07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਤੇਲੰਗਾਨਾ ਦੀ ਵਿਦਿਆਰਥਣ ਅਮਰੀਕਾ ’ ਚ ਲਾਪਤਾ ਮਾਪਿਆਂ ਨੇ ਧੀ ਦੀ ਸੁਰੱਖਿਅਤ ਵਾਪਸੀ ਲਈ ਸਰਕਾਰ ਨੂੰ ਕੀਤੀ ਅਪੀਲ

ਹੈਦਰਾਬਾਦ, 7 ਨਵੰਬਰ (ਪੀ. ਟੀ.

Ad Position 21
No active advertisement
ਅਜੀਤ ਡੈਸਕ 08-11-2026
ਹੈਦਰਾਬਾਦ, 7 ਨਵੰਬਰ (ਪੀ.ਟੀ.ਆਈ.)-ਤੇਲੰਗਾਨਾ ਦੀ ਰਹਿਣ ਵਾਲੀ 23 ਸਾਲਾ ਵਿਦਿਆਰਥਣ, ਜੋ 2 ਨਵੰਬਰ ਤੋਂ ਅਮਰੀਕਾ ’ਚ ਲਾਪਤਾ ਹੈ, ਦੇ ਮਾਪੇ ਆਪਣੀ ਧੀ ਦੀ ਸੁਰੱਖਿਅਤ ਵਾਪਸੀ ਦੀ ਖ਼ਬਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਸ੍ਰੀਜਾ ਰੈੱਡੀ ਕੋਯਾ, ਜੋ ਤੇਲੰਗਾਨਾ ਦੇ ਕਨਾਗਲ ਮੰਡਲ ਦੇ ਪਿੰਡ ਸ਼ਬਦੁੱਲਾਪੁਰਮ ਦੀ ਰਹਿਣ ਵਾਲੀ ਹੈ, ਅਮਰੀਕਾ ਦੀ ਯੂਨੀਵਰਸਿਟੀ ਆਫ ਮੈਸੇਚਿਉਸੇਟਸ ਵਿਚ ਮਾਸਟਰਜ਼ ਦੀ ਪੜ੍ਹਾਈ ਕਰ ਰਹੀ ਹੈ। ਉਹ ਬੋਸਟਨ ਸ਼ਹਿਰ ਵਿਚ ਲਾਪਤਾ ਹੋ ਗਈ। ਉਸ ਦੀ ਆਪਣੀ ਮਾਂ ਨਾਲ ਆਖਰੀ ਵਾਰ 2 ਨਵੰਬਰ ਨੂੰ ਗੱਲ ਹੋਈ ਸੀ। ਸ੍ਰੀਜਾ ਦੇ ਪਿਤਾ ਯਾਦਗਿਰੀ ਰੈੱਡੀ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ 2 ਨਵੰਬਰ ਨੂੰ ਆਪਣੀ ਮਾਂ ਨੂੰ ਆਖਰੀ ਫੋਨ ਕੀਤਾ ਸੀ। ਇਸ ਤੋਂ ਬਾਅਦ ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਸ੍ਰੀਜਾ ਆਪਣੇ ਰਹਿਣ ਵਾਲੇ ਘਰ ਤੋਂ ਸੈਰ ਕਰਨ ਲਈ ਬਾਹਰ ਗਈ ਸੀ, ਪਰ ਵਾਪਸ ਨਹੀਂ ਆਈ। ਯਾਦਗਿਰੀ ਰੈੱਡੀ ਨੇ ਕਿਹਾ ਕਿ ਉਸ ਨੂੰ ਲਾਪਤਾ ਹੋਏ ਹੁਣ 6 ਦਿਨ ਹੋ ਗਏ ਹਨ, ਪਰ ਸਾਡੀ ਧੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਉਨ੍ਹਾਂ ਤੇ ਉਨ੍ਹਾਂ ਦੀ ਪਤਨੀ ਨੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਸੁਰੱਖਿਅਤ ਵਾਪਸੀ ਲਈ ਜ਼ਰੂਰੀ ਕਦਮ ਚੁੱਕੇ ਜਾਣ।
Ad Position 22
No active advertisement
ਪਿਛਲੀ ਖ਼ਬਰ ਸੁਖਦੀਪ ਸਿੰਘ ਹੇਅਰ ਨੂੰ ਮਿਲਿਆ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’ ਅਗਲੀ ਖ਼ਬਰ ਹੈਨਰੀ ਨੋਵਾਕ ਕਤਲ ਮਾਮਲਾ ਮੁੜ ਸੁਣਵਾਈ ਤੋਂ ਬਾਅਦ ਕਿਰਪਾਨ ਸੰਬੰਧੀ ਛਿੜੀ ਚਰਚਾ
Ad Position 24