21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸ੍ਰੀ ਵੈਂਕਟੇਸ਼ਵਰ ਸਵਾਮੀ ਬਾਲਾਜੀ ਮੰਦਰ ਅਮਰੀਕਾ ਵਿਚ ਹਿੰਦੂ ਮੰਦਰ ਉਤੇ ਸਮੂਹਿਕ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ

ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ ਹਿੰਦੂ ਮੰਦਰ ਉਤੇ ਵੱਡੇ ਹਮਲੇ ਦੀ ਕਥਿਤ ਸਾਜ਼ਿਸ਼ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਕਾਂਗਰਸ ਦੇ 105 ਮੈਂਬਰਾਂ ਨੇ ਐੱਫ. ਬੀ.

Ad Position 21
No active advertisement
ਅਜੀਤ ਡੈਸਕ 22-10-2026
ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਵਿੱਚ ਹਿੰਦੂ ਮੰਦਰ ਉਤੇ ਵੱਡੇ ਹਮਲੇ ਦੀ ਕਥਿਤ ਸਾਜ਼ਿਸ਼ ਸਾਹਮਣੇ ਆਉਣ ਤੋਂ ਬਾਅਦ ਅਮਰੀਕੀ ਕਾਂਗਰਸ ਦੇ 105 ਮੈਂਬਰਾਂ ਨੇ ਐੱਫ.ਬੀ.ਆਈ. ਨੂੰ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿਚ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਨੂੰ ਗ੍ਰਿਫ਼ਤਾਰ ਕੀਤਾ ਹੈ।ਜਾਂਚ ਅਧਿਕਾਰੀਆਂ ਅਨੁਸਾਰ ਮੁਲਜ਼ਮ ਸ਼ਿਕਾਗੋ ਨੇੜੇ ਔਰੋਰਾ ਸ਼ਹਿਰ ਦੇ ਸ੍ਰੀ ਵੈਂਕਟੇਸ਼ਵਰ ਸਵਾਮੀ ਬਾਲਾਜੀ ਮੰਦਰ ਦੀ ਪਾਰਕਿੰਗ ਵਿਚ ਕਰੀਬ 13 ਮਿੰਟ ਰਿਹਾ। ਉਸ ਸਮੇਂ ਨਵਰਾਤਰੀ ਦੇ ਸਮਾਗਮਾਂ ਕਾਰਨ ਮੰਦਰ ਵਿਚ ਹਜ਼ਾਰਾਂ ਸ਼ਰਧਾਲੂ ਮੌਜੂਦ ਸਨ। ਇਕ ਵਿਅਕਤੀ ਵਲੋਂ ਮੁਲਜ਼ਮ ਦੇ ਸ਼ੱਕੀ ਸੁਨੇਹਿਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ ਮਗਰੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਪੁਲਿਸ ਨੇ ਮੁਲਜ਼ਮ ਦੇ ਘਰੋਂ ਰਾਈਫ਼ਲ, ਸੈਂਕੜੇ ਗੋਲੀਆਂ, ਸੁਰੱਖਿਆ ਜੈਕਟ ਅਤੇ ਨਾਜ਼ੀ ਵਿਚਾਰਧਾਰਾ ਨਾਲ ਜੁੜਿਆ ਸਾਮਾਨ ਬਰਾਮਦ ਕੀਤਾ। ਜਾਂਚ ਦੌਰਾਨ ਮਿਲੇ ਇਕ ਕਥਿਤ ਦਸਤਾਵੇਜ਼ ਵਿਚ ਭਾਰਤੀਆਂ ਅਤੇ ਹੋਰ ਗੈਰ-ਗੋਰੇ ਲੋਕਾਂ ਖ਼ਿਲਾਫ਼ ਹਿੰਸਾ ਕਰਨ ਦੇ ਇਰਾਦੇ ਦਾ ਵੀ ਜ਼ਿਕਰ ਮਿਲਿਆ ਹੈ।ਭਾਰਤੀ ਮੂਲ ਦੇ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਦੱਸਿਆ ਕਿ ਉਹ ਘਟਨਾ ਸਮੇਂ ਆਪਣੇ ਮਾਪਿਆਂ ਸਮੇਤ ਮੰਦਰ ਅੰਦਰ ਮੌਜੂਦ ਸਨ। ਉਨ੍ਹਾਂ ਇਸ ਸਾਜ਼ਿਸ਼ ਨੂੰ ਗੰਭੀਰ ਖ਼ਤਰਾ ਦੱਸਦਿਆਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਇਸ ਘਟਨਾ ਨੇ ਅਮਰੀਕਾ ਵਿਚ ਭਾਰਤੀਆਂ ਖ਼ਿਲਾਫ਼ ਵਧ ਰਹੀ ਨਸਲੀ ਨਫ਼ਰਤ ਦਾ ਮੁੱਦਾ ਵੀ ਉਭਾਰ ਦਿੱਤਾ ਹੈ। ਇਕ ਖੋਜ ਮੁਤਾਬਕ 2023 ਤੋਂ 2025 ਦਰਮਿਆਨ ਦੱਖਣੀ ਏਸ਼ਿਆਈ ਲੋਕਾਂ ਖ਼ਿਲਾਫ਼ ਆਨਲਾਈਨ ਅਪਮਾਨਜਨਕ ਟਿੱਪਣੀਆਂ ਵਿਚ 109 ਫ਼ੀਸਦੀ ਵਾਧਾ ਦਰਜ ਕੀਤਾ ਗਿਆ। ਵਿਸਕਾਨਸਿਨ ਦੇ ਓਕ ਕ੍ਰੀਕ ਗੁਰਦੁਆਰੇ ਵਿਚ 2012 ਦੇ ਹਮਲੇ ਦੌਰਾਨ ਮਾਰੇ ਗਏ ਸਤਵੰਤ ਸਿੰਘ ਕਾਲੇਕਾ ਦੇ ਪੁੱਤਰ ਪਰਦੀਪ ਕਾਲੇਕਾ ਨੇ ਵੀ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਭਾਈਚਾਰਿਆਂ ਵਿੱਚ ਆਪਸੀ ਸਾਂਝ ਵਧਾਉਣ ਦੀ ਲੋੜ ਉਤੇ ਜ਼ੋਰ ਦਿੱਤਾ ਹੈ।ਮੁਲਜ਼ਮ ਖ਼ਿਲਾਫ਼ ਅੱਤਵਾਦੀ ਧਮਕੀ ਦੇਣ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। ਅਦਾਲਤ ਨੇ ਉਸ ਨੂੰ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਹਨ। ਅਗਲੀ ਪੇਸ਼ੀ 30 ਅਕਤੂਬਰ ਨੂੰ ਹੋਵੇਗੀ, ਜਦਕਿ ਮੰਦਰ ਪ੍ਰਬੰਧਕਾਂ ਨੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਾਧੂ ਪ੍ਰਬੰਧ ਕੀਤੇ ਹਨ।
Ad Position 22
No active advertisement
ਪਿਛਲੀ ਖ਼ਬਰ ਸੂਬਾ ਸਰਕਾਰ ਨਸ਼ਾ ਖ਼ਤਮ ਕਰਨ ’ਚ ਫ਼ੇਲ੍ਹ ਸਾਬਤ ਹੋਈ- ਮੋਮੀ ਅਗਲੀ ਖ਼ਬਰ ਸਰੀ ਦੇ ਲਕਸ਼ਮੀ ਨਰਾਇਣ ਮੰਦਰ ਵਿਚ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ
Ad Position 24