡ ਨੇੜੇ ਸਥਿਤ ਇੱਕ ਲਾਟਰੀ ਦੀ ਦੁਕਾਨ ਤੋਂ 1,000 ਰੁਪਏ ਵਿੱਚ ਲਾਟਰੀ ਦੀ ਟਿਕਟ ਖ਼ਰੀਦੀ ਸੀ। ਉਹ ਅਜੇ ਬਰਨਾਲਾ ਤੋਂ ਵਾਪਸ ਵੀ ਨਹੀਂ ਪਰਤੇ ਸਨ ਕਿ ਲਾਟਰੀ ਵਿਕਰੇਤਾ ਦਾ ਫ਼ੋਨ ਆ ਗਿਆ। ਫ਼ੋਨ ’ਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ 50 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ ਹੈ। ਇਹ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮਨਦੀਪ ਨੇ ਦੱਸਿਆ ਕਿ ਉਹ ਅਕਸਰ ਪੰਜਾਬ ਸਟੇਟ ਲਾਟਰੀ ਦੀਆਂ ਟਿਕਟਾਂ ਖ਼ਰੀਦਦੇ ਰਹਿੰਦੇ ਹਨ ਅਤੇ ਪਿਛਲੇ ਸਾਲ ਵੀ ਉਨ੍ਹਾਂ ਨੂੰ ਇੱਕ ਵੱਡਾ ਇਨਾਮ ਮਿਲਿਆ ਸੀ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿਚ ਇੰਨੀ ਵੱਡੀ ਰਕਮ ਦਾ ਇਨਾਮ ਮਿਲਣਾ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਬੇਹੱਦ ਖ਼ੁਸ਼ੀ ਦੀ ਗੱਲ ਹੈ। ਮਨਦੀਪ ਦੇ ਪਿਤਾ ਸੁਖਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਲਾਟਰੀ ਦੇ ਇਨਾਮ ਨੇ ਪੂਰੇ ਪਰਿਵਾਰ ਦੀਆਂ ਖ਼ੁਸ਼ੀਆਂ ਵਧਾ ਦਿੱਤੀਆਂ ਹਨ।