06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਐਡੀਲੇਡ ’ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ’ ਚ ਕਲਮ ਰਾਹੀਂ ਕੀਤੀਆਂ ਸੋਧਾਂ ਦਾ ਮਾਮਲਾ ਸਾਹਮਣੇ ਆਇਆ

ਐਡੀਲੇਡ, 5 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਦੇ ਵੱਖ-ਵੱਖ ਅੰਗਾਂ ’ਤੇ ਕਲਮ ਰਾਹੀਂ ਵਿਆਕਰਨ ਅਤੇ ਸ਼ਬਦ-ਜੋੜ ਸੰਬੰਧੀ ਕੀਤੀਆਂ ਸੋਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਸਰੂਪ ਸ਼ਹਿਰ ਦੇ ਇਕ ਗੁਰੂ ਘਰ ਨਾਲ ਸੰਬੰਧਿਤ ਸਥਾਨ ਤੋਂ ਸਥਾਨਕ ਸਿੰਘਾਂ ਵਲੋਂ ਹਾਸਲ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 06-10-2026
ਐਡੀਲੇਡ, 5 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟਰੇਲੀਆ ਦੇ ਸ਼ਹਿਰ ਐਡੀਲੇਡ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਦੇ ਵੱਖ-ਵੱਖ ਅੰਗਾਂ ’ਤੇ ਕਲਮ ਰਾਹੀਂ ਵਿਆਕਰਨ ਅਤੇ ਸ਼ਬਦ-ਜੋੜ ਸੰਬੰਧੀ ਕੀਤੀਆਂ ਸੋਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਹ ਸਰੂਪ ਸ਼ਹਿਰ ਦੇ ਇਕ ਗੁਰੂ ਘਰ ਨਾਲ ਸੰਬੰਧਿਤ ਸਥਾਨ ਤੋਂ ਸਥਾਨਕ ਸਿੰਘਾਂ ਵਲੋਂ ਹਾਸਲ ਕੀਤਾ ਗਿਆ। ਗੁਰੂ ਘਰ ਦੇ ਪ੍ਰਬੰਧਕਾਂ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਇਸ ਸਰੂਪ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪਹਿਲਾਂ ਹੀ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ’ਚ ਪ੍ਰਬੰਧਕਾਂ ਨੂੰ ਇਸ ਸਰੂਪ ਨੂੰ ਪ੍ਰਕਾਸ਼ ਨਾ ਕਰਨ ਦੀ ਹਦਾਇਤ ਜਾਰੀ ਕੀਤੀ ਗਈ ਸੀ। ਪ੍ਰਬੰਧਕਾਂ ਵਲੋਂ ਗੁਰ ਮਰਿਆਦਾ ਖਿਲਾਫ ਹੋਰ ਵੀ ਕਾਰਵਾਈਆਂ ਕੀਤੀਆਂ ਗਈਆਂ। ਐਡੀਲੇਡ ਦੇ ਸਿੰਘਾ ਨੂੰ ਇਨ੍ਹਾਂ ਪ੍ਰਬੰਧਕਾਂ ਵਲੋਂ ਅਕਾਲ ਤਖਤ ਸਾਹਿਬ ਦੀ ਹੁਕਮ ਅਦੂਲੀ ਬਾਰੇ ਜਾਣਕਾਰੀ ਮਿਲੀ ਅਤੇ ਸਿੰਘਾਂ ਵਲੋਂ ਕਾਰਵਾਈ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਪਾਵਨ ਸਰੂਪ ਨੂੰ ਮਰਿਆਦਾ ਅਨੁਸਾਰ ਸੇਵਾ ਸੰਭਾਲ ਲਈ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ ਹੈ। ਜਥੇਬੰਦੀ ਨਾਲ ਜੁੜੇ ਸਿੱਖਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿਚ ਕਿਸੇ ਵੀ ਕਿਸਮ ਦੀ ਲਿਖਤੀ ਸੋਧ ਦਾ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ ਅਤੇ ਇਸ ਸੰਬੰਧੀ ਸਿੱਖ ਮਰਿਆਦਾ ਅਨੁਸਾਰ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਕਾਟਲੈਂਡ ਦੇ ਐਬਰਡੀਨ ਸ਼ਹਿਰ ’ ਚ ਬਾਈਕਾਂ ਦੀ ਗੈਰ - ਕਾਨੂੰਨੀ ਵਰਤੋਂ ਖ਼ਿਲਾਫ਼ ਕਾਰਵਾਈ - 53 ਵਿਅਕਤੀਆਂ ’ ਤੇ ਦੋਸ਼ ,... ਅਗਲੀ ਖ਼ਬਰ ਡੀ . ਪੀ . ਡੀ . ਡਿਪੂ ’ ਤੇ ਇਮੀਗ੍ਰੇਸ਼ਨ ਵਿਭਾਗ ਦੀ ਵੱਡੀ ਕਾਰਵਾਈ
Ad Position 24