12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਪਿੰਡ ਕੰਗਣਪੁਰ ਦੀ ਮੇਜਰ ਕਰਮਜੀਤ ਕੌਰ ਰੰਧਾਵਾ ਨੂੰ ਵੱਖ-ਵੱਖ ਥਾਈਂ ਕੀਤਾ ਸਨਮਾਨਿਤ

ਸਿਰਸਾ, 12 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਕੰਗਣਪੁਰ ਵਾਸੀ ਮੇਜਰ ਕਰਮਜੀਤ ਕੌਰ ਰੰਧਾਵਾਂ ਨੂੰ ਸਵਦੇਸ਼ ਸਮੁੰਦਰੀ ਜਹਾਜ਼ ਦੀ 314 ਦਿਨ ਦੀ ਯਾਤਰਾ ਪੂਰੀ ਕਰਨ ’ਤੇ ਅੱਜ ਪਿੰਡ ਆਉਣ ’ਤੇ ਉਨ੍ਹਾਂ ਦਾ ਵੱਖ-ਵੱਖ ਥਾਵਾਂ ’ਤੇ ਸਨਮਾਨਿਤ ਕੀਤਾ ਗਿਆ। ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਦੁਆਰਾ ਦੁਨੀਆ ਦੀ ਪਹਿਲੀ ਸਾਂਝੀ ਯਾਤਰਾ ਵਿੱਚ ਸਿਰਸਾ ਦੇ ਪਿੰਡ ਕੰਗਣ ਪੁਰ ਦੀ ਵਾਸੀ ਮੇਜਰ ਕਰਮਜੀਤ ਕੌਰ ਰੰਧਾਵਾ ਸ਼ਾਮਿਲ ਸਨ।

Ad Position 21
No active advertisement
ਮੇਜਰ ਕਰਮਜੀਤ ਕੌਰ ਰੰਧਾਵਾ ਨੂੰ ਸਨਮਾਨਿਤ ਕਰਦੇ ਭਾਜਪਾ ਆਗੂ ਗੋਬਿੰਦ ਕਾਂਡਾ ਤੇ ਹੋਰ ਪਿੰਡ ਦੇ ਪਤਵੰਤੇ ਲੋਕ। ਤਸਵੀਰ : ਪੰਨੀਵਾਲੀਆ 13-11-2026
ਸਿਰਸਾ, 12 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਜ਼ਿਲ੍ਹਾ ਦੇ ਪਿੰਡ ਕੰਗਣਪੁਰ ਵਾਸੀ ਮੇਜਰ ਕਰਮਜੀਤ ਕੌਰ ਰੰਧਾਵਾਂ ਨੂੰ ਸਵਦੇਸ਼ ਸਮੁੰਦਰੀ ਜਹਾਜ਼ ਦੀ 314 ਦਿਨ ਦੀ ਯਾਤਰਾ ਪੂਰੀ ਕਰਨ ’ਤੇ ਅੱਜ ਪਿੰਡ ਆਉਣ ’ਤੇ ਉਨ੍ਹਾਂ ਦਾ ਵੱਖ-ਵੱਖ ਥਾਵਾਂ ’ਤੇ ਸਨਮਾਨਿਤ ਕੀਤਾ ਗਿਆ। ਭਾਰਤੀ ਹਥਿਆਰਬੰਦ ਸੈਨਾਵਾਂ ਦੀਆਂ ਮਹਿਲਾ ਅਧਿਕਾਰੀਆਂ ਦੁਆਰਾ ਦੁਨੀਆ ਦੀ ਪਹਿਲੀ ਸਾਂਝੀ ਯਾਤਰਾ ਵਿੱਚ ਸਿਰਸਾ ਦੇ ਪਿੰਡ ਕੰਗਣ ਪੁਰ ਦੀ ਵਾਸੀ ਮੇਜਰ ਕਰਮਜੀਤ ਕੌਰ ਰੰਧਾਵਾ ਸ਼ਾਮਿਲ ਸਨ। ਮੇਜਰ ਕਰਮਜੀਤ ਕੌਰ ਰੰਧਾਵਾ ਦਾ ਉਨ੍ਹਾਂ ਦੇ ਜੱਦੀ ਪਿੰਡ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੀਨੀਅਰ ਭਾਜਪਾ ਨੇਤਾ ਅਤੇ ਸ਼੍ਰੀ ਬਾਬਾ ਤਾਰਾ ਜੀ ਕੁਟੀਆ ਦੇ ਮੁੱਖ ਸੇਵਕ ਗੋਬਿੰਦ ਕਾਂਡਾ ਪਿੰਡ ਦੇ ਗੁਰੂਦੁਆਰਾ ’ਚ ਕਰਵਾਏ ਗਏ ਸਨਮਾਨ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਮੇਜਰ ਕਰਮਜੀਤ ਕੌਰ ਰੰਧਾਵਾ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਗੋਬਿੰਦ ਕਾਂਡਾ ਨੇ ਕਿਹਾ ਕਿ ਮੇਜਰ ਕਰਮਜੀਤ ਕੌਰ ਨੇ ਸਮੁੰਦਰ ਪਾਰ ਕਰਕੇ ਇਤਿਹਾਸ ਰਚਿਆ ਹੈ। ਇਸ ਸ਼ਾਨਦਾਰ ਪ੍ਰਾਪਤੀ ਨਾਲ ਸ਼੍ਰੀ ਰਿਚਪਾਲ ਸਿੰਘ ਰੰਧਾਵਾ ਦੀ ਧੀ ਕਰਮਜੀਤ ਕੌਰ ਨੇ ਨਾ ਸਿਰਫ ਕੰਗਨਪੁਰ ਪਿੰਡ ਅਤੇ ਸਿਰਸਾ ਜ਼ਿਲ੍ਹੇ ਦਾ ਸਗੋਂ ਪੂਰੇ ਹਰਿਆਣਾ ਅਤੇ ਦੇਸ਼ ਦਾ ਵਿਸ਼ਵ ਪੱਧਰ ’ਤੇ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਆਉਣਾ ਅਤੇ ਦੁਨੀਆ ਦੇ ਸਭ ਤੋਂ ਔਖੇ ਸਮੁੰਦਰੀ ਮੁਹਿੰਮਾਂ ਵਿੱਚੋਂ ਇੱਕ ਨੂੰ ਜਿੱਤਣਾ ਖੇਤਰ ਦੀਆਂ ਹੋਰ ਧੀਆਂ ਲਈ ਪ੍ਰੇਰਨਾ ਦਾ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਯਾਤਰਾ 11 ਸਤੰਬਰ 2025 ਨੂੰ ਮੁੰਬਈ ਤੋਂ ਸ਼ੁਰੂ ਹੋਈ ਸੀ ਯਾਤਰ ਜੋ 22 ਜੁਲਾਈ 2026 ਨੂੰ 25500 ਸਮੁੰਦਰੀ ਮੀਲ ਪੂਰੀ ਕਰਕੇ ਸਮਾਪਤ ਹੋਈ ਸੀ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਪਤਵੰਤੇ ਲੋਕਾਂ ਵੱਲੋਂ ਮੇਜਰ ਕਰਮਜੀਤ ਕੌਰ ਰੰਧਾਵਾਂ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਵੀ ਮੇਜਰ ਕਰਮਜੀਤ ਕੌਰ ਰੰਧਾਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਜਰ ਕਰਮਜੀਤ ਕੌਰ ਦੇ ਪਰਿਵਾਰ ਤੋਂ ਇਲਾਵਾ ਪਿੰਡ ਦੇ ਸਰਪੰਚ ਦਲਬੀਰ ਸਿੰਘ, ਐਡਵੋਕੇਟ ਰਿਚਪਾਲ ਸਿੰਘ ਰੰਧਾਵਾ, ਰਾਜਨ ਸ਼ਰਮਾ, ਐਡਵੋਕੇਟ ਮੋਹਨ ਲਾਲ, ਦਰਬਾਰਾ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ ਅਤੇ ਲਖਬੀਰ ਸਿੰਘ ਸਮੇਤ ਇਲਾਕੇ ਦੇ ਕਈ ਪਤਵੰਤੇ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਨੇ ਯੂਥ ਮੈਰਾਥਨ ਦੀਆਂ ਤਿਆਰੀਆਂ ਦਾ ਕੀਤਾ ਨਿਰੀਖਣ ਅਗਲੀ ਖ਼ਬਰ ਨਗਰ ਨਿਗਮ ਪ੍ਰਸ਼ਾਸਨ ’ਚ ਵੱਡਾ ਫੇਰਬਦਲ, ਕਈ ਅਧਿਕਾਰੀਆਂ ਦੇ ਤਬਾਦਲੇ
Ad Position 24