28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਜਪਾਨੀ ਮੂਲ ਦੇ ਕੈਨੇਡੀਅਨਾਂ ਦੀਆਂ ਪੁਰਾਤਨ ਕਿਸ਼ਤੀਆਂ ਨੂੰ ਮਿਲੇਗੀ ਨਵੀਂ ਦਿਖ

ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਰਿਚਮੰਡ ਸ਼ਹਿਰ ਵਿੱਚ ਜਪਾਨੀ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀਆਂ ਪੁਰਾਣੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਸੰਭਾਲਣ ਅਤੇ ਨਵੀਂ ਦਿੱਖ ਦੇਣ ਲਈ ਸ਼ਹਿਰੀ ਪ੍ਰਸ਼ਾਸਨ ਵੱਲੋਂ ਪ੍ਰਯੋਗਾਤਮਕ ਬਹਾਲੀ ਯੋਜਨਾ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਪੁਰਾਤਨ ਕਿਸ਼ਤੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਪਾਨੀ ਕੈਨੇਡੀਅਨ ਭਾਈਚਾਰੇ ਦੀ ਸਮੁੰਦਰੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ।

Ad Position 21
No active advertisement
ਅਜੀਤ ਡੈਸਕ 29-10-2026
ਵੈਨਕੂਵਰ, 28 ਅਕਤੂਬਰ (ਮਲਕੀਤ ਸਿੰਘ)-ਵੈਨਕੂਵਰ ਦੇ ਨਾਲ ਲੱਗਦੇ ਚੀਨੀ ਭਾਈਚਾਰੇ ਦੀ ਬਹੁਵਸੋਂ ਵਾਲੇ ਰਿਚਮੰਡ ਸ਼ਹਿਰ ਵਿੱਚ ਜਪਾਨੀ ਮੂਲ ਦੇ ਕੈਨੇਡੀਅਨਾਂ ਦੇ ਇਤਿਹਾਸ ਅਤੇ ਵਿਰਾਸਤ ਨਾਲ ਜੁੜੀਆਂ ਪੁਰਾਣੀਆਂ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਸੰਭਾਲਣ ਅਤੇ ਨਵੀਂ ਦਿੱਖ ਦੇਣ ਲਈ ਸ਼ਹਿਰੀ ਪ੍ਰਸ਼ਾਸਨ ਵੱਲੋਂ ਪ੍ਰਯੋਗਾਤਮਕ ਬਹਾਲੀ ਯੋਜਨਾ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਉਪਰਾਲੇ ਦਾ ਮੁੱਖ ਮਕਸਦ ਪੁਰਾਤਨ ਕਿਸ਼ਤੀਆਂ ਨੂੰ ਖ਼ਰਾਬ ਹੋਣ ਤੋਂ ਬਚਾਉਣਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜਪਾਨੀ ਕੈਨੇਡੀਅਨ ਭਾਈਚਾਰੇ ਦੀ ਸਮੁੰਦਰੀ ਵਿਰਾਸਤ ਨੂੰ ਸੁਰੱਖਿਅਤ ਰੱਖਣਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਿਚਮੰਡ ਦਾ ਸਮੁੰਦਰੀ ਇਤਿਹਾਸ ਜਪਾਨੀ ਮੂਲ ਦੇ ਮਛੇਰਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਤੌਰ ‘ਤੇ ਜੁੜਿਆ ਹੋਇਆ ਹੈ। ਇਨ੍ਹਾਂ ਪਰਿਵਾਰਾਂ ਨੇ ਕਈ ਦਹਾਕਿਆਂ ਤੱਕ ਮੱਛੀਆਂ ਫੜਨ ਦੇ ਕਾਰੋਬਾਰ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਸੀ। ਉਨ੍ਹਾਂ ਵੱਲੋਂ ਵਰਤੀਆਂ ਜਾਂਦੀਆਂ ਪੁਰਾਣੀਆਂ ਕਿਸ਼ਤੀਆਂ ਅੱਜ ਵੀ ਉਨ੍ਹਾਂ ਦੇ ਜੀਵਨ, ਮਿਹਨਤ ਅਤੇ ਸੰਘਰਸ਼ ਦੀ ਯਾਦ ਦਿਵਾਉਂਦੀਆਂ ਹਨ।ਰਿਚਮੰਡ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਇਤਿਹਾਸਕ ਕਿਸ਼ਤੀਆਂ ਦੀ ਸੰਭਾਲ ਲਈ ਚਲਾਈ ਜਾ ਰਹੀ ਯੋਜਨਾ ਨਾਲ ਇਸ ਵਿਰਾਸਤ ਦੀ ਸੰਭਾਲ ਦੇ ਯਤਨਾਂ ਨੂੰ ਹੁਲਾਰਾ ਮਿਲੇਗਾ। ਇਹ ਕਿਸ਼ਤੀਆਂ ਜਪਾਨੀ ਮੂਲ ਦੇ ਕੈਨੇਡੀਅਨਾਂ ਦੇ ਜੀਵਨ ਅਤੇ ਰਿਚਮੰਡ ਦੇ ਮੱਛੀ ਪਾਲਣ ਉਦਯੋਗ ਦੇ ਇਤਿਹਾਸ ਦੀਆਂ ਮਹੱਤਵਪੂਰਨ ਨਿਸ਼ਾਨੀਆਂ ਹਨ।ਇਤਿਹਾਸਕ ਵਿਰਾਸਤ ਦੀ ਸੰਭਾਲ ਨਾਲ ਜੁੜਿਆ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਆਪਣੇ ਪੁਰਖਿਆਂ ਦੇ ਜੀਵਨ ਅਤੇ ਸਮੁੰਦਰੀ ਕਾਰੋਬਾਰ ਬਾਰੇ ਜਾਣਨ ਦਾ ਮੌਕਾ ਵੀ ਪ੍ਰਦਾਨ ਕਰੇਗਾ।
Ad Position 22
No active advertisement
ਪਿਛਲੀ ਖ਼ਬਰ ਲੋੜਵੰਦਾਂ ਦੇ ਭੋਜਨ ਲਈ ਖਾਣ - ਪੀਣ ਦੀ ਸਮੱਗਰੀ ਇਕੱਤਰ ਕਰਨ ਦੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਅਗਲੀ ਖ਼ਬਰ ਸਰੀ ਦੀ ਅਧਿਆਪਕਾ ਨੂੰ ਵਾਤਾਵਰਨ ਸੰਭਾਲ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਨਮਾਨ
Ad Position 24