26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਨਮ ਆਧਾਰਿਤ ਨਾਗਰਿਕਤਾ ਸੰਬੰਧੀ ਟਰੰਪ ਦੇ ਨਵੇਂ ਹੁਕਮਾਂ ’ਤੇ ਇਕ ਹੋਰ ਸੰਘੀ ਅਦਾਲਤ ਨੇ ਲਾਈ ਰੋਕ

ਨਿਊਯਾਰਕ, 26 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਜਨਮ ਲੈਣ ਵਾਲੇ ਕੁਝ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਬਾਹਰ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨਵੀਂ ਕੋਸ਼ਿਸ਼ ਨੂੰ ਇਕ ਹੋਰ ਸੰਘੀ ਅਦਾਲਤ ਨੇ ਰੋਕ ਦਿੱਤਾ ਹੈ। ਵਾਸ਼ਿੰਗਟਨ ਡੀ.

Ad Position 21
No active advertisement
ਅਜੀਤ ਡੈਸਕ 27-11-2026
ਨਿਊਯਾਰਕ, 26 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਜਨਮ ਲੈਣ ਵਾਲੇ ਕੁਝ ਬੱਚਿਆਂ ਨੂੰ ਨਾਗਰਿਕਤਾ ਦੇ ਹੱਕ ਤੋਂ ਬਾਹਰ ਕਰਨ ਦੀ ਟਰੰਪ ਪ੍ਰਸ਼ਾਸਨ ਦੀ ਨਵੀਂ ਕੋਸ਼ਿਸ਼ ਨੂੰ ਇਕ ਹੋਰ ਸੰਘੀ ਅਦਾਲਤ ਨੇ ਰੋਕ ਦਿੱਤਾ ਹੈ। ਵਾਸ਼ਿੰਗਟਨ ਡੀ.ਸੀ. ਦੇ ਜੱਜ ਕ੍ਰਿਸਟੋਫਰ ਕੂਪਰ ਨੇ ਮੁੱਢਲੀ ਰੋਕ ਦਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਆਪਣੇ ਤੌਰ ’ਤੇ ਨਵੀਆਂ ਸ਼੍ਰੇਣੀਆਂ ਬਣਾ ਕੇ ਅਮਰੀਕਾ ’ਚ ਜਨਮੇ ਤੇ ਉਸ ਦੇ ਕਾਨੂੰਨਾਂ ਦੇ ਅਧੀਨ ਆਉਂਦੇ ਬੱਚਿਆਂ ਤੋਂ ਨਾਗਰਿਕਤਾ ਦਾ ਹੱਕ ਨਹੀਂ ਖੋਹ ਸਕਦੇ। ਜੱਜ ਨੇ ਆਪਣੇ 67 ਸਫ਼ਿਆਂ ਦੇ ਫ਼ੈਸਲੇ ਵਿਚ ਸੰਵਿਧਾਨ ਦੀ 14ਵੀਂ ਸੋਧ ਤੇ ਸੁਪਰੀਮ ਕੋਰਟ ਦੇ ਪਿਛਲੇ ਫ਼ੈਸਲਿਆਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੁਝ ਸੀਮਤ ਅਪਵਾਦਾਂ ਨੂੰ ਛੱਡ ਕੇ ਅਮਰੀਕਾ ਵਿਚ ਜਨਮ ਲੈਣ ਵਾਲੇ ਬੱਚਿਆਂ ਨੂੰ ਨਾਗਰਿਕਤਾ ਦੀ ਸੁਰੱਖਿਆ ਮਿਲਦੀ ਹੈ। ਅਦਾਲਤ ਨੇ ਸੰਘੀ ਅਧਿਕਾਰੀਆਂ ਨੂੰ ਮੁਕੱਦਮੇ ਦੇ ਘੇਰੇ ਵਿਚ ਆਉਂਦੇ ਬੱਚਿਆਂ ਦੀ ਨਾਗਰਿਕਤਾ ਤੋਂ ਇਨਕਾਰ ਕਰਨ ਜਾਂ ਇਸ ਹੱਕ ਵਿਚ ਰੁਕਾਵਟ ਪਾਉਣ ਤੋਂ ਵੀ ਰੋਕਿਆ ਹੈ। ਅਗਸਤ ਵਿਚ ਜਾਰੀ ਹੁਕਮਾਂ ਰਾਹੀਂ ਪ੍ਰਸ਼ਾਸਨ ਨੇ ਬੱਚੇ ਨੂੰ ਨਾਗਰਿਕਤਾ ਦਿਵਾਉਣ ਦੇ ਮਕਸਦ ਨਾਲ ਅਮਰੀਕਾ ਆ ਕੇ ਜਨਮ ਦੇਣ ਵਾਲੇ ਮਾਮਲਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਦੇ ਘੇਰੇ ਵਿਚ ਕੁਝ ਵਿਦੇਸ਼ੀ ਸਰਕਾਰੀ ਤੇ ਕੌਮਾਂਤਰੀ ਜਥੇਬੰਦੀਆਂ ਦੇ ਮੁਲਾਜ਼ਮਾਂ ਦੇ ਬੱਚੇ, ਪ੍ਰਸ਼ਾਸਨ ਵਲੋਂ ‘ਐਲੀਅਨ ਐਨਮੀ’ ਮੰਨੇ ਮਾਪਿਆਂ ਦੇ ਬੱਚੇ ਤੇ ਵਿਦੇਸ਼ੀ ਮਾਪਿਆਂ ਵਲੋਂ ਅਮਰੀਕਾ ਵਿਚ ਵਪਾਰਕ ਸਰੋਗੇਸੀ ਰਾਹੀਂ ਪੈਦਾ ਕਰਵਾਏ ਬੱਚੇ ਵੀ ਸਨ। ਕੂਪਰ ਨੇ ਸਪੱਸ਼ਟ ਕੀਤਾ ਕਿ ਕਿਸੇ ਮਾਪੇ ਨੂੰ ਸਿਰਫ਼ ‘ਐਲੀਅਨ ਐਨਮੀ’ ਕਰਾਰ ਦੇਣਾ ਜਾਂ ਉਸ ਉੱਤੇ ਅੱਤਵਾਦੀ ਜਥੇਬੰਦੀ ਨਾਲ ਸਬੰਧਾਂ ਦਾ ਦੋਸ਼ ਹੋਣਾ, ਉਸ ਦੇ ਅਮਰੀਕਾ ਵਿਚ ਜਨਮੇ ਬੱਚੇ ਦੀ ਨਾਗਰਿਕਤਾ ਖੋਹਣ ਲਈ ਕਾਫ਼ੀ ਨਹੀਂ ਹੈ। ਇਸ ਤੋਂ ਪਹਿਲਾਂ ਮੈਰੀਲੈਂਡ ਦੀ ਸੰਘੀ ਜੱਜ ਡੈਬਰਾ ਬੋਰਡਮੈਨ ਨੇ ਨਵੇਂ ਹੁਕਮ ਦੇ ਕੁਝ ਹਿੱਸਿਆਂ ’ਤੇ ਰੋਕ ਲਾਈ ਸੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ 630 ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਲਈ ਪ੍ਰੀਖਿਆ ਦੀ ਉਡੀਕ ’ਚ ਉਮੀਦਵਾਰ ਚੋਣ ਜ਼ਾਬਤੇ ਦਾ ਡਰ ਸਤਾਉਣ ਲੱਗਾ ਅਗਲੀ ਖ਼ਬਰ 2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਭਾਰਤ ਨੇ ਪੇਸ਼ ਕੀਤਾ ਰੋਡਮੈਪ
Ad Position 24