ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਮਿਡਫੀਲਡਰ ਨੀਲਕਾਂਤਾ ਸ਼ਰਮਾ ਨੇ ਹੀਰੋ ਏਸ਼ਿਆਈ ਚੈਂਪੀਅਨਜ਼ ਟਰਾਫੀ ਪੰਜਾਬ-2026 ਤੋਂ ਬਾਅਦ ਕੌਮਾਂਤਰੀ ਹਾਕੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਮਣੀਪੁਰ ਨਾਲ ਸੰਬੰਧਿਤ 31 ਸਾਲਾ ਖਿਡਾਰੀ ਨੇ ਬੰਗਲਾਦੇਸ਼ ਵਿਰੁੱਧ ਮੁਕਾਬਲੇ ਦੌਰਾਨ ਆਪਣਾ 163ਵਾਂ ਕੌਮਾਂਤਰੀ ਮੈਚ ਖੇਡਿਆ ਅਤੇ ਇਕ ਗੋਲ ਵੀ ਕੀਤਾ। ਭਾਰਤ ਨੇ ਇਹ ਮੈਚ 13-0 ਨਾਲ ਜਿੱਤਿਆ।ਨੀਲਕਾਂਤਾ 2020 ਟੋਕੀਓ ਉਲੰਪਿਕ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਅਹਿਮ ਹਿੱਸਾ ਰਹੇ ਹਨ।
ਨੀਲਕਾਂਤਾ ਸ਼ਰਮਾ ਵਲੋਂ ਸੰਨਿਆਸ ਦਾ ਐਲਾਨ
ਨੀਲਕਾਂਤਾ ਸ਼ਰਮਾ ਵਲੋਂ ਸੰਨਿਆਸ ਦਾ ਐਲਾਨ
ਅਜੀਤ ਡੈਸਕ
28-10-2026