ਡਾ. ਸਤਵੰਤ ਕੌਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਪੀ. ਐੱਚ. ਡੀ. ਕਰਕੇ ਸਿਰਜਿਆ ਨਵਾਂ ਇਤਿਹਾਸ
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਅਕਾਦਮਿਕ ਅਤੇ ਧਾਰਮਿਕ ਖੇਤਰ ’ਚ ਇਕ ਨਵਾਂ ਇਤਿਹਾਸ ਸਿਰਜਦਿਆਂ ਲਹਿੰਦੇ ਪੰਜਾਬ ਦੀ ਪਹਿਲੀ ਸਿੱਖ ਖੋਜਾਰਥਣ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਆਪਣੀ ਪੀ. ਐੱਚ.
ਅੰਮ੍ਰਿਤਸਰ, 18 ਨਵੰਬਰ (ਸੁਰਿੰਦਰ ਕੋਛੜ)-ਅਕਾਦਮਿਕ ਅਤੇ ਧਾਰਮਿਕ ਖੇਤਰ ’ਚ ਇਕ ਨਵਾਂ ਇਤਿਹਾਸ ਸਿਰਜਦਿਆਂ ਲਹਿੰਦੇ ਪੰਜਾਬ ਦੀ ਪਹਿਲੀ ਸਿੱਖ ਖੋਜਾਰਥਣ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸਕੱਤਰ ਬੀਬੀ ਸਤਵੰਤ ਕੌਰ ਨੇ ਲਾਹੌਰ ਕਾਲਜ ਫ਼ਾਰ ਵੁਮੈਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਆਪਣੀ ਪੀ. ਐੱਚ. ਡੀ. ਦੀ ਡਿਗਰੀ ਮੁਕੰਮਲ ਕਰ ਲਈ ਹੈ। ਇਸ ਬਾਰੇ ‘ਅਜੀਤ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਪ੍ਰੋ. ਕਲਿਆਣ ਸਿੰਘ ਕਲਿਆਣ ਨੇ ਦੱਸਿਆ ਕਿ ਸਤਵੰਤ ਕੌਰ ਦੀ ਖੋਜ ਦਾ ਕੇਂਦਰੀ ਵਿਸ਼ਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਚ ਅਰਬੀ-ਫ਼ਾਰਸੀ ਸ਼ਬਦ, ਤਲਮੀਹਾਤ ਅਤੇ ਇਸਤਾਰੇ’ ਸੀ, ਜੋ ਗੁਰਬਾਣੀ ਦੀ ਭਾਸ਼ਾਈ ਅਤੇ ਸਾਹਿੱਤਿਕ ਵਿਸ਼ਾਲਤਾ ਨੂੰ ਸਮਝਣ ਵੱਲ ਇਕ ਅਹਿਮ ਕਦਮ ਹੈ। ਪੀ. ਐੱਚ. ਡੀ. ਦੇ ਵਾਈਵਾ ਮੌਕੇ ਯੂਨੀਵਰਸਿਟੀ ਵਲੋਂ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲਹਿੰਦੇ ਪੰਜਾਬ ਦੇ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਅਤੇ ਉਚੇਰੀ ਸਿੱਖਿਆ ਮੰਤਰੀ ਰਾਣਾ ਸਿਕੰਦਰ ਹਯਾਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰੋ. ਕਲਿਆਣ ਨੇ ਦੱਸਿਆ ਕਿ ਸਤਵੰਤ ਕੌਰ ਦਾ ਖੋਜ-ਕਾਰਜ ਪ੍ਰੋ. ਡਾ: ਮੁਜਾਹਿਦਾ ਬੱਟ ਦੀ ਨਿਗਰਾਨੀ ਹੇਠ ਨੇਪਰੇ ਚੜ੍ਹਿਆ, ਜਦਕਿ ਵਾਈਵਾ ਦੀ ਪ੍ਰਕਿਰਿਆ ਪ੍ਰੋ. ਡਾ: ਨਵੀਦ ਸ਼ਹਿਜ਼ਾਦ ਅਤੇ ਪ੍ਰੋ. ਡਾ: ਨਬੀਲਾ ਰਹਿਮਾਨ ਵਲੋਂ ਡੂੰਘੇ ਵਿਦਵਤਾਪੂਰਨ ਸਵਾਲਾਂ ਰਾਹੀਂ ਮੁਕੰਮਲ ਕੀਤੀ ਗਈ।