28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪ੍ਰਾਰਥਨਾ ਦੀ ਵੀਡੀਓ ’ ਤੇ ਵਿਵਾਦ , ਕੈਥੋਲਿਕ ਆਗੂਆਂ ਵਲੋਂ ਸਿਆਸੀ ਵਰਤੋਂ ਦਾ ਦੋਸ਼

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਈਟ ਹਾਊਸ ਵਿਚ ਕੀਤੀ ਪ੍ਰਾਰਥਨਾ ਦੀ ਵੀਡੀਓ ਜਨਤਕ ਹੋਣ ਮਗਰੋਂ ਕਈ ਕੈਥੋਲਿਕ ਧਾਰਮਿਕ ਆਗੂਆਂ ਨੇ ਇਤਰਾਜ਼ ਜਤਾਇਆ ਹੈ। ਦੋ ਆਗੂਆਂ ਨੇ ਮੁਲਾਕਾਤ ਵਿਚ ਸ਼ਾਮਿਲ ਹੋਣ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੂੰ ਸਿਆਸੀ ਲਾਭ ਲਈ ਵਰਤਿਆ ਗਿਆ।

Ad Position 21
No active advertisement
ਅਜੀਤ ਡੈਸਕ 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵਾਈਟ ਹਾਊਸ ਵਿਚ ਕੀਤੀ ਪ੍ਰਾਰਥਨਾ ਦੀ ਵੀਡੀਓ ਜਨਤਕ ਹੋਣ ਮਗਰੋਂ ਕਈ ਕੈਥੋਲਿਕ ਧਾਰਮਿਕ ਆਗੂਆਂ ਨੇ ਇਤਰਾਜ਼ ਜਤਾਇਆ ਹੈ। ਦੋ ਆਗੂਆਂ ਨੇ ਮੁਲਾਕਾਤ ਵਿਚ ਸ਼ਾਮਿਲ ਹੋਣ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੂੰ ਸਿਆਸੀ ਲਾਭ ਲਈ ਵਰਤਿਆ ਗਿਆ। ਉਨ੍ਹਾਂ ਸਪਸ਼ਟ ਕੀਤਾ ਕਿ ਪ੍ਰਾਰਥਨਾ ਕਰਨ ਦਾ ਮਤਲਬ ਟਰੰਪ, ਉਨ੍ਹਾਂ ਦੀਆਂ ਨੀਤੀਆਂ ਜਾਂ ਰਿਪਬਲਿਕਨ ਪਾਰਟੀ ਦੀ ਹਮਾਇਤ ਕਰਨਾ ਨਹੀਂ ਸੀ।ਮਿਲਵਾਕੀ ਦੇ ਆਰਚਬਿਸ਼ਪ ਜੈਫਰੀ ਗਰੋਬ ਮੁਤਾਬਕ ਉਨ੍ਹਾਂ ਸਮੇਤ 12 ਧਾਰਮਿਕ ਆਗੂਆਂ ਨੂੰ ਨੀਤੀਆਂ ਬਾਰੇ ਗੱਲਬਾਤ ਅਤੇ ਨਿੱਜੀ ਤੌਰ ’ਤੇ ਪ੍ਰਾਰਥਨਾ ਕਰਨ ਲਈ ਸੱਦਿਆ ਗਿਆ ਸੀ। ਉਥੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਮੇਜ਼ ਪਿੱਛੇ ਖੜ੍ਹ ਕੇ ਪ੍ਰਾਰਥਨਾ ਕਰਨ ਲਈ ਕਿਹਾ ਗਿਆ। ਗਰੋਬ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਵੀਡੀਓ ਬਣਾਈ ਗਈ ਅਤੇ ਸਹਿਮਤੀ ਲਏ ਬਗੈਰ ਜਨਤਕ ਕਰ ਦਿੱਤੀ ਗਈ।