ਲਾਹੌਰ ਕਾਨਫਰੰਸ ਚਾਵਾਂ ਨਾਲ ਹੋਈ ਆਰੰਭ
ਲਾਹੌਰ ਤੋਂ ਐਸ ਅਸ਼ੋਕ ਭੌਰਾ
ਲਾਹੌਰ, 27 ਨਵੰਬਰ-ਗਦਾਫੀ ਸਟੇਡੀਅਮ ਸਥਿਤ ਪਿਲਾਕ ਵਿਖੇ ਦੁਨੀਆ ਭਰ ਤੋਂ ਪੁੱਜੇ ਪੰਜਾਬੀ ਪ੍ਰੇਮੀਆਂ ਦੀ ਹਾਜ਼ਰੀ ’ਚ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼ ਹੋਇਆ। ਅੱਜ ਦਾ ਇਹ ਦਿਨ ਡਾ.
ਲਾਹੌਰ, 27 ਨਵੰਬਰ-ਗਦਾਫੀ ਸਟੇਡੀਅਮ ਸਥਿਤ ਪਿਲਾਕ ਵਿਖੇ ਦੁਨੀਆ ਭਰ ਤੋਂ ਪੁੱਜੇ ਪੰਜਾਬੀ ਪ੍ਰੇਮੀਆਂ ਦੀ ਹਾਜ਼ਰੀ ’ਚ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਗਾਜ਼ ਹੋਇਆ। ਅੱਜ ਦਾ ਇਹ ਦਿਨ ਡਾ. ਮਹਿੰਦਰ ਸਿੰਘ ਰੰਧਾਵਾ ਤੇ ਮੰਜੂਰ ਇਜਾਜ ਦੇ ਨਾਂਅ ਰਿਹਾ। ਪੰਜਾਬੀ ਪ੍ਰਚਾਰ ਦੇ ਮੁੱਖ ਸੰਚਾਲਕ ਤੇ ਇਸ ਕਾਨਫਰੰਸ ਲਈ ਅਹਿਮ ਜਿੰਮੇਵਾਰੀ ਨਿਭਾਉਣ ਵਾਲੇ ਅਹਿਮਦ ਰਜਾ ਪੰਜਾਬੀ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਉਹ ਲਹਿੰਦੇ ਪੰਜਾਬ ’ਚ ਪੰਜਾਬੀ ਬੋਲੀ ਨੂੰ ਸਕੂਲਾਂ ’ਚ ਲਾਗੂ ਕਰਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਰਕਾਰਾਂ ਹੁੰਗਾਰਾ ਵੀ ਦੇ ਰਹੀਆਂ ਹਨ ਪਰ ਅਮਲੀ ਰੂਪ ’ਚ ਹਲੇ ਤੱਕ ਕੁਝ ਵੀ ਵੇਖਣ ਨੂੰ ਨਹੀਂ ਮਿਲਿਆ। ਉਹ ਪੰਜਾਬੀ ਦੇ ਪੁੱਤਰ ਨੇ ਤੇ ਪੰਜਾਬੀ ਜੁਬਾਨ ਦੀ ਚੜ੍ਹਦੀ ਕਲਾ ਲਈ ਮਰਦੇ ਦਮ ਤੱਕ ਆਪਣੇ ਯਤਨਾਂ ਨੂੰ ਜਾਰੀ ਰੱਖਣਗੇ। ਅੱਜ ਦੀ ਇਸ ਕਾਨਫਰੰਸ ਵਿਚ ਦੁਨੀਆਂ ਭਰ ਤੋਂ ਅੱਧੀ ਦਰਜਨ ਦੇ ਕਰੀਬ ਦੇਸ਼ਾਂ ਤੋਂ ਡੈਲੀਗੇਟਸ ਸ਼ਾਮਿਲ ਹੋਣ ਲਈ ਪੁਜੇ। ਇਸ ਮੌਕੇ ਖਵਾਜਾ ਸਵਾਦ ਰਫੀਕ ਸਪੀਕਰ ਪੰਜਾਬ ਵਿਧਾਨ ਸਭਾ, ਮਲਕ ਮੁਹੰਮਦ ਅਹਿਮਦ ਖਾਨ ਫਵਾਦ ਚੌਧਰੀ, ਸੁਹੇਲ ਵੜੈਚ, ਜੁਗਨੂ ਮੋਹਸਨ, ਨਦੀਮ ਅਫਜਲ ਵੀ ਪਹੁੰਚੇ। ਇਕ ਹੋਰ ਅਹਿਮ ਤੇ ਮਹੱਤਵਪੂਰਨ ਵਿਚਾਰ ਵਟਾਂਦਰੇ ਵਿਚ ਉੱਘੇ ਨਾਵਲਕਾਰ ਡਾ. ਜਮੀਲ ਪਾਲ, ਡਾ ਗੁਰਪ੍ਰੀਤ ਧੁੱਗਾ, ਡਾ ਨਵੀਲਾ ਰਹਿਮਾਨ ਨੇ ਹਿੱਸਾ ਲਿਆ।