ਸਿੱਖੀ ਤੇ ਕੌਮੀ ਮਸਲਿਆਂ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ
ਵੈਨਕੂਵਰ, 19 ਨਵੰਬਰ ( ਮਲਕੀਤ ਸਿੰਘ )-ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਤੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ (ਕੈਨੇਡਾ) ਵਲੋਂ ਗੁਰਦੁਆਰਾ ਸਾਹਿਬ ਸੁਖ ਸਾਗਰ ’ਚ ਖਾਲਸਾ ਦੀਵਾਨ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜਾਤੀਵਾਦ, ਸਿੱਖ ਸਮਾਜ ਵਿਚ ਸਮਾਨਤਾ, ਨਿਤਨੇਮ, ਨਾਮ ਸਿਮਰਨ, ਗੁਰਮਤਿ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਵੈਨਕੂਵਰ, 19 ਨਵੰਬਰ ( ਮਲਕੀਤ ਸਿੰਘ )-ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਤੇ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਕਰਨ ਦੇ ਉਦੇਸ਼ ਨਾਲ ਸਤਿਕਾਰ ਸੇਵਾ ਨੈੱਟਵਰਕ ਸੁਸਾਇਟੀ (ਕੈਨੇਡਾ) ਵਲੋਂ ਗੁਰਦੁਆਰਾ ਸਾਹਿਬ ਸੁਖ ਸਾਗਰ ’ਚ ਖਾਲਸਾ ਦੀਵਾਨ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜਾਤੀਵਾਦ, ਸਿੱਖ ਸਮਾਜ ਵਿਚ ਸਮਾਨਤਾ, ਨਿਤਨੇਮ, ਨਾਮ ਸਿਮਰਨ, ਗੁਰਮਤਿ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਗਈ। ਸੈਮੀਨਾਰ ਦੌਰਾਨ ਕੈਨੇਡਾ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਮਾਨਸਿਕ ਦਬਾਅ, ਪਰਿਵਾਰਕ ਰਿਸ਼ਤਿਆਂ ਅਤੇ ਹੋਰ ਸਮਾਜਿਕ ਚੁਣੌਤੀਆਂ ਤੇ ਮੁਸ਼ਕਲਾਂ ਬਾਰੇ ਸੰਗਤ ਵਲੋਂ ਸਵਾਲ ਪੁੱਛੇ ਗਏ। ਜਿਨਾਂ ਦਾ ਮੌਕੇ ’ਤੇ ਹਾਜ਼ਰ ਬੁਲਾਰਿਆਂ ਨੇ ਜਵਾਬ ਦਿੰਦਿਆਂ ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਜਿਊਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਜਥੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ‘ਗੁਰਬਾਣੀ ਟਾਕਸ’ ਪ੍ਰੋਗਰਾਮਾਂ ਦੀ ਲੜੀ ਤਹਿਤ ਪਹਿਲਾ ਸਮਾਗਮ - ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ , ਦੂਜਾ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਵਿਖੇ ਅਤੇ ਇਹ ਤੀਜਾ ਨਿਊ ਵੈਸਟਮਿੰਸਟਰ ਵਿਖੇ ਕਰਵਾਇਆ ਗਿਆ ਹੈ। ਭਾਈ ਮਨਿੰਦਰ ਸਿੰਘ, ਭਾਈ ਬਿਕਰਮਜੀਤ ਸਿੰਘ ਅਤੇ ਭਾਈ ਵਿਪਨਪ੍ਰੀਤ ਸਿੰਘ ਨੇ ਬੱਚਿਆਂ, ਮਾਪਿਆਂ ਅਤੇ ਸੰਗਤ ਦੇ ਵੱਖ-ਵੱਖ ਸਵਾਲਾਂ ਦੇ ਬੜੇ ਸੁਚਾਰੂ ਢੰਗ ਨਾਲ ਜਵਾਬ ਦਿੱਤੇ । ਜਥੇਦਾਰ ਜਗਜੀਤ ਸਿੰਘ ਨੇ ਕਿਹਾ ਕਿ ਸਵਾਲ ਪੁੱਛਣਾ ਚੰਗੇ ਜਿਗਿਆਸੂ ਦੀ ਪਛਾਣ ਹੈ। ਸਵਾਲਾਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਦੇ ਜਵਾਬ ਲੱਭਣੇ ਚਾਹੀਦੇ ਹਨ, ਤਾਂ ਜੋ ਮਨ ਵਿੱਚ ਕੋਈ ਭੁਲੇਖਾ ਨਾ ਰਹੇ ਅਤੇ ਜੀਵਨ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਉਨ੍ਹਾਂ ਪ੍ਰਬੰਧਕ ਕਮੇਟੀ, ਸੇਵਾਦਾਰਾਂ, ਵਲੰਟੀਅਰਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪ੍ਰਬੰਧਕਾਂ ਵੱਲੋਂ ਟੈਂਟ, ਲੰਗਰ ਅਤੇ ਹੋਰ ਪ੍ਰਬੰਧਾਂ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸੰਗਤ ਆਪਣੇ ਗੁਰਮਤਿ ਅਤੇ ਜੀਵਨ ਨਾਲ ਸਬੰਧਿਤ ਸਵਾਲ ਆਨਲਾਈਨ ਵੀ ਸਾਂਝੇ ਕਰ ਸਕਦੀ ਹੈ ਅਤੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਸੰਗਤ ਨੂੰ ਅਜਿਹੇ ਉਪਰਾਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।