28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਚੋਟੀ ਦੇ ਪੈਰਾ-ਐਥਲੀਟ ਨੀਰਜ ਯਾਦਵ ਵਲੋਂ ਖੁਦਕੁਸ਼ੀ

ਚੋਟੀ ਦੇ ਪੈਰਾ-ਐਥਲੀਟ ਨੀਰਜ ਯਾਦਵ ਵਲੋਂ ਖੁਦਕੁਸ਼ੀ

Ad Position 21
No active advertisement
ਅਜੀਤ ਡੈਸਕ 29-10-2026

ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਆਈ.)-ਏਸ਼ਿਆਈ ਪੈਰਾ ਖੇਡਾਂ ਦੇ ਸੋਨ ਤਗਮਾ ਜੇਤੂ ਨੀਰਜ ਯਾਦਵ ਵਲੋਂ ਆਪਣੇ ਘਰ ’ਚ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਡੋਪਿੰਗ ਮਾਮਲੇ ਵਿਚ ਮੁਅੱਤਲ ਹੋਣ ਕਾਰਨ (ਜਿਸ ਕਰਕੇ ਉਹ ਜਪਾਨ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਿਆ ਸੀ) ਅਤੇ ਇਕ ਔਰਤ ਨਾਲ ਦੋਸਤੀ ਟੁੱਟਣ ਕਾਰਨ ਮਾਨਸਿਕ ਤਣਾਅ ਵਿਚ ਸੀ। ਭਾਰਤੀ ਪੈਰਾ-ਐਥਲੈਟਿਕਸ ਟੀਮ ਦੇ ਮੁੱਖ ਕੋਚ ਐਸ. ਸਤਿਆਨਾਰਾਇਣ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਤਿਭਾਸ਼ਾਲੀ ਪੈਰਾ-ਐਥਲੀਟਾਂ ’ਚ ਸ਼ਾਮਿਲ ਯਾਦਵ ਨੇ ਏਸ਼ਿਆਈ ਪੈਰਾ ਖੇਡਾਂ ’ਚ ਤਿੰਨ ਸੋਨ ਤਗਮੇ ਜਿੱਤੇ ਸਨ। ਉਸ ਨੇ 2018 ਦੀਆਂ ਜਕਾਰਤਾ ਏਸਿਆਈ ਖੇਡਾਂ ’ਚ ਨੇਜਾਬਾਜ਼ੀ ’ਚ ਸੋਨ ਤੋਂ ਇਲਵਾ 2023 ਦੀਆਂ ਹਾਂਗਜ਼ੂ ਖੇਡਾਂ ’ਚ ਵੀ ਨੇਜਾਬਾਜ਼ੀ ਅਤੇ ਡਿਸਕਸ ਥਰੋਅ ’ਚ ਸੋਨ ਤਗਮਾ ਜਿੱਤੇ ਸਨ।

Ad Position 22
No active advertisement
ਪਿਛਲੀ ਖ਼ਬਰ ਮਾਨਸਾ ਧਰਨੇ ’ਚ ਜਾਣ ਵਾਲਿਆਂ ਨੂੰ ਰੋਕਣ ਲਈ ਹਲਵਾਰਾ ਵਿਖੇ ਵਿਸ਼ੇਸ਼ ਨਾਕਾਬੰਦੀ ਅਗਲੀ ਖ਼ਬਰ ਪੰਜਾਬ ਸਰਕਾਰ ਗਰੀਬਾਂ ਤੋਂ ਪੜ੍ਹਾਈ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ- ਐਡਵੋਕੇਟ ਰਛਪਾਲ ਸਿੰਘ ਗਾਲਿਬ
Ad Position 24