13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਦਿੱਲੀ ਦੇ ਭਲਸਵਾ ਵਿਚ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ

Ad Position 21
No active advertisement
ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਦੇ ਭਲਸਵਾ ਡੇਅਰੀ ਇਲਾਕੇ ਵਿਚ ਬੁੱਧਵਾਰ ਨੂੰ ਇਕ ਬਾਈਕ ਅਤੇ ਟਰੱਕ ਵਿਚ ਟੱਕਰ ਹੋ ਗਈ | ਹਾਦਸੇ ਵਿਚ ਬਾਈਕ 'ਤੇ ਸਵਾਰ ਦੋਵਾਂ ਲੋਕਾਂ ਦੀ ਮੌਤ ਹੋ ਗਈ | ਇਹ ਘਟਨਾ ਸਵੇਰੇ 11.50 ਵਜੇ ਵਾਪਰੀ ਅਤੇ ਪੁਲਿਸ ਦੀ ਟੀਮ ਤੁਰੰਤ ਘਟਨਾ ਸਥਾਨ 'ਤੇ ਪਹੁੰਚੀ ਅਤੇ ਉਸ ਜਗ੍ਹਾ ਦਾ ਮੁਆਇਨਾ ਕੀਤਾ, ਜਿੱਥੇ ਹਾਦਸੇ ਵਿਚ ਨੁਕਸਾਨੀ ਗਈ ਬਾਈਕ ਅਤੇ ਟਰੱਕ ਦੋਵੇਂ ਪਏ ਹੋਏ ਸਨ | ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਘਟਨਾ ਵਾਲੀ ਥਾਂ 'ਤੇ ਦੋ ਲੋਕ ਬੇਹੋਸ਼ੀ ਦੀ ਹਾਲਤ ਵਿਚ ਪਏ ਹੋਏ ਸਨ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਬੀ.ਜੇ.ਆਰ.ਐਮ. ਹਸਪਤਾਲ ਭੇਜਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕਾਂ ਵਿਚ ਇਕ ਦੀ ਪਛਾਣ ਆਜ਼ਾਦ ਭਾਰਤੀ ਵਜੋਂ ਹੋਈ ਹੈ, ਜੋ ਭਲਸਵਾ ਡੇਅਰੀ ਇਲਾਕੇ ਵਿਚ ਇਕ ਮੈਡੀਕਲ ਵਿਚ ਕੰਮ ਕਰਦਾ ਸੀ | ਜਦਕਿ ਦੂਸਰੇ ਮਿ੍ਤਕ ਦਾ ਨਾਂਅ ਦੀਪੇਸ਼ ਹੈ ਜੋ ਇਕ ਟੈਕਸੀ ਡਰਾਈਵਰ ਸੀ | ਟਰੱਕ ਡਰਾਈਵਰ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਹੈ ਜੋ ਅੰਮਿ੍ਤਸਰ, ਪੰਜਾਬ ਦਾ ਰਹਿਣ ਵਾਲਾ ਹੈ | ਪੁਲਿਸ ਨੇ ਉਸਨੂੰ ਹਿਰਾਸਤ ਵਿਚ ਲੈ ਲਿਆ ਹੈ | ਪੁਲਿਸ ਨੇ ਦੱਸਿਆ ਕਿ ਰੋਹਿਤ ਨਾਂਅ ਦਾ ਇਕ ਵਿਅਕਤੀ ਹਾਦਸੇ ਵਾਲੀ ਥਾਂ 'ਤੇ ਮੌਜੂਦ ਸੀ | ਜਾਂਚ ਦੇ ਹਿੱਸੇ ਵਜੋਂ ਉਸਦਾ ਬਿਆਨ ਦਰਜ ਕੀਤਾ ਗਿਆ ਹੈ |
ਪੁਲਿਸ ਅਧਿਕਾਰੀ ਨੇ ਕਿਹਾ ਕਿ ਮੋਬਾਈਲ ਕ੍ਰਾਈਮ ਟੀਮ ਨੇ ਘਟਨਾ ਦੀ ਜਾਂਚ ਕੀਤੀ ਹੈ | ਤੱਥਾਂ ਦੇ ਆਧਾਰ 'ਤੇ ਐਫ.ਆਈ.ਆਰ. ਦਰਜ ਕੀਤੀ ਗਈ ਹੈ | ਇਸ ਤੋਂ ਇਲਾਵਾ ਟਰੱਕ ਅਤੇ ਬਾਈਕ ਨੂੰ ਅਗਲੇਰੀ ਜਾਂਚ-ਪੜਤਾਲ ਲਈ ਜ਼ਬਤ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਪੇੇਨਾਂਗ ਰੋਡ ਸ਼ੋਅ ਨਾਲ ਭਾਰਤ ਵਿਚ ਮਲੇਸ਼ੀਆ ਲਈ ਵਪਾਰਕ ਸਮਾਗਮਾਂ ਅਤੇ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ ਅਗਲੀ ਖ਼ਬਰ ਇਗਨੂ ਵਿਖੇ ਮੈਗਾ ਨੌਕਰੀ ਮੇਲਾ 27 ਨੂੰ
Ad Position 24