17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਅੰਬਾਲਾ ’ ਚ ਧਰਨਾ ਦੇ ਰਹੀ ਸਿੱਖ ਸੰਗਤ ’ ਤੇ ਲਾਠੀਚਾਰਜ ਦੀ ਨਿਖੇਧੀ 25 ਅਗਸਤ ਨੂੰ ਸਿੱਖ ਸੰਗਤ ਦੀ ਮੌਜੂਦਗੀ ’ਚ ਉਲੀਕੀ ਜਾਵੇਗੀ ਅਗਲੀ ਰਣਨੀਤੀ: ਲਖਵਿੰਦਰ ਸਿੰਘ ਔਲਖ

ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)- ਬੀਤੇ ਦਿਨੀਂ ਅੰਬਾਲਾ ’ਚ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਹਰਿਆਣਾ ਸਿੱਖ ਏਕਤਾ ਦਲ ਦੇ ਆਗੂ ਲਖਵਿੰਦਰ ਸਿੰਘ ਔਲਖ ਅਤੇ ਗੁਰਮੇਜ ਸਿੰਘ ਨੇ ਕਿਹਾ ਕਿ 7 ਅਗਸਤ, 2026 ਨੂੰ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਵਿਖੇ ਹਰਸਿਮਰਨ ਮੰਡ ਵੱਲੋਂ ਕਥਿਤ ਤੌਰ ’ਤੇ ਸਿੱਖ ਨੌਜਵਾਨਾਂ ’ਤੇ ਗੱਡੀ ਚਲਾਉਣ ਅਤੇ ਸੰਗਤ ਨਾਲ ਬਦਸਲੂਕੀ ਕਰਨ ਦੀ ਘਟਨਾ ਦਾ ਪੁਲੀਸ ਸਮੇਂ ਰਹਿੰਦੇ ਕਾਰਵਾਈ ਕਰਦੀ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ। ਪਰ ਇਸ ਘਟਨਾ ਤੋਂ ਬਾਅਦ ਮੁੱਖ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪੁਲੀਸ ਨੇ ਸਿੱਖ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ।

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਰਿਆਣਾ ਸਿੱਖ ਏਕਤਾ ਦਲ ਤੇ ਕਿਸਾਨ ਦੇ ਆਗੂ। ਤਸਵੀਰ : ਪੰਨੀਵਾਲੀਆ 18-08-2026
ਸਿਰਸਾ, 17 ਅਗਸਤ (ਭੁਪਿੰਦਰ ਪੰਨੀਵਾਲੀਆ)- ਬੀਤੇ ਦਿਨੀਂ ਅੰਬਾਲਾ ’ਚ ਧਰਨਾ ਦੇ ਰਹੀ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਹਰਿਆਣਾ ਸਿੱਖ ਏਕਤਾ ਦਲ ਦੇ ਆਗੂ ਲਖਵਿੰਦਰ ਸਿੰਘ ਔਲਖ ਅਤੇ ਗੁਰਮੇਜ ਸਿੰਘ ਨੇ ਕਿਹਾ ਕਿ 7 ਅਗਸਤ, 2026 ਨੂੰ ਗੁਰਦੁਆਰਾ ਸ਼੍ਰੀ ਪੰਜੋਖਰਾ ਸਾਹਿਬ ਵਿਖੇ ਹਰਸਿਮਰਨ ਮੰਡ ਵੱਲੋਂ ਕਥਿਤ ਤੌਰ ’ਤੇ ਸਿੱਖ ਨੌਜਵਾਨਾਂ ’ਤੇ ਗੱਡੀ ਚਲਾਉਣ ਅਤੇ ਸੰਗਤ ਨਾਲ ਬਦਸਲੂਕੀ ਕਰਨ ਦੀ ਘਟਨਾ ਦਾ ਪੁਲੀਸ ਸਮੇਂ ਰਹਿੰਦੇ ਕਾਰਵਾਈ ਕਰਦੀ ਤਾਂ ਇਸ ਘਟਨਾ ਤੋਂ ਬਚਿਆ ਜਾ ਸਕਦਾ ਸੀ। ਪਰ ਇਸ ਘਟਨਾ ਤੋਂ ਬਾਅਦ ਮੁੱਖ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਪੁਲੀਸ ਨੇ ਸਿੱਖ ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਕੇਂਦਰ ਅਤੇ ਸੂਬਾ ਸਰਕਾਰ ਘੱਟ ਗਿਣਤੀਆਂ ’ਤੇ ਹਮਲੇ ਜਾਰੀ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ 13 ਅਗਸਤ ਨੂੰ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਗਤ ਮੈਂਬਰਾਂ ਨੇ ਇਸ ਅੱਤਿਆਚਾਰ ਵਿਰੁੱਧ ਆਵਾਜ਼ ਬੁਲੰਦ ਕੀਤੀ ਤਾਂ ਪ੍ਰਸ਼ਾਸਨ ਨੇ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਜਿਸ ਨਾਲ ਵੱਡੀ ਗਿਣਤੀ ਵਿੱਚ ਸੰਗਤ ਤੇ ਮੈਂਬਰ ਜ਼ਖਮੀ ਹੋਏ ਅਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਉਨ੍ਹਾਂ ਨੇ ਕਿਹਾ ਕਿ ਹਰਸਿਮਰਨ ਮੰਡ ਵਿਰੁੱਧ ਦਰਜ ਐਫਆਈਆਰ ਤਹਿਤ ਉਸਦੀ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ। 13 ਅਗਸਤ ਨੂੰ ਸਿੱਖ ਸੰਗਠਨਾਂ ਅਤੇ ਸੰਗਤ ਵਿਰੁੱਧ ਦਰਜ ਝੂਠੇ ਕੇਸਾਂ ਨੂੰ ਬਿਨਾਂ ਸ਼ਰਤ ਰੱਦ ਕੀਤਾ ਜਾਏ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਬਿਨਾਂ ਸ਼ਰਤ ਰਿਹਾਆ ਕੀਤਾ ਜਾਏ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਮੰਗਾਂ ’ਤੇ ਤੁਰੰਤ ਕਾਰਵਾਈ ਨਹੀਂ ਕਰਦਾ ਹੈ ਤਾਂ 25 ਅਗਸਤ ਨੂੰ ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਵਿਖੇ ਇੱਕ ਵਿਸ਼ਾਲ ਇਕੱਠ ਕੀਤਾ ਜਾਵੇਗਾ, ਜਿੱਥੇ ਵਿਰੋਧ ਪ੍ਰਦਰਸ਼ਨ ਦੇ ਅਗਲੇ ਪੜਾਅ ਦੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਮੌਕੇ ਹਰਿਆਣਾ ਸਿੱਖ ਏਕਤਾ ਦਲ ਅਤੇ ਭਾਰਤੀ ਕਿਸਾਨ ਏਕਤਾ ਦੇ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਔਲਖ, ਗੁਰਮੇਜ ਸਿੰਘ ਐਚ.ਐਸ.ਜੀ.ਐਮ.ਸੀ ਮੈਂਬਰ ਤੇ ਅਕਾਲ ਪੰਥਕ ਮੋਰਚਾ, ਅੰਗਰੇਜ਼ ਸਿੰਘ ਕੋਟਲੀ, ਗੁਰਪ੍ਰੀਤ ਸਿੰਘ ਸੰਧੂ, ਤ੍ਰਿਲੋਕ ਸਿੰਘ ਖਾਰਾ, ਅਮਰੀਕ ਸਿੰਘ ਬਾਜਵਾ, ਗੁਰਜੀਤ ਸਿੰਘ ਮਾਨ, ਸ਼ਰਨਜੀਤ ਸਿੰਘ ਰੰਧਾਵਾ, ਬਲਦੇਵ ਸਿੰਘ ਸੰਧਵਾਂ, ਬਲਬੀਰ ਸਿੰਘ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇ . ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੰਬਾਲਾ ’ ਚ ਸਿੱਖਾਂ ’ ਤੇ ਹਰਿਆਣਾ ਪੁਲਿਸ ਵਲੋਂ ਕੀਤੇ ਗਏ ਤਸ਼ੱਦਦ ਦੀ ਨਿਖੇਧੀ... ਅਗਲੀ ਖ਼ਬਰ ਸਫਾਈ ਕਾਮਿਆਂ ਦੀ ਹੜਤਾਲ ਜਾਰੀ , ਸ਼ਹਿਰ ’ ਚ ਥਾਂ - ਥਾਂ ਲੱਗੇ ਕੂੜੇ ਦੇ ਢੇਰ , ਮਹਾਂਮਾਰੀ ਫੈਲਣ ਦਾ ਖਦਸ਼ਾ ਹਰਿਆਣਾ ਪ੍ਰਦੇ...
Ad Position 24