10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਪਾਕਿ ਐਕਸਪ੍ਰੈੱਸ ਟਰਾਂਸਪੋਰਟ ਦੇ ਮਾਲਕ ਨੂੰ ਧੋਖਾਧੜੀ ਦੇ ਮਾਮਲੇ ਵਿਚ 2 ਸਾਲ ਕੈਦ

ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕਨੈਕਟੀਕਟ ਰਾਜ ਵਿਚ ਐਮਾਜ਼ਾਨ ਦੀ ਮਾਲ ਢੋਆ-ਢੁਆਈ ਪ੍ਰਣਾਲੀ ਵਿਚ ਵੱਡੇ ਪੱਧਰ ‘ਤੇ ਹੇਰਾਫੇਰੀ ਕਰਕੇ 35 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪਾਕਿ ਐਕਸਪ੍ਰੈੱਸ ਟਰਾਂਸਪੋਰਟ ਦੇ ਮਾਲਕ ਨੂੰ ਸੰਘੀ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ 23 ਟਰੱਕਿੰਗ ਕਾਰੋਬਾਰਾਂ ਦੇ ਖਾਤਿਆਂ ਰਾਹੀਂ ਇਕ ਹਜ਼ਾਰ ਤੋਂ ਵੱਧ ਅਜਿਹੇ ਸਫ਼ਰਾਂ ਦੇ ਫਰਜ਼ੀ ਰਿਕਾਰਡ ਤਿਆਰ ਕੀਤੇ, ਜਿਨ੍ਹਾਂ ਵਿਚ ਟਰੇਲਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਸੀ, ਜਦਕਿ ਅਸਲ ਵਿਚ ਇਹ ਢੋਆ-ਢੁਆਈ ਹੋਈ ਹੀ ਨਹੀਂ ਸੀ।

Ad Position 21
No active advertisement
ਅਜੀਤ ਡੈਸਕ 10-10-2026
ਨਿਊਯਾਰਕ, 9 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਕਨੈਕਟੀਕਟ ਰਾਜ ਵਿਚ ਐਮਾਜ਼ਾਨ ਦੀ ਮਾਲ ਢੋਆ-ਢੁਆਈ ਪ੍ਰਣਾਲੀ ਵਿਚ ਵੱਡੇ ਪੱਧਰ ‘ਤੇ ਹੇਰਾਫੇਰੀ ਕਰਕੇ 35 ਲੱਖ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਪਾਕਿ ਐਕਸਪ੍ਰੈੱਸ ਟਰਾਂਸਪੋਰਟ ਦੇ ਮਾਲਕ ਨੂੰ ਸੰਘੀ ਅਦਾਲਤ ਨੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ ਨੇ 23 ਟਰੱਕਿੰਗ ਕਾਰੋਬਾਰਾਂ ਦੇ ਖਾਤਿਆਂ ਰਾਹੀਂ ਇਕ ਹਜ਼ਾਰ ਤੋਂ ਵੱਧ ਅਜਿਹੇ ਸਫ਼ਰਾਂ ਦੇ ਫਰਜ਼ੀ ਰਿਕਾਰਡ ਤਿਆਰ ਕੀਤੇ, ਜਿਨ੍ਹਾਂ ਵਿਚ ਟਰੇਲਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਦਾਅਵਾ ਕੀਤਾ ਗਿਆ ਸੀ, ਜਦਕਿ ਅਸਲ ਵਿਚ ਇਹ ਢੋਆ-ਢੁਆਈ ਹੋਈ ਹੀ ਨਹੀਂ ਸੀ।