13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੇੇਨਾਂਗ ਰੋਡ ਸ਼ੋਅ ਨਾਲ ਭਾਰਤ ਵਿਚ ਮਲੇਸ਼ੀਆ ਲਈ ਵਪਾਰਕ ਸਮਾਗਮਾਂ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ

Ad Position 21
No active advertisement
ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਮਿਸਰਦੀਪ ਭਾਟੀਆ)-'ਸਿੰਪਲੀ ਪੇਨਾਂਗ' ਥੀਮ ਦੇ ਤਹਿਤ ਪੇਨਾਂਗ ਕਨਵੈਨਸ਼ਨ ਐਂਡ ਐਗ਼ਜ਼ੀਬਿਸ਼ਨ ਬਿਊਰੋ (ਪੀ ਸੀ ਏ ਬੀ) ਪੇਨਾਂਗ ਰੋਡ ਸ਼ੋਅ ਟੂ ਇੰਡੀਆ 2026 ਦੇ 9ਵੇਂ ਐਡੀਸ਼ਨ ਨੂੰ ਲੀਡ ਕਰ ਰਿਹਾ ਹੈ, ਜੋ ਭਾਰਤੀ ਮਾਰਕੀਟ ਲਈ ਪੇਨਾਂਗ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਚਨਬੱਧਤਾ ਨੂੰ ਫਿਰ ਤੋਂ ਦਰਸਾਉਂਦਾ ਹੈ ਅਤੇ ਸੈਰ-ਸਪਾਟਾ ਅਤੇ ਵਪਾਰਕ ਸਮਾਗਮਾਂ ਵਿਚ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਦਾ ਹੈ | 19 ਜਨਵਰੀ ਤੋਂ 27 ਜਨਵਰੀ 2026 ਤੱਕ ਹੋਣ ਵਲੇ ਇਸ ਰੋਡ ਸ਼ੇਅ ਵਿਚ ਭਾਰਤ ਦੇ ਚਾਰ ਵੱਡੇ ਸ਼ਹਿਰ ਸ਼ਾਮਿਲ ਹਨ-ਮੁੰਬਈ, ਨਵੀਂ ਦਿੱਲੀ, ਕੋਚੀ ਅਤੇ ਚੇਨਈ | ਪ੍ਰੋਗਰਾਮ ਵਿਚ ਇਨ੍ਹਾਂ ਚਾਰ ਸ਼ਹਿਰਾਂ ਵਿਚ 800 ਤੋਂ ਜ਼ਿਅਦਾ ਯੋਗ ਖਰੀਦਦਾਰ ਅਤੇ 100 ਤੋਂ ਜ਼ਿਆਦਾ ਵੱਧ ਮੀਡੀਆ ਪ੍ਰਤੀਨਿਧੀ ਸ਼ਾਮਿਲ ਹੋਣਗੇ, ਜੋ ਪੇਨਾਂਗ ਨੂੰ ਸਿੱਧੇ ਲੇਜ਼ਰ, ਕਾਰਪੋਰੇਟ ਅਤੇ ਪ੍ਰੋਤਸਾਹਨ ਅਤੇ ਮੀਟਿੰਗ ਸੈਕਟਰ ਦੇ ਫੈਸਲੇ ਲੈਣ ਵਾਲਿਆਂ ਨਾਲ ਜੋੜਨਗੇ | ਭਾਰਤ ਪੇਨਾਂਗ ਦੇ ਸਭ ਤੋਂ ਵੱਡੇ ਮਹੱਤਵਪੂਰਨ ਅਤੇ ਮਜ਼ਬੂਤ ਸਰੋਤ ਬਾਜ਼ਾਰਾਂ ਵਿਚੋਂ ਇਕ ਜਾਣਿਆ ਹੋਇਆ ਹੈ ਜਿਥੇ ਮਨੋਰੰਜਨ, ਵਪਾਰਕ ਸਮਾਗਮਾਂ ਅਤੇ ਪ੍ਰੋਤਸਾਹਨ ਯਾਤਰਾ ਦੀ ਭਾਰੀ ਮੰਗ ਹੈ |
ਨਵੰਬਰ 2025 ਤੱਕ ਪੇਨਾਂਗ ਵਿਚ ਭਾਰਤ ਤੋਂ 42367 ਤੋਂ ਵੱਧ ਸੈਲਾਨੀ ਆਏ ਸਨ ਜੋ ਕਿ ਇਕ ਮਹੱਤਵਪੂਰਨ ਵਾਧਾ ਹੈ | ਭਾਰਤੀ ਨਾਗਰਿਕਾਂ ਲਈ 31 ਦਸੰਬਰ 2026 ਤੱਕ ਵੀਜ਼ਾ ਛੋਟ ਜਾਰੀ ਰੱਖਣ ਨਾਲ ਯਾਤਰਾ ਦੀ ਪਹੁੰਚ ਅਤੇ ਸੌਖ ਹੋਰ ਵਧੇਗੀ |
ਪੇਨਾਂਗ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਸਿਰਫ ਮਨੋਰੰਜਨ, ਸੈਰ ਸਪਾਟਾ ਤੱਕ ਹੀ ਸੀਮਿਤ ਨਹੀਂ ਹੈ | ਨਵੰਬਰ 2026 ਤੱਕ ਇਸ ਜਗ੍ਹਾ 2900 ਤੋਂ ਜ਼ਿਆਦਾ ਵਪਾਰਕ ਸਮਾਗਮਾਂ ਦੀ ਮੇਜ਼ਬਾਨੀ ਕਰੇਗਾ | ਸਾਲ 2026 ਮਲੇਸ਼ੀਆ ਦੇ ਸੈਰ ਸਪਾਟ ਉਦਯੋਗ ਲਈ ਇਕ ਮਹੱਤਵਪੂਰਨ ਮੀਲ ਪੱਥਰ ਹੈ | ਰੋਡ ਸ਼ੋਅ ਟੂ ਇੰਡੀਆ 2026 ਵਰਗੀਆਂ ਪਹਿਲ ਕਦਮੀਆਂ ਇਸ ਏਜੰਡੇ ਨੂੰ ਅੱਗੇ ਵਧਾਉਣ ਵਿਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ | ਪੇਨਾਂਗ ਲਈ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਆਪਣੀ ਹਿੱਸੇਦਾਰ ਵਧਾਉਣ, ਜ਼ਿਆਦਾ ਕਮਾਈ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਸੈਰ ਸਪਾਟਾ ਅਤੇ ਵਪਾਰਕ ਸਮਾਗਮਾਂ ਦੋਵਾਂ ਲਈ ਇਕ ਮੋਹਰੀ ਸਥਾਨ ਵਜੋਂ ਆਪਣੇ-ਆਪ ਨੂੰ ਸਥਾਪਤ ਕਰਨ ਦਾ ਇਕ ਹੀ ਸਮੇਂ ਸਿਰ ਸਹੀ ਮੌਕਾ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਮਾਡਲ ਸਕੂਲ ਵਲੋਂ ਚਾਈਨਾ ਡੋਰ ਵਿਰੁੱਧ ਨੁੱਕੜ ਨਾਟਕ, ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਦਿੱਲੀ ਦੇ ਭਲਸਵਾ ਵਿਚ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ
Ad Position 24