ਪੁਲਿਸ ਨੇ ਦੇਸੀ ਪਿਸਤੌਲ ਤੇ ਕਾਰਤੂਸਾਂ ਸਮੇਤ ਅਪਰਾਧੀ ਨੂੰ ਕੀਤਾ ਗ੍ਰਿਫ਼ਤਾਰ
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ.
ਨਵੀਂ ਦਿੱਲੀ, 13 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਇਕ ਲੋੜੀਂਦੇ ਅੰਤਰਰਾਜੀ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਸ ਕੋਲੋਂ ਇਕ ਦੇਸੀ ਪਿਸਤੌਲ ਅਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਅਪਰਾਧੀ ਦਾ ਨਾਂਅ ਵਾਸਿਦ (32) ਹੈ, ਜੋ ਜਸਜੀਤ ਨਗਰ, ਉਸਮਾਨਪੁਰ, ਦਿੱਲੀ ਦਾ ਰਹਿਣਾ ਵਾਲਾ ਹੈ। ਇਸ ਅਪਰਾਧੀ ’ਤੇ ਪਹਿਲਾਂ ਵੀ ਕਈ ਥਾਣਿਆਂ ਵਿਚ ਮਾਮਲੇ ਦਰਜ ਹਨ ਅਤੇ ਤਿੰਨ ਮਾਮਲੇ ਉੱਤਰ ਪ੍ਰਦੇਸ਼ ਵਿਚ ਵੀ ਹਨ। ਇਸ ਅਪਰਾਧੀ ਦੀ ਸਪਲਾਈ ਚੇਨ ਬਾਰੇ ਵੀ ਪੁਲਿਸ ਪਤਾ ਕਰਨ ਵਿਚ ਜੁਟੀ ਹੋਈ ਹੈ। ਪੁਲਿਸ ਇਸ ਦੇ ਸਾਥੀਆਂ ਦੀ ਵੀ ਭਾਲ ਕਰ ਰਹੀ ਹੈ। ਇਸ ਅਪਰਾਧੀ ਨੂੰ ਕਾਬੂ ਕਰਨ ਲਈ ਪੁਲਿਸ ਛਾਪੇਮਾਰੀ ਦੇ ਨਾਲ ਖੁਫੀਆ ਜਾਣਕਾਰੀ ਵੀ ਲੈ ਰਹੀ ਸੀ। ਪੁਲਿਸ ਨੂੰ ਇਸ ਅਪਰਾਧੀ ਪ੍ਰਤੀ ਇਕ ਖੁਫੀਆ ਜਾਣਕਾਰੀ ਮਿਲੀ ਅਤੇ ਪੁਲਿਸ ਨੇ ਆਪਣੀ ਟੀਮ ਨਾਲ ਜਾਲ ਵਿਛਾ ਕੇ ਇਸ ਨੂੰ ਕਾਬੂ ਕਰ ਲਿਆ। ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਇਸ ਕੋਲੋਂ ਦੇਸੀ ਪਿਸਤੌਲ ਤੇ ਕਾਰਤੂਸ ਮਿਲੇ। ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨ ਵਿਚ ਜੁਟ ਗਈ ਹੈ।