19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਵੈਨਕੂਵਰ ਨਗਰ ਪਾਲਿਕਾ ਵਲੋਂ ‘ ਪੰਜਾਬੀ ਸਾਹਿਤ ਹਫ਼ਤਾ ’ ਮਨਾਉਣ ਦਾ ਐਲਾਨਨਾਮਾ ਜਾਰੀ

ਐਬਟਸਫੋਰਡ, 19 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਮਹਾਂਨਗਰ ਵੈਨਕੂਵਰ ਦੀ ਨਗਰ ਪਾਲਿਕਾ ਵਲੋਂ 15 ਤੋਂ 21 ਨਵੰਬਰ ਤੱਕ ‘ਪੰਜਾਬੀ ਸਾਹਿਤ ਹਫ਼ਤਾ’ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਵੈਨਕੂਵਰ ਦੇ ਮੇਅਰ ਪੀਟ ਫਰਾਈ ਵਲੋਂ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਲਿਖਿਆ ਗਿਆ ਹੈ ਕਿ ਵੈਨਕੂਵਰ ਦੀ ਧਰਤੀ ’ਤੇ ਬੀਤੇ 125 ਸਾਲ ਤੋਂ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਤੇ ਵੈਨਕੂਵਰ ਦੀ ਤਰੱਕੀ ਤੇ ਵਿਕਾਸ ਵਿਚ ਪੰਜਾਬੀ ਭਾਈਚਾਰੇ ਦਾ ਅਹਿਮ ਯੋਗਦਾਨ ਹੈ।

Ad Position 21
No active advertisement
ਅਜੀਤ ਡੈਸਕ 20-11-2026
ਐਬਟਸਫੋਰਡ, 19 ਨਵੰਬਰ (ਗੁਰਦੀਪ ਸਿੰਘ ਗਰੇਵਾਲ)- ਕੈਨੇਡਾ ਦੇ ਮਹਾਂਨਗਰ ਵੈਨਕੂਵਰ ਦੀ ਨਗਰ ਪਾਲਿਕਾ ਵਲੋਂ 15 ਤੋਂ 21 ਨਵੰਬਰ ਤੱਕ ‘ਪੰਜਾਬੀ ਸਾਹਿਤ ਹਫ਼ਤਾ’ ਮਨਾਉਣ ਦਾ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਵੈਨਕੂਵਰ ਦੇ ਮੇਅਰ ਪੀਟ ਫਰਾਈ ਵਲੋਂ ਜਾਰੀ ਕੀਤੇ ਗਏ ਐਲਾਨਨਾਮੇ ਵਿਚ ਲਿਖਿਆ ਗਿਆ ਹੈ ਕਿ ਵੈਨਕੂਵਰ ਦੀ ਧਰਤੀ ’ਤੇ ਬੀਤੇ 125 ਸਾਲ ਤੋਂ ਪੰਜਾਬੀ ਭਾਸ਼ਾ ਬੋਲੀ ਜਾਂਦੀ ਹੈ ਤੇ ਵੈਨਕੂਵਰ ਦੀ ਤਰੱਕੀ ਤੇ ਵਿਕਾਸ ਵਿਚ ਪੰਜਾਬੀ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਐਲਾਨਨਾਮੇ ਵਿਚ ਲਿਖਿਆ ਗਿਆ ਹੈ ਕਿ ਵੈਨਕੂਵਰ ਦੀ ਢਾਂਹਾਂ ਸਾਹਿਤ ਸੰਸਥਾ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪ੍ਰਫੁੱਲਤਾ ਵਿਚ ਅਹਿਮ ਯੋਗਦਾਨ ਪਾ ਰਹੀ ਹੈ। ਵੈਨਕੂਵਰ ਨਗਰਪਾਲਿਕਾ ਵਲੋਂ ‘ਪੰਜਾਬੀ ਸਾਹਿਤ ਹਫ਼ਤਾ’ ਮਨਾਉਣ ਦਾ ਮਕਸਦ ਇਹ ਹੈ ਕਿ ਪੰਜਾਬੀ ਬੋਲਣ ਵਾਲੇ ਗ਼ੈਰ ਪੰਜਾਬੀ ਲੋਕਾਂ ਨੂੰ ਪੰਜਾਬੀ ਭਾਸ਼ਾ ਬਾਰੇ ਗਿਆਨ ਦੇ ਸਕਦੇ ਹਨ। ਇਸ ਮੌਕੇ ਕੌਂਸਲਰ ਦਿਵਿਆਨੀ ਸਿੰਘ, ਲੇਖਕ ਤੋਂ ਕੌਂਸਲਰ ਬਣੇ ਸਿਆਨ ਓਰ, ਮਾਈਕ ਕਲਾਸੀਨ, ਕੈਮਿਲ, ਬਰਿਜਟ ਬਰਨਜ਼, ਲੂਸੀ ਮੈਲੋਨੀ, ਚਲੋਈ ਲੀਸਲ ਐਨਿਟ, ਸਟੀਫਨੀ ਸਮਿੱਥ ਤੇ ਸੋਲੋਮਨ ਬਾਈ ਸਾਰੇ ਕੌਂਸਲਰ, ਬਰਜਿੰਦਰ ਸਿੰਘ ਬਰਜ ਢਾਂਹਾਂ ਤੇ ਪੰਜਾਬ ਤੋਂ ਆਈ ਉੱਘੀ ਕਹਾਣੀਕਾਰਾ ਰਾਜਪ੍ਰੀਤ ਕੌਰ ਬੈਨੀਪਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲ ਡਿੱਗਣ ਦੀ ਘਟਨਾ ਨੇ ਖੋਲ੍ਹੀ ਸਰਕਾਰੀ ਵਿਭਾਗਾਂ ਦੀ ਪੋਲ੍ਹ-ਕਲੇਰ ਅਗਲੀ ਖ਼ਬਰ ਪ੍ਰਕਾਸ਼ ਪੁਰਬ ’ ਤੇ ਗਾਖਲ ਪਰਿਵਾਰ ਪਾਕਿਸਤਾਨ ਦੇ ਗੁਰੂਘਰਾਂ ’ ਚ ਸੰਗਤ ਲਈ ਕਰੇਗਾ ਜਲ ਸੇਵਾ
Ad Position 24