08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੀ 112ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਸਮਾਗਮ

ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਗੁਰੂ ਨਾਨਕ ਜਹਾਜ਼ ਦੇ ਬਜਬਜ ਘਾਟ ਦੇ ਸ਼ਹੀਦੀ ਸਾਕੇ ਦੀ 112ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਗੁਰੂ ਨਾਨਕ ਜਹਾਜ਼ ਦੀ ਵੈਨਕੂਵਰ ਸਥਿਤ ਯਾਦਗਾਰੀ ਸਮਾਰਕ ‘ਚ ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਕੈਨੇਡੀਅਨ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ‘ਗੁਰੂ ਨਾਨਕ ਜਹਾਜ਼’ ਯਾਦਗਾਰੀ ਸਥਾਨ ‘ਤੇ ਪ੍ਰੋਫੈਸਰ ਅਮਰੀਕ ਸਿੰਘ ਫੁੱਲ ਦੀ ਅਗਵਾਈ ਵਿਚ ਸਿੱਖ ਅਕੈਡਮੀ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਗੁਰਬਾਣੀ ਪਾਠ ਅਤੇ ਸ਼ਬਦ ਕੀਰਤਨ ਦਾ ਸਿਮਰਨ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਜਾਨਾਂ ਕੁਰਬਾਨ ਕਰਨ ਵਾਲੇ 19 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਗਈ।

Ad Position 21
No active advertisement
ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਬੁਲਾਰੇ। 08-10-2026
ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਗੁਰੂ ਨਾਨਕ ਜਹਾਜ਼ ਦੇ ਬਜਬਜ ਘਾਟ ਦੇ ਸ਼ਹੀਦੀ ਸਾਕੇ ਦੀ 112ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਗੁਰੂ ਨਾਨਕ ਜਹਾਜ਼ ਦੀ ਵੈਨਕੂਵਰ ਸਥਿਤ ਯਾਦਗਾਰੀ ਸਮਾਰਕ ‘ਚ ਗਦਰ ਮੈਮੋਰੀਅਲ ਸੁਸਾਇਟੀ ਕੈਨੇਡਾ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਕੈਨੇਡੀਅਨ ਬੱਚੇ, ਨੌਜਵਾਨ ਅਤੇ ਬਜ਼ੁਰਗ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ‘ਗੁਰੂ ਨਾਨਕ ਜਹਾਜ਼’ ਯਾਦਗਾਰੀ ਸਥਾਨ ‘ਤੇ ਪ੍ਰੋਫੈਸਰ ਅਮਰੀਕ ਸਿੰਘ ਫੁੱਲ ਦੀ ਅਗਵਾਈ ਵਿਚ ਸਿੱਖ ਅਕੈਡਮੀ ਦੇ ਐਲੀਮੈਂਟਰੀ ਅਤੇ ਮਿਡਲ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਅਕਾਲ ਅਕੈਡਮੀ ਦੇ ਵਿਦਿਆਰਥੀਆਂ ਵਲੋਂ ਗੁਰਬਾਣੀ ਪਾਠ ਅਤੇ ਸ਼ਬਦ ਕੀਰਤਨ ਦਾ ਸਿਮਰਨ ਕੀਤਾ ਗਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿਚ ਜਾਨਾਂ ਕੁਰਬਾਨ ਕਰਨ ਵਾਲੇ 19 ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀ ਗਈ। ਇਸ ਮੌਕੇ ਸਿੱਖ ਅਕੈਡਮੀ ਸਰੀ ਦੇ ਪ੍ਰਿੰ. ਬਲਜੀਤ ਸਿੰਘ ਧਾਲੀਵਾਲ, ਗਦਰ ਮੈਮੋਰਗਿਲ ਸੁਸਾਇਟੀ ਕੈਨੇਡਾ ਦੇ ਨੁਮਾਇੰਦੇ ਇੰਸਪੈਕਟਰ ਜਗਰੂਪ ਸਿੰਘ ਖੇੜਾ, ਅਕਾਲ ਅਕੈਡਮੀ ਸਰੀ ਦੇ ਸੇਵਾਦਾਰ ਅਵਤਾਰ ਸਿੰਘ ਗਿੱਲ, ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਬੀ.ਸੀ. (ਕੈਨੇਡਾ) ਦੇ ਡਾ. ਗੁਰਵਿੰਦਰ ਸਿੰਘ,ਰਾਜ ਸਿੰਘ ਭੰਡਾਲ (ਵਣਜਾਰਾ ਨੋਮੈਡ ਕਲੈਕਸ਼ਨਜ਼), ਬੀ.ਸੀ. ਵਿਚ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦਾ ਕੇਸ ਜਿੱਤਣ ਵਾਲੇ ਭਾਈ ਅਵਤਾਰ ਸਿੰਘ ਢਿੱਲੋਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਡੀਨ ਡਾ. ਕੁਲਵੰਤ ਸਿੰਘ ਥਿੰਦ, ਸਿੱਖ ਅਕੈਡਮੀ ਸਰੀ ਦੀ ਮੁਖੀ ਬੀਬੀ ਅਮਨਦੀਪ ਕੌਰ ਢੀਂਡਸਾ ਅਤੇ ਪੰਥਕ ਸ਼ਖਸੀਅਤ ਭਾਈ ਅਰਸ਼ਬੀਰ ਸਿੰਘ ਮਾਨ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਕ ਸਦੀ ਤੋਂ ਵੱਧ ਸਮੇਂ ਬਾਅਦ, ਇਸ ਇਤਿਹਾਸ ਨੂੰ ਅੱਗੇ ਵਧਾਉਣ ਦਾ ਅਰਥ, ਇਸ ਦੇ ਅਸਲ ਨਾਂਅ ‘ਗੁਰੂ ਨਾਨਕ ਜਹਾਜ਼’ ਦਾ ਸਤਿਕਾਰ ਕਰਨਾ ਹੈ। ਬੁਲਾਰਿਆਂ ਵਲੋਂ ਬ੍ਰਿਟਿਸ਼ ਕੋਲੰਬੀਆ ਦੀਆਂ ਸੂਬਾਈ ਅਤੇ ਸ਼ਹਿਰੀ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਰੂਪ ਵਿਚ ਮੰਗ ਕੀਤੀ ਗਈ ਕਿ ਉਹ ਕੈਨੇਡਾ ਦੇ ਸ਼ਹਿਰੀ, ਸੂਬਾਈ ਅਤੇ ਕੌਮੀ ਇਤਿਹਾਸਕ ਰਿਕਾਰਡ ਵਿਚ ਗੁਰੂ ਨਾਨਕ ਜਹਾਜ਼ ਨਾਂਅ ਅਤੇ ਇਸ ਦੇ ਪੂਰਨ ਇਤਿਹਾਸਕ ਸੰਦਰਭ ਨੂੰ ਮਾਨਤਾ ਦਿਵਾਉਣ ਲਈ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਵਚਨਬੱਧ ਹੋਣ। ਗੁਰੂ ਨਾਨਕ ਜਹਾਜ਼ ਮੈਮੋਰੀਅਲ ਵੈਨਕੂਵਰ ਵਿਖੇ ਪਾਠ, ਸ਼ਬਦ ਕੀਰਤਨ ਅਤੇ ਢਾਡੀ ਵਾਰਾਂ ਉਪਰੰਤ ਭਾਈ ਭੁਪਿੰਦਰ ਸਿੰਘ ਫੁੱਲ ਵਲੋਂ ਅਰਦਾਸ ਕੀਤੀ ਗਈ। ਸੰਗਤਾਂ ਲਈ ਭਾਈ ਜੋਗਰਾਜ ਸਿੰਘ ਕਾਹਲੋਂ ‘ਸਿੰਘ ਪੀਜ਼ਾ’ ਵਲੋਂ ਪੀਜੇ ਦੇ ਲੰਗਰ ਦੀ ਸੇਵਾ ਕੀਤੀ ਗਈ। ਅਖੀਰ ਵਿਚ ਗਦਰ ਮੈਮੋਰੀਅਲ ਸੁਸਾਇਟੀ ਬੀਸੀ ਕੈਨੇਡਾ ਵਲੋਂ ਡਾ. ਸੁਰਿੰਦਰਜੀਤ ਸਿੰਘ ਭੇਲਾ ਨੇ ਪ੍ਰਭਾਵਸ਼ਾਲੀ ਵਿਚਾਰ ਸਾਂਝੇ ਕੀਤੇ ਅਤੇ ਸਮਾਗਮ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਲਾਸ ਏਂਜਲਸ ਤੇ ਸੈਨ ਡੀਏਗੋ ਬਾਰੇ ਟਰੰਪ ਦੇ ਬਿਆਨ ਦਾ ਅਮਰੀਕਾ ਭਰ ’ ਚ ਵਿਰੋਧ ਅਗਲੀ ਖ਼ਬਰ ਸਰੀ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ-ਥਿੰਦ
Ad Position 24