27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਇਰਾਕ ’ ਚ ਤੈਅ ਉਚਾਈ ਤੋਂ ਹੇਠਾਂ ਉਡਾਣਾਂ ਭਰਨ ’ ਤੇ ਦੋ ਹਵਾਈ ਕੰਪਨੀਆਂ ਨੂੰ ਜੁਰਮਾਨਾ

ਨਿਊਯਾਰਕ, 26 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਆਵਾਜਾਈ ਵਿਭਾਗ ਨੇ ਇਰਾਕ ਦੇ ਹਵਾਈ ਖੇਤਰ ਵਿਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ ਏਅਰ ਫਰਾਂਸ ਅਤੇ ਕੇ. ਐੱਲ.

Ad Position 21
No active advertisement
ਅਜੀਤ ਡੈਸਕ 27-10-2026
ਨਿਊਯਾਰਕ, 26 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਆਵਾਜਾਈ ਵਿਭਾਗ ਨੇ ਇਰਾਕ ਦੇ ਹਵਾਈ ਖੇਤਰ ਵਿਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ’ਤੇ ਏਅਰ ਫਰਾਂਸ ਅਤੇ ਕੇ.ਐੱਲ.ਐੱਮ. ਨੂੰ ਕੁੱਲ 4 ਲੱਖ 25 ਹਜ਼ਾਰ ਡਾਲਰ ਦਾ ਜੁਰਮਾਨਾ ਕੀਤਾ ਹੈ। ਏਅਰ ਫਰਾਂਸ ਨੂੰ 1 ਲੱਖ 5 ਹਜ਼ਾਰ ਅਤੇ ਕੇ.ਐੱਲ.ਐੱਮ. ਨੂੰ 3 ਲੱਖ 20 ਹਜ਼ਾਰ ਡਾਲਰ ਦਾ ਜੁਰਮਾਨਾ ਲੱਗਿਆ ਹੈ। ਅਮਰੀਕੀ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਨੇ ਜ਼ਮੀਨ ਤੋਂ ਸੰਭਾਵੀ ਹਮਲਿਆਂ ਦੇ ਖ਼ਤਰੇ ਕਾਰਨ ਇਰਾਕ ਉੱਪਰ 32 ਹਜ਼ਾਰ ਫੁੱਟ ਤੋਂ ਹੇਠਾਂ ਉਡਾਣ ਭਰਨ ’ਤੇ ਪਾਬੰਦੀ ਲਗਾਈ ਹੋਈ ਹੈ। ਇਹ ਨਿਯਮ ਦੋਵਾਂ ਵਿਦੇਸ਼ੀ ਕੰਪਨੀਆਂ ਦੀਆਂ ਸੰਬੰਧਤ ਉਡਾਣਾਂ ’ਤੇ ਵੀ ਲਾਗੂ ਸੀ, ਕਿਉਂਕਿ ਅਮਰੀਕੀ ਹਵਾਈ ਕੰਪਨੀ ਡੈਲਟਾ ਇਨ੍ਹਾਂ ਦੀਆਂ ਟਿਕਟਾਂ ਆਪਣੇ ਉਡਾਣ ਨੰਬਰ ਹੇਠ ਵੀ ਵੇਚ ਰਹੀ ਸੀ। ਵਿਭਾਗ ਮੁਤਾਬਕ 2022 ਤੋਂ 2025 ਦਰਮਿਆਨ ਏਅਰ ਫਰਾਂਸ ਦੀਆਂ ਕਰੀਬ 30 ਅਤੇ ਕੇ.ਐੱਲ.ਐੱਮ. ਦੀਆਂ 100 ਤੋਂ ਵੱਧ ਉਡਾਣਾਂ ਇਰਾਕ ਦੇ ਹਵਾਈ ਖੇਤਰ ਵਿਚ ਨਿਰਧਾਰਤ ਉਚਾਈ ਤੋਂ ਹੇਠਾਂ ਗਈਆਂ। ਆਪਣੇ ਪੱਖ ਵਿਚ ਦੋਵਾਂ ਕੰਪਨੀਆਂ ਨੇ ਕਿਹਾ ਕਿ ਉਡਾਣਾਂ ਦੀ ਯੋਜਨਾ ਨਿਯਮਾਂ ਅਨੁਸਾਰ ਬਣਾਈ ਗਈ ਸੀ। ਹਾਲਾਂਕਿ ਹੋਰ ਜਹਾਜ਼ਾਂ ਦੀ ਆਵਾਜਾਈ ਕਾਰਨ ਸਥਾਨਕ ਹਵਾਈ ਆਵਾਜਾਈ ਨਿਯੰਤਰਕਾਂ ਨੇ ਚਾਲਕਾਂ ਨੂੰ ਹੇਠਾਂ ਆਉਣ ਦੇ ਹੁਕਮ ਦਿੱਤੇ ਜਾਂ ਉਚਾਈ ਵਧਾਉਣ ਤੋਂ ਰੋਕਿਆ। ਕੰਪਨੀਆਂ ਨੇ ਦਲੀਲ ਦਿੱਤੀ ਕਿ ਹੁਕਮ ਨਾ ਮੰਨਣ ਨਾਲ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਸੀ, ਇਸ ਲਈ ਇਨ੍ਹਾਂ ਮਾਮਲਿਆਂ ਵਿਚ ਸੰਕਟਕਾਲੀ ਛੋਟ ਮਿਲਣੀ ਚਾਹੀਦੀ ਸੀ। ਅਦਾਲਤੀ ਵਿਵਾਦ ਤੋਂ ਬਚਣ ਲਈ ਦੋਵਾਂ ਕੰਪਨੀਆਂ ਨੇ ਸਮਝੌਤੇ ਦੀਆਂ ਸ਼ਰਤਾਂ ਮੰਨ ਲਈਆਂ ਹਨ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਜ ਤੋਂ ਇੰਗਲੈਂਡ ਦੌਰੇ ’ ਤੇ ਅਗਲੀ ਖ਼ਬਰ ਮੈਪਲ ਰਿੱਜ ’ ਚ 1 ਨਵੰਬਰ ਨੂੰ ਹੋਵੇਗੀ ਸਾਲਾਨਾ ‘ ਪੰਪਕਿਨ ਕਰਾਸ ’ ਸਾਈਕਲ ਦੌੜ
Ad Position 24