10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

‘ ਪੰਜਾਬ ਹਾਕੀ ਕਲੱਬ ਹਮਬਰਗ ’ ਵਲੋਂ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ

ਜਲੰਧਰ, 10 ਨਵੰਬਰ (ਜਸਪਾਲ ਸਿੰਘ)-ਪੰਜਾਬ ਹਾਕੀ ਕਲੱਬ ਹਮਬਰਗ (ਜਰਮਨੀ) ਨਾਲ ਸੰਬੰਧਿਤ ਮੈਂਬਰਾਂ ਦੀ ਇਕ ਮੀਟਿੰਗ ਬੀਤੇ ਦਿਨ ਸੁਖਦੇਵ ਸਿੰਘ ਜੋਸਨ ਦੇ ਰੈਸਟੋਰੈਂਟ ਵਿਚ ਹੋਈ। ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਪਦਮਸ੍ਰੀ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਧੰਨਵਾਦ ਕੀਤਾ।

Ad Position 21
No active advertisement
ਅਜੀਤ ਡੈਸਕ 11-11-2026

ਜਲੰਧਰ, 10 ਨਵੰਬਰ (ਜਸਪਾਲ ਸਿੰਘ)-ਪੰਜਾਬ ਹਾਕੀ ਕਲੱਬ ਹਮਬਰਗ (ਜਰਮਨੀ) ਨਾਲ ਸੰਬੰਧਿਤ ਮੈਂਬਰਾਂ ਦੀ ਇਕ ਮੀਟਿੰਗ ਬੀਤੇ ਦਿਨ ਸੁਖਦੇਵ ਸਿੰਘ ਜੋਸਨ ਦੇ ਰੈਸਟੋਰੈਂਟ ਵਿਚ ਹੋਈ। ਜਿਸ ਵਿਚ ਕਲੱਬ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕਰਕੇ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਤੇ ਪਦਮਸ੍ਰੀ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਧੰਨਵਾਦ ਕੀਤਾ। ਮਤੇ ਵਿਚ ਕਿਹਾ ਗਿਆ ਕਿ ਕਾਂਗਰਸ ਹਾਈਕਮਾਨ ਨੇ ਇਕ ਇਮਾਨਦਾਰ, ਬੇਦਾਗ ਤੇ ਹਰਮਨ ਪਿਆਰੇ ਆਗੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾ ਕੇ ਸ਼ਲਾਘਾਯੋਗ ਫੈਸਲਾ ਕੀਤਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਟੀਮ ਭਾਵਨਾ ਨਾਲ ਕੰਮ ਕਰਨ ਵਾਲੇ ਆਗੂ ਪ੍ਰਗਟ ਸਿੰਘ ਪੰਜਾਬ ਦੇ ਕਾਂਗਰਸ ਆਗੂਆਂ ਨੂੰ ਇਕਜੁੱਟ ਕਰ ਸਕਦੇ ਹਨ ਤੇ ਉਨ੍ਹਾਂ ਦੀ ਅਗਵਾਈ ਵਿਚ ਕਾਂਗਰਸ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਿਲ ਕਰਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਕੇਵਲ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ, ਜੋ ਪੰਜਾਬ ਨੂੰ ਮੁਡ਼ ਦੇਸ਼ ਦਾ ਮੋਹਰੀ ਸੂਬਾ ਬਣਾ ਸਕਦੀ ਹੈ। ਮੀਟਿੰਗ ਵਿਚ ਗੁਰਮੇਲ ਸਿੰਘ ਚੀਮਾ, ਮੇਘਾ ਸਿੰਘ ਚੀਮਾ, ਊਧਮ ਸਿੰਘ ਸੇਖੋਂ, ਸੁਰਜੀਤ ਸਿੰਘ, ਸੋਹੀ, ਸ਼ਿਵਰਾਜ ਸਿੰਘ ਬਰਾਡ਼, ਜੱਸ ਪਵਨਦੀਪ ਸਿੰਘ ਗਿੱਲ, ਬਿਕਰਮਜੀਤ ਸਿੰਘ ਗਰੇਵਾਲ, ਅਮਰ ਸਿੰਘ ਰੰਧਾਵਾ, ਸੁਰਿੰਦਰ ਸਿੰਘ ਚੀਮਾ, ਸਰਬਜੀਤ ਸਿੰਘ ਅਟਵਾਲ, ਜਸਕਰਨ ਸਿੰਘ ਗਿੱਲ, ਰਵਨੀਤ ਸਿੰਘ ਗਰੇਵਾਲ, ਮੁਖ਼ਤਿਆਰ ਸਿੰਘ ਰੰਧਾਵਾ, ਪ੍ਰਭਜੋਤ ਸਿੰਘ ਸੰਧੂ, ਪਵਨਦੀਪ ਸਿੰਘ ਗਰੇਵਾਲ, ਕਸ਼ਮੀਰ ਸਿੰਘ, ਦਲਜੀਤ ਚੀਮਾ, ਅਵਤਾਰ ਸਿੰਘ ਬਰੀਮਨ, ਜਸਬੀਰ ਸਿੰਘ ਗਰੇਵਾਲ, ਸਨਵੀਰ ਸਿੰਘ, ਕਰਮਜੀਤ ਸਿੰਘ, ਸਰਬਜੀਤ ਸਿੰਘ, ਜਸਵੀਰ ਸਿੰਘ ਗਰੇਵਾਲ ਤੇ ਗਿਆਨ ਸਿੰਘ ਭਾਨਾ ਆਦਿ ਹਾਜ਼ਰ ਸਨ । ਇੱਥੇ ਵਰਨਣਯੋਗ ਹੈ ਕਿ ਪਦਮਸ੍ਰੀ ਪ੍ਰਗਟ ਸਿੰਘ ਦੀ ਜਰਮਨੀ ਵਿਚ ਆਮਦ ’ਤੇ ਖੇਡ ਪ੍ਰੇਮੀਆ ਨੇ ਉਨ੍ਹਾਂ ਨਾਲ ਹੋਈਆਂ ਮਿਲਣੀਆਂ ਤੋਂ ਪ੍ਰਭਾਵਿਤ ਹੋ ਕੇ ਸੁਤੰਤਰਬੀਰ ਸਿੰਘ ਕੂਨਰ, ਕੁਲਵੰਤ ਸਿੰਘ ਗਾਲਿਬ, ਕਰਮਜੀਤ ਸਿੰਘ ਬਿੰਜਲ, ਸੁਖਜਿੰਦਰ ਸਿੰਘ ਗਰੇਵਾਲ ਤੇ ਬਲਦੇਵ ਸਿੰਘ ਬਾਜਵਾ ਆਦਿ ਵਲੋਂ ਪੰਜਾਬ ਹਾਕੀ ਕਲੱਬ ਹਮਬਰਗ ਦੀ ਸਥਾਪਨਾ ਕੀਤੀ ਗਈ ਸੀ ਤੇ ਹੁਣ ਇਸ ਕਲੱਬ ਵਿਚ ਪੰਜਾਬੀਆਂ ਦੀ ਦੂਜੀ ਪੀਡ਼ੀ ਖੇਡ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ 22 ਨਵੰਬਰ ਨੂੰ ਹੋਵੇਗੀ ਸਿੱਖ ਕਾਨਫਰੰਸ ਅਗਲੀ ਖ਼ਬਰ ਸਿਡਨੀ ਦੀ ਬਲੈਕਟਾਊਨ ਕੌਂਸਲ ਨੇ ਦੀਵਾਲੀ ਲਾਈਟਾਂ ਮੁਕਾਬਲੇ ਦੇ ਨਤੀਜੇ ਐਲਾਨੇ
Ad Position 24