26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਰਤਾਨੀਆ ’ਚ 18 ਸਾਲ ਪਹਿਲਾਂ ਟੈਕਸੀ ਚਾਲਕ ਦੀ ਹੱਤਿਆ ਕਰਨ ਵਾਲਾ ਦੋਸ਼ੀ ਕਰਾਰ

ਲੈਸਟਰ (ਇੰਗਲੈਂਡ), 26 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਇਲਾਕੇ ਦੇ ਟਿਪਟਨ ਵਿਖੇ ਕਰੀਬ 18 ਸਾਲ ਪਹਿਲਾਂ ਚਾਰ ਬੱਚਿਆਂ ਦੇ ਪਿਤਾ ਅਤੇ ਟੈਕਸੀ ਚਾਲਕ ਹਾਰੂਨ ਖ਼ਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਵੁਲਵਰਹੈਂਪਟਨ ਕਰਾਊਨ ਕੋਰਟ ਦੀ ਜਿਊਰੀ ਵਲੋਂ ਅੱਜ 77 ਸਾਲਾ ਡੇਵਿਡ ਹੈਰੀਸਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੈਰੀਸਨ ਪਹਿਲਾਂ ਹੀ ਇਕ ਹੋਰ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-11-2026

ਲੈਸਟਰ (ਇੰਗਲੈਂਡ), 26 ਨਵੰਬਰ (ਸੁਖਜਿੰਦਰ ਸਿੰਘ ਢੱਡੇ)-ਬਰਤਾਨੀਆ ਦੇ ਵੈਸਟ ਮਿਡਲੈਂਡਜ਼ ਇਲਾਕੇ ਦੇ ਟਿਪਟਨ ਵਿਖੇ ਕਰੀਬ 18 ਸਾਲ ਪਹਿਲਾਂ ਚਾਰ ਬੱਚਿਆਂ ਦੇ ਪਿਤਾ ਅਤੇ ਟੈਕਸੀ ਚਾਲਕ ਹਾਰੂਨ ਖ਼ਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਵੁਲਵਰਹੈਂਪਟਨ ਕਰਾਊਨ ਕੋਰਟ ਦੀ ਜਿਊਰੀ ਵਲੋਂ ਅੱਜ 77 ਸਾਲਾ ਡੇਵਿਡ ਹੈਰੀਸਨ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੈਰੀਸਨ ਪਹਿਲਾਂ ਹੀ ਇਕ ਹੋਰ ਵਿਅਕਤੀ ਦੀ ਹੱਤਿਆ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਵੈਸਟ ਮਿਡਲੈਂਡਜ਼ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ 3 ਮਾਰਚ 2008 ਨੂੰ ਟਿਪਟਨ ਦੀ ਟਿਊਡਰ ਸਟਰੀਟ ਵਿਖੇ 39 ਸਾਲਾ ਹਾਰੂਨ ਖ਼ਾਨ ਦੀ ਉਸ ਦੀ ਰਿਹਾਇਸ਼ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਬਿਲਸਟਨ ਨਾਲ ਸਬੰਧਿਤ ਹੈਰੀਸਨ ਨੇ ਜੇਲ੍ਹ ’ਚ ਸਜ਼ਾ ਕੱਟਣ ਦੌਰਾਨ ਪੁਲਿਸ ਕੋਲ ਕਬੂਲ ਕੀਤਾ ਸੀ ਕਿ ਉਸ ਨੂੰ ਹਾਰੂਨ ਖ਼ਾਨ ਦੀ ਹੱਤਿਆ ਕਰਨ ਲਈ 20 ਹਜ਼ਾਰ ਪੌਂਡ ਦੀ ਪੇਸ਼ਕਸ਼ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਹੈਰੀਸਨ ਨੂੰ ਜੁਲਾਈ 2010 ’ਚ ਸਟੈਫਰਡਸ਼ਾਇਰ ਵਿਖੇ ਰਿਚਰਡ ਡੀਕਿਨ ਨਾਂਅ ਦੇ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ ’ਚ ਦਸੰਬਰ 2012 ਦੌਰਾਨ ਘੱਟੋ-ਘੱਟ 37 ਸਾਲ ਦੀ ਮਿਆਦ ਵਾਲੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੈਰੀਸਨ ਨੂੰ ਉਕਤ ਮਾਮਲਿਆਂ ’ਚ 1 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੀ ਪ੍ਰਸਿੱਧ ਪ੍ਰਚੂਨ ਕੰਪਨੀ ਪੌਂਡਲੈਂਡ ਆਰਥਿਕ ਸੰਕਟ ’ ਚ 11 ਹਜ਼ਾਰ ਨੌਕਰੀਆਂ ਖ਼ਤਰੇ ’ ਚ ਅਗਲੀ ਖ਼ਬਰ ਕੁਵੈਂਟਰੀ ਦੇ ਗੁਰਦੁਆਰਾ ਸਾਹਿਬ ਵਿਖੇ ਚਾਰ ਸਾਹਿਬਜ਼ਾਦਿਆਂ ਦੀ ਯਾਦ ’ਚ ਕ੍ਰਿਸਮਸ ਦੇ ਤੋਹਫ਼ੇ ਤਿਆਰ ਕਰਨ ਦੀ ਸੇਵਾ ਆਰੰਭ
Ad Position 24