ਪੈਟਰੋਲ ਪਵਾ ਕੇ ਬਿਨਾਂ ਭੁਗਤਾਨ ਕੀਤੇ ਚਲੇ ਗਏ ਵਿਕਟੋਰੀਆ ਦੇ ਮੁੱਖ ਮੰਤਰੀ
ਮੈਲਬੌਰਨ, 21 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਲ ਵਲੋਂ ਪੈਟਰੋਲ ਪਵਾਉਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਪੈਟਰੋਲ ਪੰਪ ਤੋਂ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਉਹ ਪੈਟਰੋਲ ਦਾ ਭੁਗਤਾਨ ਕਰਨਾ ਭੁੱਲ ਗਏ ਸਨ ਅਤੇ ਬਾਅਦ ਵਿਚ ਬਕਾਇਆ ਰਕਮ ਅਦਾ ਕਰ ਦਿੱਤੀ।
ਮੈਲਬੌਰਨ, 21 ਅਕਤੂਬਰ (ਪਰਮਵੀਰ ਸਿੰਘ ਆਹਲੂਵਾਲੀਆ)-ਵਿਕਟੋਰੀਆ ਦੇ ਪ੍ਰੀਮੀਅਰ (ਮੁੱਖ ਮੰਤਰੀ) ਬੈਨ ਕੈਰੋਲ ਵਲੋਂ ਪੈਟਰੋਲ ਪਵਾਉਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਪੈਟਰੋਲ ਪੰਪ ਤੋਂ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਮੀਅਰ ਨੇ ਸਪੱਸ਼ਟ ਕੀਤਾ ਕਿ ਉਹ ਪੈਟਰੋਲ ਦਾ ਭੁਗਤਾਨ ਕਰਨਾ ਭੁੱਲ ਗਏ ਸਨ ਅਤੇ ਬਾਅਦ ਵਿਚ ਬਕਾਇਆ ਰਕਮ ਅਦਾ ਕਰ ਦਿੱਤੀ। ਜਾਣਕਾਰੀ ਅਨੁਸਾਰ, ਇਹ ਘਟਨਾ ਮੈਲਬੌਰਨ ਦੇ ਉੱਤਰ-ਪੱਛਮੀ ਇਲਾਕੇ ਵਿਚ ਵਾਪਰੀ। ਅਗਲੇ ਦਿਨ ਪੁਲਿਸ ਵਲੋਂ ਸੰਪਰਕ ਕੀਤੇ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਬੈਨ ਕੈਰੋਲ ਨੇ ਕਿਹਾ ਕਿ ਰੁਝੇਵਿਆਂ ਭਰੇ ਦਿਨ ਦੌਰਾਨ ਉਨ੍ਹਾਂ ਤੋਂ ਇਹ ਗ਼ਲਤੀ ਹੋ ਗਈ ਸੀ। ਪੁਲਿਸ ਕਮਿਸ਼ਨਰ ਅਨੁਸਾਰ, ਅਣਜਾਣੇ ਵਿਚ ਹੋਈ ਗ਼ਲਤੀ ਨੂੰ ਹਰ ਵਾਰ ਅਪਰਾਧ ਨਹੀਂ ਮੰਨਿਆ ਜਾਂਦਾ ਅਤੇ ਪ੍ਰੀਮੀਅਰ ਵਲੋਂ ਭੁਗਤਾਨ ਕੀਤੇ ਜਾਣ ਤੋਂ ਬਾਅਦ ਅਗਲੀ ਕਾਰਵਾਈ ਦੀ ਉਮੀਦ ਨਹੀਂ ਹੈ।