06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੈਰੀ ਪੁਰੇਵਾਲ ਵਲੋਂ ਚੋਣ ਦਫਤਰ ਦਾ ਉਦਘਾਟਨ

ਵੈਨਕੂਵਰ, 5 ਅਕਤੂਬਰ (ਮਲਕੀਤ ਸਿੰਘ)-ਕੰਜ਼ਰਵੇਟਿਵ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਫਲੀਡਵੁੱਡ ਤੋਂ ਚੋਣ ਪਿੜ ’ਚ ਉਤਾਰੇ ਗਏ ਉਮੀਦਵਾਰ ਗੈਰੀ ਪੁਰੇਵਾਲ ਵਲੋਂ ਫਰੇਜਰਵੇਅ ‘ਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੈਰੀ ਗਰੇਵਾਲ ਨੇ ਕਿਹਾ ਕਿ ਡੇਵਿਡ ਈਬੀ ਵੱਲੋਂ ਅਚਾਨਕ ਸੂਬਾਈ ਚੋਣਾਂ ਕਰਵਾਏ ਜਾਣ ਦਾ ਅਚਨਚੇਤੀ ਕੀਤਾ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ, ਕਿਉਂਕਿ ਇਸ ਨਾਲ ਹੋਣ ਵਾਲੇ ਬੇਲੋੜੇ ਖਰਚੇ ਕਾਰਨ ਸੂਬੇ ਦੇ ਲੋਕਾਂ ’ਤੇ ਵਾਧੂ ਆਰਥਿਕ ਬੋਝ ਪੈ ਸਕਦਾ ਹੈ।

Ad Position 21
No active advertisement
ਅਜੀਤ ਡੈਸਕ 06-10-2026

ਵੈਨਕੂਵਰ, 5 ਅਕਤੂਬਰ (ਮਲਕੀਤ ਸਿੰਘ)-ਕੰਜ਼ਰਵੇਟਿਵ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਫਲੀਡਵੁੱਡ ਤੋਂ ਚੋਣ ਪਿੜ ’ਚ ਉਤਾਰੇ ਗਏ ਉਮੀਦਵਾਰ ਗੈਰੀ ਪੁਰੇਵਾਲ ਵਲੋਂ ਫਰੇਜਰਵੇਅ ‘ਚ ਆਪਣੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੈਰੀ ਗਰੇਵਾਲ ਨੇ ਕਿਹਾ ਕਿ ਡੇਵਿਡ ਈਬੀ ਵੱਲੋਂ ਅਚਾਨਕ ਸੂਬਾਈ ਚੋਣਾਂ ਕਰਵਾਏ ਜਾਣ ਦਾ ਅਚਨਚੇਤੀ ਕੀਤਾ ਗਿਆ ਫੈਸਲਾ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹੈ, ਕਿਉਂਕਿ ਇਸ ਨਾਲ ਹੋਣ ਵਾਲੇ ਬੇਲੋੜੇ ਖਰਚੇ ਕਾਰਨ ਸੂਬੇ ਦੇ ਲੋਕਾਂ ’ਤੇ ਵਾਧੂ ਆਰਥਿਕ ਬੋਝ ਪੈ ਸਕਦਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਸੂਬਾਈ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਹੋਣੀ ਤੈਅ ਹੈ। ਉਮੀਦਵਾਰ ਗੈਰੀ ਪੁਰੇਵਾਲ ਦੇ ਚੋਣ ਮੈਨੇਜਰ ਰਣਜੋਧ ਗਿੱਲ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਗੈਰੀ ਪੁਰੇਵਾਲ ਵਲੋਂ ਆਪਣੇ ਤਕਰੀਬਨ ਦਰਜਨ ਸਮਰਥਕਾਂ ਸਮੇਤ ਹਲਕੇ ਦੇ ਵੱਖ ਵੱਖ ਘਰਾਂ ’ਚ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਸਹਿਯੋਗ ਦੀ ਮੰਗ ਕੀਤੀ ਗਈ। ਇਸ ਮੌਕੇ ਜਸਦੀਪ ਸਿੱਧੂ, ਹਾਰਬੀ ਸਿੱਧੂ, ਪੌਲ ਪੁਰੇਵਾਲ, ਕਮਲ ਸਿੰਘ, ਪੂਜਾ ਅਤੇ ਬੁੱਧੀ ਕਪੂਰ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਡੀ . ਪੀ . ਡੀ . ਡਿਪੂ ’ ਤੇ ਇਮੀਗ੍ਰੇਸ਼ਨ ਵਿਭਾਗ ਦੀ ਵੱਡੀ ਕਾਰਵਾਈ ਅਗਲੀ ਖ਼ਬਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਸਾਥ ਦੇਣ ਵਿਦੇਸ਼ੀ ਪੰਜਾਬੀ- ਡਾ. ਸੁਖਪ੍ਰੀਤ...
Ad Position 24