ਰਾਸ਼ਟਰਪਤੀ ਦੀ ਸੰਚਾਰ ਸਲਾਹਕਾਰ ਮਾਰਗੋ ਮਾਰਟਿਨ ਵਲੋਂ ਸਾਂਝੀ ਕੀਤੀ ਵੀਡੀਓ ਵਿਚ ਟਰੰਪ ਸਿਰ ਝੁਕਾ ਕੇ ਬੈਠੇ ਹਨ ਅਤੇ ਧਾਰਮਿਕ ਆਗੂ ਉਨ੍ਹਾਂ ਦੁਆਲੇ ਪ੍ਰਾਰਥਨਾ ਕਰ ਰਹੇ ਹਨ। ਮੱਧਕਾਲੀ ਚੋਣਾਂ ਨੇੜੇ ਇਹ ਦ੍ਰਿਸ਼ ਸਾਹਮਣੇ ਆਉਣ ’ਤੇ ਲੋਕਾਂ ਨੇ ਸਵਾਲ ਉਠਾਏ। ਗਰੋਬ ਨੇ ਕਿਹਾ ਕਿ ਪ੍ਰਾਰਥਨਾ ਵਰਗੇ ਪਵਿੱਤਰ ਪਲ ਦੀ ਇਸ ਤਰ੍ਹਾਂ ਵਰਤੋਂ ਨਾਲ ਉਨ੍ਹਾਂ ਨੂੰ ਡੂੰਘਾ ਦੁੱਖ ਹੋਇਆ ਹੈ। ਉਨ੍ਹਾਂ ਆਪਣੀ ਸ਼ਮੂਲੀਅਤ ਕਾਰਨ ਪਹੁੰਚੀ ਠੇਸ ਲਈ ਮੁਆਫ਼ੀ ਮੰਗੀ।ਆਇਓਵਾ ਦੇ ਡੇਸ ਮੋਇਨਸ ਦੇ ਬਿਸ਼ਪ ਵਿਲੀਅਮ ਜੋਨਸਨ ਨੇ ਵੀ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਦੇ ਕਈ ਕਦਮ ਕੈਥੋਲਿਕ ਧਰਮ ਦੀਆਂ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦੇ।ਪ੍ਰਾਰਥਨਾ ਦੀ ਅਗਵਾਈ ਕਰਨ ਵਾਲੇ ਡੈਨਵਰ ਦੇ ਆਰਚਬਿਸ਼ਪ ਜੇਮਜ਼ ਗੋਲਕਾ ਨੇ ਦੱਸਿਆ ਕਿ ਬੈਠਕ ਵਿਚ ਪਰਵਾਸ, ਧਾਰਮਿਕ ਸੇਵਾਦਾਰਾਂ ਦੇ ਵੀਜ਼ਿਆਂ, ਧਾਰਮਿਕ ਆਜ਼ਾਦੀ ਅਤੇ ਮਾਪਿਆਂ ਦੇ ਸਕੂਲ ਚੁਣਨ ਦੇ ਹੱਕ ਬਾਰੇ ਚਰਚਾ ਹੋਈ ਸੀ। ਉਨ੍ਹਾਂ ਕਿਹਾ ਕਿ ਵੀਡੀਓ ਨੂੰ ਚੋਣ ਹਮਾਇਤ ਵਜੋਂ ਦੇਖਿਆ ਗਿਆ ਪਰ ਉਨ੍ਹਾਂ ਦਾ ਅਜਿਹਾ ਕੋਈ ਇਰਾਦਾ ਨਹੀਂ ਸੀ।ਵਾਈਟ ਹਾਊਸ ਨੇ ਜਵਾਬ ਵਿਚ ਧਾਰਮਿਕ ਆਜ਼ਾਦੀ ਅਤੇ ਮਾਪਿਆਂ ਦੇ ਹੱਕਾਂ ਲਈ ਟਰੰਪ ਵਲੋਂ ਚੁੱਕੇ ਕਦਮ ਗਿਣਾਏ। ਹਾਲਾਂਕਿ, ਵੀਡੀਓ ਜਾਰੀ ਕਰਨ ਲਈ ਸਹਿਮਤੀ ਲੈਣ ਅਤੇ ਪ੍ਰਾਰਥਨਾ ਨੂੰ ਸਿਆਸੀ ਲਾਭ ਲਈ ਵਰਤਣ ਦੇ ਦੋਸ਼ਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਮੈਲਬੌਰਨ ਹਵਾਈ ਅੱਡੇ ’ ਤੇ ਮੁਢਲੀਆਂ ਸਹੂਲਤਾਂ ਦੀ ਘਾਟ ਅਗਲੀ ਖ਼ਬਰ ਚੀਨੀ ਨਾਗਰਿਕਾਂ ’ ਤੇ ਉੱਤਰੀ ਮਰਿਆਨਾ ਟਾਪੂਆਂ ਦੀ ਬਿਨਾਂ ਵੀਜ਼ਾ ਯਾਤਰਾ ’ ਤੇ ਰੋਕ
Ad Position 24