27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਜੌਹਨ ਸਵਿਨੀ ਵਲੋਂ ਅਹਿਮਦਾਬਾਦ ਦੀ ਵਿਜਈ ਭਾਰਤ ਫਾਊਂਡੇਸ਼ਨ ਦਾ ਦੌਰਾ

ਗਲਾਸਗੋ, 26 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ‘ਫਰਸਟ ਮਨਿਸਟਰ’ ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਸ਼ੁੱਕਰਵਾਰ ਨੂੰ ਅਹਿਮਦਾਬਾਦ ਸਥਿਤ ਵਿਜਈ ਭਾਰਤ ਫਾਊਂਡੇਸ਼ਨ ਦੇ ਕੇਂਦਰ ਦਾ ਦੌਰਾ ਕੀਤਾ। ਫਾਊਂਡੇਸ਼ਨ ਅਨੁਸਾਰ ਇਹ ਫੇਰੀ ਅਹਿਮਦਾਬਾਦ ਵਿਚ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਏ ਸਕਾਟਿਸ਼ ਵਫ਼ਦ ਦੇ ਪ੍ਰੋਗਰਾਮ ਦਾ ਹਿੱਸਾ ਸੀ।

Ad Position 21
No active advertisement
ਅਜੀਤ ਡੈਸਕ 27-10-2026
ਗਲਾਸਗੋ, 26 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੇ ‘ਫਰਸਟ ਮਨਿਸਟਰ’ ਜੌਹਨ ਸਵਿਨੀ ਨੇ ਆਪਣੇ ਭਾਰਤ ਦੌਰੇ ਦੌਰਾਨ ਸ਼ੁੱਕਰਵਾਰ ਨੂੰ ਅਹਿਮਦਾਬਾਦ ਸਥਿਤ ਵਿਜਈ ਭਾਰਤ ਫਾਊਂਡੇਸ਼ਨ ਦੇ ਕੇਂਦਰ ਦਾ ਦੌਰਾ ਕੀਤਾ। ਫਾਊਂਡੇਸ਼ਨ ਅਨੁਸਾਰ ਇਹ ਫੇਰੀ ਅਹਿਮਦਾਬਾਦ ਵਿਚ 2030 ਦੀਆਂ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਆਏ ਸਕਾਟਿਸ਼ ਵਫ਼ਦ ਦੇ ਪ੍ਰੋਗਰਾਮ ਦਾ ਹਿੱਸਾ ਸੀ। ਇਸ ਮੌਕੇ ਖਿਡਾਰੀਆਂ ਦੇ ਵਿਕਾਸ ਅਤੇ ਭਵਿੱਖ ਦੀਆਂ ਖੇਡ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਸਵਿਨੀ ਅਤੇ ਵਫ਼ਦ ਨੇ ਫਾਊਂਡੇਸ਼ਨ ਦੀ ਟੀਮ ਨਾਲ ਬੈਠਕ ਦੌਰਾਨ ਸੰਸਥਾ ਦੀਆਂ ਸਰਗਰਮੀਆਂ, ਖਿਡਾਰੀਆਂ ਦੀ ਸਿਖਲਾਈ ਅਤੇ ਆਉਣ ਵਾਲੀਆਂ ਯੋਜਨਾਵਾਂ ਬਾਰੇ ਜਾਣਕਾਰੀ ਹਾਸਿਲ ਕੀਤੀ। ਦੋਵਾਂ ਧਿਰਾਂ ਨੇ ਬਿਹਤਰ ਸਿਖਲਾਈ ਸਹੂਲਤਾਂ ਅਤੇ ਖੇਡ ਵਿਗਿਆਨ ਰਾਹੀਂ ਖਿਡਾਰੀਆਂ ਦੀ ਕਾਰਗੁਜ਼ਾਰੀ ਨਿਖਾਰਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਵਫ਼ਦ ਵਿਚ ਸਕਾਟਲੈਂਡ ਸਰਕਾਰ ਦੇ ਨੀਤੀ, ਸੰਚਾਰ ਅਤੇ ਵਿਸ਼ੇਸ਼ ਸਲਾਹਕਾਰਾਂ ਸਮੇਤ ਅੱਠ ਸਰਕਾਰੀ ਨੁਮਾਇੰਦੇ ਸ਼ਾਮਿਲ ਸਨ। ਇਨ੍ਹਾਂ ਤੋਂ ਇਲਾਵਾ ਗਲਾਸਗੋ 2026 ਲਿਮਟਿਡ, ਕਾਮਨਵੈਲਥ ਗੇਮਜ਼ ਸਕਾਟਲੈਂਡ ਅਤੇ ਸਟਰਲਿੰਗ ਯੂਨੀਵਰਸਿਟੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਬੈਠਕ ਤੋਂ ਬਾਅਦ ਵਫ਼ਦ ਨੇ ਕੇਂਦਰ ਦਾ ਜਾਇਜ਼ਾ ਲਿਆ ਅਤੇ ਉੱਥੇ ਉਪਲਬਧ ਖੇਡ ਢਾਂਚੇ ਤੇ ਸਿਖਲਾਈ ਪ੍ਰਬੰਧਾਂ ਬਾਰੇ ਜਾਣਿਆ।
Ad Position 22
No active advertisement
ਪਿਛਲੀ ਖ਼ਬਰ ਬੋਏਲੋ ਤੂਫ਼ਾਨ ਨੇ ਸਕਾਟਲੈਂਡ ’ ਚ ਮਚਾਈ ਤਬਾਹੀ - ਇਕ ਮੌਤ ਅਗਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਮੈਂਬਰ। ਓਸਲੋ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ...
Ad Position 24