20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

19 ਸਾਲਾ ਨੌਜਵਾਨ ਖ਼ਿਲਾਫ਼ ਅੱਤਵਾਦ ਦੇ ਨਵੇਂ ਦੋਸ਼

ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇ ਸੂਬੇ ਵਿਚ ਹਿੰਦੂ ਮੰਦਰ ’ਤੇ ਸਮੂਹਿਕ ਗੋਲੀਬਾਰੀ ਦੀ ਕਥਿਤ ਯੋਜਨਾ ਬਣਾਉਣ ਵਾਲੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਖ਼ਿਲਾਫ਼ ਗ੍ਰੈਂਡ ਜਿਊਰੀ ਨੇ ਅੱਤਵਾਦ ਅਤੇ ਹਥਿਆਰਾਂ ਨਾਲ ਸਬੰਧਿਤ ਨਵੇਂ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਪੈਲਾਟਾਈਨ ਵਾਸੀ ਨੌਜਵਾਨ ਉੱਤੇ ਸ਼ਿਕਾਗੋ ਨੇੜਲੇ ਔਰੋਰਾ ਸ਼ਹਿਰ ਦੇ ਇਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਦੋਸ਼ ਹੈ।

Ad Position 21
No active advertisement
ਅਜੀਤ ਡੈਸਕ 20-11-2026
ਨਿਊਯਾਰਕ, 19 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇ ਸੂਬੇ ਵਿਚ ਹਿੰਦੂ ਮੰਦਰ ’ਤੇ ਸਮੂਹਿਕ ਗੋਲੀਬਾਰੀ ਦੀ ਕਥਿਤ ਯੋਜਨਾ ਬਣਾਉਣ ਵਾਲੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਖ਼ਿਲਾਫ਼ ਗ੍ਰੈਂਡ ਜਿਊਰੀ ਨੇ ਅੱਤਵਾਦ ਅਤੇ ਹਥਿਆਰਾਂ ਨਾਲ ਸਬੰਧਿਤ ਨਵੇਂ ਦੋਸ਼ਾਂ ਨੂੰ ਮਨਜ਼ੂਰੀ ਦਿੱਤੀ ਹੈ। ਪੈਲਾਟਾਈਨ ਵਾਸੀ ਨੌਜਵਾਨ ਉੱਤੇ ਸ਼ਿਕਾਗੋ ਨੇੜਲੇ ਔਰੋਰਾ ਸ਼ਹਿਰ ਦੇ ਇਕ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਦਾ ਦੋਸ਼ ਹੈ। ਪੁਲਿਸ ਮੁਤਾਬਕ ਪਾਪੋਰਾਕਿਸ ਨੇ 11 ਅਕਤੂਬਰ ਨੂੰ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਟੈਕੋ ਬੈੱਲ ਰੈਸਟੋਰੈਂਟ ਵਿਚ ਉਸ ਨਾਲ ਕੰਮ ਕਰਦੇ ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਭਾਰਤੀ ਲੋਕਾਂ ਨੂੰ ਮਾਰਨ ਦੀ ਗੱਲ ਕਹੀ ਸੀ। ਇਸ ਸੂਚਨਾ ਮਗਰੋਂ ਪੁਲਿਸ ਨੇ ਉਸੇ ਦੁਪਹਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁਰੂ ਵਿਚ ਉਸ ਖ਼ਿਲਾਫ਼ ਅੱਤਵਾਦੀ ਧਮਕੀ ਦੇਣ ਅਤੇ ਗ਼ੈਰਕਾਨੂੰਨੀ ਢੰਗ ਨਾਲ ਰਾਈਫ਼ਲ ਰੱਖਣ ਦੇ ਦੋਸ਼ ਲਾਏ ਗਏ ਸਨ। ਗ੍ਰੈਂਡ ਜਿਊਰੀ ਨੇ ਹੁਣ ਅੱਤਵਾਦ ਦੇ ਛੇ, ਹਥਿਆਰਬੰਦ ਹਿੰਸਾ ਦੇ 2 ਅਤੇ ਅੱਤਵਾਦ ਦੀ ਕੋਸ਼ਿਸ਼ ਦੇ 2 ਦੋਸ਼ਾਂ ਸਮੇਤ ਅੱਤਵਾਦੀ ਧਮਕੀਆਂ ਦੇਣ ਦੇ ਨੌਂ ਹੋਰ ਦੋਸ਼ ਜੋੜੇ ਹਨ। ਬਿਨਾਂ ਸੀਰੀਅਲ ਨੰਬਰ ਵਾਲਾ ਹਥਿਆਰ ਰੱਖਣ ਅਤੇ ਹਥਿਆਰ ਰੱਖਣ ਲਈ ਲੋੜੀਂਦਾ ਪਛਾਣ ਪੱਤਰ ਨਾ ਹੋਣ ਦੇ ਦੋਸ਼ ਵੀ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਨੌਰਾ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 25 ਨੂੰ ਅਗਲੀ ਖ਼ਬਰ ਸਰੀ ਵਿਖੇ ਗੋਲੀਬਾਰੀ ’ਚ ਮਾਰੇ ਗਏ ਪੰਜਾਬੀ ਲੜਕਾ ਤੇ ਲੜਕੀ ਦੀ ਪਛਾਣ ਜਨਤਕ
Ad Position 24