12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਚਾਨਕ ਮੌਸਮ ਬਦਲਣ ’ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ

Ad Position 21
No active advertisement
ਅਜੀਤ ਡੈਸਕ 24-06-2026

ਨਵੀਂ ਦਿੱਲੀ, 23 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਅਤੇ ਐਨ.ਸੀ.ਆਰ. ਵਿਚ ਅੱਜ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ। ਤੇਜ਼ ਹਵਾ ਦੇ ਨਾਲ ਬਾਰਿਸ਼ ਵੀ ਹੋਈ। ਬਾਰਿਸ਼ ਹੋਣ ਦੇ ਨਾਲ ਤਾਪਮਾਨ ਵਿਚ ਗਿਰਾਵਟ ਆਈ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਦੁਪਹਿਰ ਤੋਂ ਪਹਿਲਾਂ ਤੇਜ਼ ਧੁੱਪ ਤੇ ਗਰਮੀ ਨੇ ਲੋਕਾਂ ਨੂੰ ਕਾਫ਼ੀ ਸਤਾਇਆ, ਪ੍ਰੰਤੂ ਦੁਪਹਿਰ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਦਿੱਲੀ, ਗੁਰੂਗ੍ਰਾਮ ਤੇ ਨੋਇਡਾ ਵਿਚ ਤੇਜ਼ ਰਫ਼ਤਾਰ ਨਾਲ ਚੱਲੀ ਹਵਾ ਤੇ ਹਨੇਰੀ ਦੇ ਕਾਰਨ ਤੂਫਾਨ ਜਿਹੇ ਹਾਲਾਤ ਵੀ ਬਣੇ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਨੇ ਪਹਿਲਾਂ ਹੀ ਇਹ ਚਿਤਾਵਨੀ ਦਿੱਤੀ ਸੀ ਅਤੇ ਦਿੱਲੀ ਨੂੰ ਰੈੱਡ ਅਲਰਟ ਦੇ ਦਾਇਰੇ ਵਿਚ ਰੱਖਿਆ ਗਿਆ ਸੀ। ਸ਼ਾਮ ਦੇ ਸਮੇਂ ਬਾਰਿਸ਼ ਹੋਣ ਤੋਂ ਬਾਅਦ ਵੀ ਬੱਦਲ ਅਸਮਾਨ ਵਿਚ ਛਾਏ ਹੋਣ ’ਤੇ ਅਨੁਮਾਨ ਹੈ ਕਿ ਅਜੇ ਬਾਰਿਸ਼ ਹੋਰ ਹੋਵੇਗੀ। ਆਈ.ਐਮ.ਡੀ. ਅਨੁਸਾਰ ਦਿੱਲੀ ਦਾ ਨਿਊਨਤਮ ਤਾਪਮਾਨ 26.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ ਅਧਿਕਤਮ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

Ad Position 22
No active advertisement
ਪਿਛਲੀ ਖ਼ਬਰ ਕੋਚਿੰਗ ਸੈਂਟਰਾਂ ਅਤੇ ਪੀ.ਜੀ. ਵਿਚ ਸੁਰੱਖਿਆ ਦੀ ਵੱਡੀ ਘਾਟ ਅਗਲੀ ਖ਼ਬਰ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮਾਸਿਕ ਮੀਟਿੰਗ 26 ਨੂੰ
Ad Position 24