08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ’ਚ ਨਿੱਤਰੀਆਂ 11 ਪੰਜਾਬਣਾਂ

ਐਬਟਸਫੋਰਡ, 7 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਉਮੀਦਵਾਰਾਂ ਵਲੋਂ ਵਿਧਾਨ ਸਭਾ ਵਿਚ ਪਹੁੰਚਣ ਲਈ ਜਿਥੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉਥੇ ਵਧੀ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਅਤੇ 17 ਅਕਤੂਬਰ ਨੂੰ ਸੂਬੇ ਦੀਆਂ ਹੋ ਰਹੀਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਕਾਰਨ ਫਿਲਹਾਲ ਆਮ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਦਿਲਚਸਪੀ ਬਹੁਤ ਘੱਟ ਦਿਖਾਈ ਦੇ ਰਹੀ ਹੈ।

Ad Position 21
No active advertisement
ਅਜੀਤ ਡੈਸਕ 08-10-2026
ਐਬਟਸਫੋਰਡ, 7 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਗਿਆ ਹੈ। ਉਮੀਦਵਾਰਾਂ ਵਲੋਂ ਵਿਧਾਨ ਸਭਾ ਵਿਚ ਪਹੁੰਚਣ ਲਈ ਜਿਥੇ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ, ਉਥੇ ਵਧੀ ਹੋਈ ਮਹਿੰਗਾਈ ਤੇ ਬੇਰੁਜ਼ਗਾਰੀ ਅਤੇ 17 ਅਕਤੂਬਰ ਨੂੰ ਸੂਬੇ ਦੀਆਂ ਹੋ ਰਹੀਆਂ ਨਗਰ ਪਾਲਿਕਾਵਾਂ ਦੀਆਂ ਚੋਣਾਂ ਕਾਰਨ ਫਿਲਹਾਲ ਆਮ ਲੋਕਾਂ ਵਿਚ ਇਨ੍ਹਾਂ ਚੋਣਾਂ ਪ੍ਰਤੀ ਦਿਲਚਸਪੀ ਬਹੁਤ ਘੱਟ ਦਿਖਾਈ ਦੇ ਰਹੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਨਿਊ ਡੈਮੋਕਰੈਟਿਕ ਪਾਰਟੀ, ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ, ਗਰੀਨ ਪਾਰਟੀ, ਸੈਂਟਰ ਬੀ. ਸੀ. ਤੇ ਵੰਨ ਬੀ ਸੀ ਪ੍ਰਮੁੱਖ ਪਾਰਟੀਆਂ ਹਨ ਪਰ ਮੁੱਖ ਮੁਕਾਬਲਾ ਨਿਊ ਡੈਮੋਕ੍ਰੇਟਿਕ ਪਾਰਟੀ ਅਤੇ ਕੰਜ਼ਰਵੇਟਿਵ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵਿਚਕਾਰ ਹੀ ਹੋਵੇਗਾ। ਐਨ. ਡੀ. ਪੀ. ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਆਗੂ ਲੋਰਨ ਡੋਰਕਸਨ, ਗਰੀਨ ਪਾਰਟੀ ਦੀ ਨੇਤਾ ਈਮਲੀ ਲੋਅਨ, ਸੈਂਟਰ ਬੀ. ਸੀ. ਦੀ ਆਗੂ ਏਲਨੋਰ ਸਟਰਕੋ ਤੇ ਵੰਨ ਬੀ. ਸੀ. ਦੀ ਨੇਤਾ ਡਾਲਸ ਬਰੋਡੀ ਵੋਟਰਾਂ ਨੂੰ ਭਰਮਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰ ਰਹੇ ਹਨ। ਸੂਬੇ ਦੀ 44ਵੀਂ 93 ਮੈਂਬਰ ਵਿਧਾਨ ਸਭਾ ਲਈ ਚੋਣਾਂ 24 ਅਕਤੂਬਰ ਨੂੰ ਹੋਣਗੀਆਂ ਅਤੇ 16 ਤੋਂ 21 ਅਕਤੂਬਰ ਤੱਕ ਅਡਵਾਂਸ ਪੋਲਿੰਗ ਹੋਵੇਗੀ। ਚੋਣ ਨਤੀਜੇ 24 ਅਕਤੂਬਰ ਨੂੰ ਹੀ ਦੇਰ ਰਾਤ ਤੱਕ ਐਲਾਨ ਦਿੱਤੇ ਜਾਣਗੇ। ਪਿਛਲੀ ਵਿਧਾਨ ਸਭਾ ਦੇ 4 ਕੈਬਨਿਟ ਮੰਤਰੀਆਂ, ਵਿਰੋਧੀ ਧਿਰ ਦੇ ਆਗੂ, ਇਕ ਸੰਸਦੀ ਸਕੱਤਰ ਤੇ ਤਿੰਨ ਵਿਧਾਇਕਾਂ ਨੇ ਇਹ ਮਧਕਾਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਨਾਂਹ ਕਰ ਦਿੱਤੀ ਹੈ। ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਇਸ ਵਾਰ 11 ਪੰਜਾਬਣਾਂ ਵਿਧਾਇਕਾ ਬਣਨ ਲਈ ਚੋਣ ਮੈਦਾਨ ’ਚ ਨਿੱਤਰੀਆਂ ਹਨ। ਐਨ. ਡੀ. ਪੀ. ਨੇ 7, ਕੰਜ਼ਰਵੇਟਿਵ ਪਾਰਟੀ ਨੇ 1, ਸੈਂਟਰ ਬੀ. ਸੀ. ਨੇ 2 ਤੇ ਬੀ. ਸੀ. ਵੰਨ ਇਕ ਪੰਜਾਬਣ ਨੂੰ ਟਿਕਟ ਦਿੱਤੀ ਹੈ। 43ਵੀਂ ਵਿਧਾਨ ਸਭਾ ’ਚ ਬ੍ਰਿਟਿਸ਼ ਕੋਲੰਬੀਆ ਦੀ ਉਪ ਮੁੱਖ ਮੰਤਰੀ ਤੇ ਅਟਾਰਨੀ ਜਨਰਲ ਰਹੀ ਨਿੱਕੀ ਸ਼ਰਮਾ (ਵੈਨਕੂਵਰ ਹੇਸਟਿੰਗ), ਪੋਸਟ ਸੈਕੰਡਰੀ ਸਿੱਖਿਆ ਮੰਤਰੀ ਜਸਪ੍ਰੀਤ ਕੌਰ ਜੱਸੀ ਸੁੰਨੜ ( ਸਰੀ ਨਿਊਟਨ), ਸੰਸਦੀ ਸਕੱਤਰ ਹਰਵਿੰਦਰ ਕੌਰ ਸੰਧੂ (ਵਰਨਲ-ਲੰਬੀ), ਸੁਨੀਤਾ ਧੀਰ (ਵੈਨਕੂਵਰ ਲੰਗਾਰਾ), ਵਿਧਾਇਕਾ ਰੋਹਿਣੀ ਅਰੋੜਾ (ਬਰਨਬੀ ਪੂਰਬੀ) ਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਕੌਰ ‘ਜਿੰਨੀ’ ਸਿਮਜ਼ (ਸਰੀ ਪੈਨੋਰਮਾ) ਵਿਧਾਨ ਸਭਾ ਹਲਕੇ ਤੋਂ ਐਨ. ਡੀ. ਪੀ. ਉਮੀਦਵਾਰ ਹਨ। ਕੰਜ਼ਰਵੇਟਿਵ ਪਾਰਟੀ ਦੀ ਕਾਕਸ ਚੇਅਰਪਰਸਨ ਰਹੀ ਵਿਧਾਇਕਾ ਡਾ. ਜੋਡੀ ਤੂਰ (ਲੈਂਗਲੀ ਵਿਲੋਬਰੱਕ) ਵਿਧਾਨ ਸਭਾ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਆਫ਼ ਬੀ. ਸੀ. ਦੀ ਉਮੀਦਵਾਰ ਹੈ, ਜਦਕਿ ਬਿੰਨੀ ਬੋਪਾਰਾਏ (ਕਲੋਨਾ-ਲੇਕ ਕੰਟਰੀ-ਕੋਲਡਸਟਰੀਮ) ਤੋਂ ਐਨ. ਡੀ. ਪੀ., ਲਖਵਿੰਦਰ ਕੌਰ ਝੱਜ (ਐਬਟਸਫੋਰਡ-ਮਿਸ਼ਨ) ਤੇ ਸਰਗੀ ਚੀਮਾ (ਸਰੀ-ਕਲੋਵਰਡੇਲ) ਤੋਂ ਸੈਂਟਰ ਬੀ. ਸੀ. ਅਤੇ ਤਾਨੀਆ ਗੁਪਤਾ (ਸਰੀ ਉੱਤਰੀ) ਤੋਂ ਵੰਨ ਬੀ. ਸੀ. ਦੀ ਟਿਕਟ ’ਤੇ ਪਹਿਲੀ ਵਾਰ ਵਿਧਾਇਕਾ ਬਣਨ ਲਈ ਕਿਸਮਤ ਅਜ਼ਮਾ ਰਹੀਆਂ ਹਨ। ਸਰਗੀ ਚੀਮਾ ਕੈਨੇਡਾ ਦੇ ਸਾਬਕਾ ਕੈਬਨਿਟ ਮੰਤਰੀ ਹਰਬ ਧਾਲੀਵਾਲ ਦੀ ਛੋਟੀ ਭੈਣ ਤੇ ਲਖਵਿੰਦਰ ਕੌਰ ਝੱਜ ਪੰਜਾਬ ਪੁਲਿਸ ਦੇ ਸੇਵਾਮੁਕਤ ਐਸ. ਐਸ. ਪੀ. ਮੋਹਕਮ ਸਿੰਘ ਝੱਜ ਦੀ ਭਾਬੀ ਹੈ। ਵਰਨਣਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੀ ਮੁੱਖ ਚੋਣ ਅਧਿਕਾਰੀ ਸਿਪਰਾ ਵਰਮਾ ਵੀ ਪੰਜਾਬਣ ਹੈ, ਜਿਸ ਦੇ ਕਾਰਜਕਾਲ ’ਚ ਇਹ ਪਹਿਲੀ ਵਿਧਾਨ ਸਭਾ ਚੋਣ ਹੈ।
Ad Position 22
No active advertisement
ਪਿਛਲੀ ਖ਼ਬਰ ਸੀ . ਆਈ . ਏ . ਦੇ ਸਾਬਕਾ ਉੱਚ ਅਧਿਕਾਰੀ ਨੇ ਕਬੂਲਿਆ ਇਕ ਦੋਸ਼ ਅਗਲੀ ਖ਼ਬਰ ਲਾਸ ਏਂਜਲਸ ਤੇ ਸੈਨ ਡੀਏਗੋ ਬਾਰੇ ਟਰੰਪ ਦੇ ਬਿਆਨ ਦਾ ਅਮਰੀਕਾ ਭਰ ’ ਚ ਵਿਰੋਧ
Ad Position 24