27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਸਟ੍ਰੋਬ ਟੈਲਬੌਟ ਦਾ ਦਿਹਾਂਤ ਪੋਖਰਣ ਪ੍ਰਮਾਣੂ ਤਜਰਬਿਆਂ ਤੋਂ ਬਾਅਦ ਭਾਰਤ-ਅਮਰੀਕਾ ਵਿਚਾਲੇ ਅਹਿਮ ਭੂਮਿਕਾ ਨਿਭਾਈ

ਨਿਊਯਾਰਕ, 27 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਤੇ ਉੱਘੇ ਵਿਦੇਸ਼ ਨੀਤੀ ਮਾਹਿਰ ਸਟ੍ਰੋਬ ਟੈਲਬੌਟ ਦਾ 80 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨਿਊਯਾਰਕ ਸਥਿਤ ਆਪਣੇ ਘਰ ਵਿਚ ਆਖ਼ਰੀ ਸਾਹ ਲਿਆ।

Ad Position 21
No active advertisement
ਅਜੀਤ ਡੈਸਕ 28-11-2026
ਨਿਊਯਾਰਕ, 27 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਸਾਬਕਾ ਉਪ ਵਿਦੇਸ਼ ਮੰਤਰੀ ਤੇ ਉੱਘੇ ਵਿਦੇਸ਼ ਨੀਤੀ ਮਾਹਿਰ ਸਟ੍ਰੋਬ ਟੈਲਬੌਟ ਦਾ 80 ਸਾਲ ਦੀ ਉਮਰ ਵਿਚ ਲੰਮੀ ਬਿਮਾਰੀ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨਿਊਯਾਰਕ ਸਥਿਤ ਆਪਣੇ ਘਰ ਵਿਚ ਆਖ਼ਰੀ ਸਾਹ ਲਿਆ। ਟੈਲਬੌਟ ਨੇ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ ਦੌਰਾਨ ਉਪ ਵਿਦੇਸ਼ ਮੰਤਰੀ ਵਜੋਂ ਸੇਵਾ ਨਿਭਾਈ। ਰੂਸ ਤੇ ਸਾਬਕਾ ਸੋਵੀਅਤ ਦੇਸ਼ਾਂ ਸਬੰਧੀ ਅਮਰੀਕੀ ਨੀਤੀ ਬਣਾਉਣ ਦੇ ਨਾਲ 1998 ਦੇ ਭਾਰਤੀ ਪ੍ਰਮਾਣੂ ਤਜਰਬਿਆਂ (ਪੋਖਰਣ) ਮਗਰੋਂ ਭਾਰਤ-ਅਮਰੀਕਾ ਗੱਲਬਾਤ ਵਿਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ। ਉਨ੍ਹਾਂ ਨੇ ਸਰਕਾਰੀ ਸੇਵਾ ਤੋਂ ਪਹਿਲਾਂ 21 ਸਾਲ ਪੱਤਰਕਾਰੀ ਕੀਤੀ ਤੇ 2002 ਤੋਂ 2017 ਤੱਕ ਬਰੂਕਿੰਗਜ਼ ਸੰਸਥਾ ਦੀ ਅਗਵਾਈ ਕੀਤੀ। ਉਹ ਇਕ ਦਰਜਨ ਤੋਂ ਵੱਧ ਕਿਤਾਬਾਂ ਦੇ ਲੇਖਕ ਵੀ ਸਨ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਟੈਲਬੌਟ ਨੇ ਦੁਨੀਆ ਨੂੰ ਵਧੇਰੇ ਸ਼ਾਂਤ ਤੇ ਸੁਰੱਖਿਅਤ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ।
Ad Position 22
No active advertisement
ਪਿਛਲੀ ਖ਼ਬਰ ਉਦਿਤ ਨਾਰਾਇਣ ਤੇ ਅਦਿੱਤਿਆ ਨਾਰਾਇਣ ਦਾ ਸ਼ਿਕਾਗੋ ਵਿਚ ਯਾਦਗਾਰੀ ਸ਼ੋਅ ਅਗਲੀ ਖ਼ਬਰ 24 ਲੱਖ ਡਾਲਰ ਤੋਂ ਵੱਧ ਦੀ ਠੱਗੀ ਦੇ ਮਾਮਲੇ ’ ਚ ਭਾਰਤੀ ਵਿਅਕਤੀ ਗ੍ਰਿਫ਼ਤਾਰ
Ad Position 24