ਅਮਰੀਕੀ ਨਿਆਂ ਵਿਭਾਗ ਅਨੁਸਾਰ ਕਨੈਕਟੀਕਟ ਦੇ ਟਰੰਬੁਲ ਸ਼ਹਿਰ ਦੇ ਰਹਿਣ ਵਾਲੇ 25 ਸਾਲਾ ਅਮੀਰ ਨਾਸਿਰ ਨੂੰ ਬ੍ਰਿਜਪੋਰਟ ਦੀ ਸੰਘੀ ਅਦਾਲਤ ਵਿਚ ਜੱਜ ਕਾਰੀ ਏ. ਡੂਲੀ ਨੇ 24 ਮਹੀਨਿਆਂ ਦੀ ਕੈਦ ਅਤੇ ਰਿਹਾਈ ਤੋਂ ਬਾਅਦ ਤਿੰਨ ਸਾਲ ਨਿਗਰਾਨੀ ਹੇਠ ਰਹਿਣ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਉਸ ਨੂੰ ਐਮਾਜ਼ਾਨ ਦੇ 35 ਲੱਖ 47 ਹਜ਼ਾਰ 90 ਡਾਲਰ ਅਤੇ 93 ਸੈਂਟ ਵਾਪਸ ਕਰਨ ਦਾ ਹੁਕਮ ਦਿੱਤਾ ਹੈ।ਕਨੈਕਟੀਕਟ ਦੇ ਸੰਘੀ ਸਰਕਾਰੀ ਵਕੀਲ ਡੇਵਿਡ ਐਕਸ. ਸੁਲੀਵਨ ਅਨੁਸਾਰ ਨਾਸਿਰ ਨੇ ਆਪਣੀ ਕੰਪਨੀ ਪਾਕਿ ਐਕਸਪ੍ਰੈੱਸ ਟਰਾਂਸਪੋਰਟ ਐੱਲ.ਐੱਲ.ਸੀ. ਸਮੇਤ ਕੁੱਲ 23 ਟਰੱਕਿੰਗ ਕਾਰੋਬਾਰਾਂ ਦੇ ਖਾਤੇ ਐਮਾਜ਼ਾਨ ਦੀ ਸਹਾਇਕ ਕੰਪਨੀ ਐਮਾਜ਼ਾਨ ਲੌਜਿਸਟਿਕਸ ਨਾਲ ਰਜਿਸਟਰ ਕਰਵਾਏ ਸਨ। ਇਨ੍ਹਾਂ ਵਿਚੋਂ ਕੁਝ ਖਾਤੇ ਫਰਜ਼ੀ ਨਾਵਾਂ ਹੇਠ ਖੋਲ੍ਹੇ ਗਏ, ਜਦਕਿ ਹੋਰਨਾਂ ਲਈ ਦੂਜੀਆਂ ਟਰਾਂਸਪੋਰਟ ਕੰਪਨੀਆਂ ਦੇ ਨਾਂਅ, ਪਤੇ ਅਤੇ ਰਜਿਸਟ੍ਰੇਸ਼ਨ ਨੰਬਰ ਉਨ੍ਹਾਂ ਦੀ ਜਾਣਕਾਰੀ ਜਾਂ ਇਜਾਜ਼ਤ ਤੋਂ ਬਿਨਾਂ ਵਰਤੇ ਗਏ ਸਨ।ਐਮਾਜ਼ਾਨ ਲੌਜਿਸਟਿਕਸ ਵੱਖ-ਵੱਖ ਟਰੱਕਿੰਗ ਕੰਪਨੀਆਂ ਰਾਹੀਂ ਆਪਣੇ ਗੁਦਾਮਾਂ ਅਤੇ ਮਾਲ ਵੰਡ ਕੇਂਦਰਾਂ ਵਿਚਕਾਰ ਖਾਲੀ ਅਤੇ ਸਾਮਾਨ ਨਾਲ ਭਰੇ ਟਰੇਲਰਾਂ ਦੀ ਢੋਆ-ਢੁਆਈ ਕਰਵਾਉਂਦੀ ਹੈ। ਨਾਸਿਰ ਨੇ ਇਸੇ ਪ੍ਰਣਾਲੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਦਸੰਬਰ 2019 ਤੋਂ ਫਰਵਰੀ 2021 ਦਰਮਿਆਨ ਇਕ ਹਜ਼ਾਰ ਤੋਂ ਵੱਧ ਢੋਆ-ਢੁਆਈ ਦੇ ਕੰਮ ਪ੍ਰਾਪਤ ਕੀਤੇ। ਇਸ ਤੋਂ ਬਾਅਦ ਉਸ ਨੇ ਕੰਪਨੀ ਦੇ ਕੰਪਿਊਟਰ ਰਿਕਾਰਡਾਂ ਵਿਚ ਹੇਰਾਫੇਰੀ ਕਰਕੇ ਇਹ ਦਰਸਾਇਆ ਕਿ ਟਰੇਲਰ ਆਪਣੀ ਮੰਜ਼ਿਲ ਤੱਕ ਪਹੁੰਚਾ ਦਿੱਤੇ ਗਏ ਹਨ। ਇਨ੍ਹਾਂ ਝੂਠੇ ਰਿਕਾਰਡਾਂ ਦੇ ਆਧਾਰ ‘ਤੇ ਫਰਜ਼ੀ ਬਿੱਲ ਭੇਜੇ ਗਏ, ਜਿਨ੍ਹਾਂ ਦੀ ਐਮਾਜ਼ਾਨ ਵਲੋਂ ਅਦਾਇਗੀ ਕਰ ਦਿੱਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਐਮਾਜ਼ਾਨ ਦੀ ਪ੍ਰਣਾਲੀ ਵਿੱਚ ਟਰੇਲਰਾਂ ਦੇ ਟਿਕਾਣੇ ਦੀ ਪੁਸ਼ਟੀ ਕਰਨ ਲਈ ਜੀਪੀਐੱਸ ਤਕਨੀਕ ਵਰਤੀ ਜਾਂਦੀ ਸੀ ਪਰ ਨਾਸਿਰ ਨੇ ਜਾਣਕਾਰੀ ਹੱਥੀਂ ਬਦਲਣ ਦੀ ਸਹੂਲਤ ਦੀ ਦੁਰਵਰਤੋਂ ਕਰਕੇ ਇਸ ਸੁਰੱਖਿਆ ਪ੍ਰਬੰਧ ਨੂੰ ਵੀ ਚਕਮਾ ਦਿੱਤਾ।ਇਸ ਮਾਮਲੇ ਦੀ ਜਾਂਚ ਐੱਫ.ਬੀ.ਆਈ. ਨੇ ਐਮਾਜ਼ਾਨ ਦੇ ਸਹਿਯੋਗ ਨਾਲ ਕੀਤੀ। ਨਾਸਿਰ ਨੂੰ 8 ਮਈ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 6 ਮਾਰਚ 2026 ਨੂੰ ਉਸ ਨੇ ਇਲੈਕਟ੍ਰਾਨਿਕ ਸੰਚਾਰ ਰਾਹੀਂ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕਰ ਲਿਆ ਸੀ।ਨਾਸਿਰ ਇਸ ਸਮੇਂ ਤਿੰਨ ਲੱਖ ਡਾਲਰ ਦੇ ਮੁਚੱਲਕੇ ‘ਤੇ ਜ਼ਮਾਨਤ ਉਤੇ ਹੈ ਅਤੇ ਉਸ ਨੂੰ 12 ਨਵੰਬਰ ਨੂੰ ਜੇਲ੍ਹ ਵਿੱਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ ਹੈ। ਇਸ ਮਾਮਲੇ ਦੀ ਪੈਰਵੀ ਸਹਾਇਕ ਸੰਘੀ ਸਰਕਾਰੀ ਵਕੀਲ ਏਲੇਨਾ ਐੱਲ. ਕੋਰੋਨਾਡੋ ਨੇ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ ਦੇ ਮੇਅਰ ਮਮਦਾਨੀ ਵਲੋਂ ਤਿੱਖੀ ਆਲੋਚਨਾ ਅਗਲੀ ਖ਼ਬਰ ਅਮਰੀਕਾ ’ ਚ ਮਹਿੰਗਾਈ ਦਾ ਵੱਡਾ ਕਾਰਨ ਬਣੇ ਟਰੰਪ ਦੇ ਟੈਰਿਫ਼ - ਨਿਊਯਾਰਕ ਫੈਡਰਲ ਰਿਜ਼ਰਵ
Ad Position 24