28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਨਿਊਯਾਰਕ ਦੇ ਅਟਾਰਨੀ ਜਨਰਲ ਅਹੁਦੇ ਲਈ ਚੋਣ ਲੜ ਰਹੀ ਸਾਰਿਤਾ ਕੋਮਾਟੀਰੈੱਡੀ ਨੂੰ ਮਾਰਕ ਟੇਸ਼ੇਰਾ ਨੇ ਦਿੱਤੀ ਹਮਾਇਤ

ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਅਟਾਰਨੀ ਜਨਰਲ ਅਹੁਦੇ ਲਈ ਚੋਣ ਲੜ ਰਹੀ ਭਾਰਤੀ-ਅਮਰੀਕੀ ਸਾਰਿਤਾ ਕੋਮਾਟੀਰੈੱਡੀ ਨੂੰ ਸਾਬਕਾ ਬੇਸਬਾਲ ਖਿਡਾਰੀ ਮਾਰਕ ਟੇਸ਼ੇਰਾ ਦੀ ਹਮਾਇਤ ਮਿਲੀ ਹੈ। ਰਿਪਬਲਿਕਨ ਉਮੀਦਵਾਰ ਕੋਮਾਟੀਰੈੱਡੀ ਦਾ ਮੁਕਾਬਲਾ ਮੌਜੂਦਾ ਡੈਮੋਕ੍ਰੈਟਿਕ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਨਾਲ ਹੈ।

Ad Position 21
No active advertisement
ਚੋਣ ਪ੍ਰਚਾਰ ਦੌਰਾਨ ਸਾਰਿਤਾ ਕੋਮਾਟੀਰੈੱਡੀ। 28-10-2026
ਨਿਊਯਾਰਕ, 27 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਅਟਾਰਨੀ ਜਨਰਲ ਅਹੁਦੇ ਲਈ ਚੋਣ ਲੜ ਰਹੀ ਭਾਰਤੀ-ਅਮਰੀਕੀ ਸਾਰਿਤਾ ਕੋਮਾਟੀਰੈੱਡੀ ਨੂੰ ਸਾਬਕਾ ਬੇਸਬਾਲ ਖਿਡਾਰੀ ਮਾਰਕ ਟੇਸ਼ੇਰਾ ਦੀ ਹਮਾਇਤ ਮਿਲੀ ਹੈ। ਰਿਪਬਲਿਕਨ ਉਮੀਦਵਾਰ ਕੋਮਾਟੀਰੈੱਡੀ ਦਾ ਮੁਕਾਬਲਾ ਮੌਜੂਦਾ ਡੈਮੋਕ੍ਰੈਟਿਕ ਅਟਾਰਨੀ ਜਨਰਲ ਲੈਟੀਸ਼ੀਆ ਜੇਮਜ਼ ਨਾਲ ਹੈ।ਯੈਂਕੀਜ਼ ਦੀ 2009 ਦੀ ਵਿਸ਼ਵ ਸੀਰੀਜ਼ ਜੇਤੂ ਟੀਮ ਦਾ ਹਿੱਸਾ ਰਹੇ ਟੇਸ਼ੇਰਾ ਨੇ ਵੀਡੀਓ ਸੁਨੇਹੇ ਰਾਹੀਂ ਨਿਊਯਾਰਕ ਵਾਸੀਆਂ ਨੂੰ ਕੋਮਾਟੀਰੈੱਡੀ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ਅਜਿਹੀ ਅਗਵਾਈ ਚਾਹੀਦੀ ਹੈ, ਜੋ ਸਿਆਸੀ ਹਿੱਤਾਂ ਤੋਂ ਪਹਿਲਾਂ ਲੋਕਾਂ ਦੀ ਸੁਰੱਖਿਆ ਨੂੰ ਰੱਖੇ ਅਤੇ ਨਿਊਯਾਰਕ ਦੀ ਖ਼ੁਸ਼ਹਾਲੀ ਲਈ ਕੰਮ ਕਰੇ। ਸਾਬਕਾ ਸੰਘੀ ਸਰਕਾਰੀ ਵਕੀਲ ਰਹੀ 42 ਸਾਲਾ ਕੋਮਾਟੀਰੈੱਡੀ ਨੇ ਇਸ ਹਮਾਇਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸੜਕਾਂ ’ਤੇ ਤੁਰਦਿਆਂ, ਰੇਲ ਵਿਚ ਸਫ਼ਰ ਕਰਦਿਆਂ ਅਤੇ ਆਪਣੇ ਮੁਹੱਲਿਆਂ ਵਿਚ ਰਹਿੰਦਿਆਂ ਸੁਰੱਖਿਅਤ ਮਹਿਸੂਸ ਹੋਣਾ ਚਾਹੀਦਾ ਹੈ। ਜੇਮਜ਼ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਸੱਤ ਸਾਲਾਂ ਦੌਰਾਨ ਲੋਕਾਂ ਦੀ ਸੁਰੱਖਿਆ ਨਾਲੋਂ ਸਿਆਸਤ ਨੂੰ ਵੱਧ ਅਹਿਮੀਅਤ ਦਿੱਤੀ ਗਈ।ਟੇਸ਼ੇਰਾ ਹੁਣ ਖ਼ੁਦ ਵੀ ਸਿਆਸੀ ਮੈਦਾਨ ਵਿਚ ਹਨ। ਉਹ ਟੈਕਸਸ ਦੇ 21ਵੇਂ ਕਾਂਗਰਸੀ ਹਲਕੇ ਤੋਂ ਰਿਪਬਲਿਕਨ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।ਦੂਜੇ ਪਾਸੇ, ਜੇਮਜ਼ ਦੀ ਚੋਣ ਮੁਹਿੰਮ ਨੇ ਜਵਾਬ ਵਿਚ ਕੋਮਾਟੀਰੈੱਡੀ ਨੂੰ ਵਿਵੇਕ ਰਾਮਾਸਵਾਮੀ ਵਲੋਂ ਮਿਲੇ ਚੋਣ ਚੰਦੇ ਦਾ ਮੁੱਦਾ ਉਠਾਇਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਨਰੀ ਨੋਵਾਕ ਹੱਤਿਆ ਮਾਮਲੇ ਦੀ ਸੁਤੰਤਰ ਜਾਂਚ ਦਾ ਬਰਤਾਨਵੀ ਗ੍ਰਹਿ ਮੰਤਰੀ ਵਲੋਂ ਐਲਾਨ ਅਗਲੀ ਖ਼ਬਰ ਮੈਲਬੌਰਨ ਹਵਾਈ ਅੱਡੇ ’ ਤੇ ਮੁਢਲੀਆਂ ਸਹੂਲਤਾਂ ਦੀ ਘਾਟ
Ad Position 24