21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਅਮਰੀਕੀ ਡਾਕ ਵਿਭਾਗ ਨਾਲ 12.6 ਕਰੋੜ ਡਾਲਰ ਦੀ ਧੋਖਾਧੜੀ ਦੇ ਮਾਮਲੇ ’ ਚ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਡਾਕ ਵਿਭਾਗ ਨਾਲ 12 ਕਰੋੜ 60 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਪਾਕਿਸਤਾਨੀ ਨਾਗਰਿਕ ਫਹੀਮ ਅਕਰਮ (33) ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਮੁਲਜ਼ਮ ਖ਼ਿਲਾਫ਼ ਫਲੋਰੀਡਾ ਦੀ ਸੰਘੀ ਅਦਾਲਤ ਵਿਚ ਧੋਖਾਧੜੀ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ।

Ad Position 21
No active advertisement
ਅਜੀਤ ਡੈਸਕ 22-10-2026
ਨਿਊਯਾਰਕ, 21 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਡਾਕ ਵਿਭਾਗ ਨਾਲ 12 ਕਰੋੜ 60 ਲੱਖ ਡਾਲਰ ਤੋਂ ਵੱਧ ਦੀ ਕਥਿਤ ਧੋਖਾਧੜੀ ਦੇ ਮਾਮਲੇ ਵਿਚ ਪਾਕਿਸਤਾਨੀ ਨਾਗਰਿਕ ਫਹੀਮ ਅਕਰਮ (33) ਨੂੰ ਪਾਕਿਸਤਾਨ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਮਰੀਕੀ ਨਿਆਂ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੀ ਜਾਣਕਾਰੀ ਅਨੁਸਾਰ ਮੁਲਜ਼ਮ ਖ਼ਿਲਾਫ਼ ਫਲੋਰੀਡਾ ਦੀ ਸੰਘੀ ਅਦਾਲਤ ਵਿਚ ਧੋਖਾਧੜੀ ਨਾਲ ਸੰਬੰਧਿਤ ਦੋਸ਼ ਲਗਾਏ ਗਏ ਹਨ।ਅਮਰੀਕੀ ਅਧਿਕਾਰੀਆਂ ਮੁਤਾਬਕ ਪਾਕਿਸਤਾਨ ਦੇ ਖਾਨੇਵਾਲ ਦਾ ਰਹਿਣ ਵਾਲਾ ਫਹੀਮ ਅਕਰਮ ਲੇਬਲਸਬੈਂਕ.ਕਾਮ ਨਾਂਅ ਦੀ ਵੈੱਬਸਾਈਟ ਚਲਾਉਂਦਾ ਸੀ। ਇਸ ਰਾਹੀਂ 5,200 ਤੋਂ ਵੱਧ ਗਾਹਕਾਂ ਨੂੰ 51 ਲੱਖ ਤੋਂ ਜ਼ਿਆਦਾ ਨਕਲੀ ਅਮਰੀਕੀ ਡਾਕ ਲੇਬਲ ਵੇਚੇ ਗਏ। ਹਰੇਕ ਲੇਬਲ ਲਗਭਗ ਦੋ ਡਾਲਰ ਵਿਚ ਦਿੱਤਾ ਜਾਂਦਾ ਸੀ, ਭਾਵੇਂ ਪਾਰਸਲ ਦਾ ਭਾਰ, ਆਕਾਰ ਜਾਂ ਭੇਜਣ ਦੀ ਮੰਜ਼ਿਲ ਕੋਈ ਵੀ ਹੋਵੇ।ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਇਸ ਗੈਰ-ਕਾਨੂੰਨੀ ਕਾਰੋਬਾਰ ਕਾਰਨ ਲੋਕ ਅਸਲ ਡਾਕ ਦਰਾਂ ਨਾਲੋਂ ਬਹੁਤ ਘੱਟ ਕੀਮਤ ਉਤੇ ਪਾਰਸਲ ਭੇਜ ਰਹੇ ਸਨ। ਇਸ ਨਾਲ ਅਮਰੀਕੀ ਡਾਕ ਸੇਵਾ ਨੂੰ 12.6 ਕਰੋੜ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ। ਅਮਰੀਕੀ ਵਕੀਲਾਂ ਅਨੁਸਾਰ ਇਹ ਰਕਮ ਡਾਕ ਵਿਭਾਗ ਨੂੰ ਹੋਏ ਕਥਿਤ ਨੁਕਸਾਨ ਦੀ ਹੈ, ਨਾ ਕਿ ਮੁਲਜ਼ਮ ਵਲੋਂ ਕਮਾਏ ਪੈਸਿਆਂ ਦੀ। ਅਮਰੀਕੀ ਸੰਘੀ ਗ੍ਰੈਂਡ ਜਿਊਰੀ ਨੇ 28 ਸਤੰਬਰ ਨੂੰ ਇਸ ਮਾਮਲੇ ਵਿਚ ਅਕਰਮ ਖ਼ਿਲਾਫ਼ ਦੋਸ਼ ਪੱਤਰ ਜਾਰੀ ਕੀਤਾ ਸੀ।ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਹ ਸਪੱਸ਼ਟ ਨਹੀਂ ਹੋਇਆ ਕਿ ਉਸ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ ਜਾਂ ਉਸ ਖ਼ਿਲਾਫ਼ ਪਾਕਿਸਤਾਨ ਵਿਚ ਹੀ ਕਾਨੂੰਨੀ ਕਾਰਵਾਈ ਹੋਵੇਗੀ। ਫਿਲਹਾਲ ਉਸ ਉਤੇ ਲੱਗੇ ਦੋਸ਼ ਅਦਾਲਤ ਵਿਚ ਸਾਬਤ ਹੋਣੇ ਬਾਕੀ ਹਨ।
Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਸਰਕਾਰੀ ਧੋਖਾਧੜੀ ਫੜਾਉਣ ਵਾਲਿਆਂ ਲਈ 2.5 ਕਰੋੜ ਡਾਲਰ ਦੀ ਯੋਜਨਾ ਦਾ ਐਲਾਨ ਅਗਲੀ ਖ਼ਬਰ ਅਮਰੀਕਾ ਵਿਚ 3 ਲੱਖ ਤੋਂ ਵੱਧ ਵੀਜ਼ੇ ਰੱਦ , ਬੱਚਿਆਂ ਨੂੰ ਜਨਮ ਦਿਵਾਉਣ ਲਈ ਆਏ 4 ਹਜ਼ਾਰ ਵਿਦੇਸ਼ੀ ਵੀ ਕਾਰਵਾਈ ਦੀ ਲਪੇਟ ਵ...
Ad Position 24